Saturday, 3 July 2021

ਪਿੰਡ ਲੇਸੜੀਵਾਲ ਵਿਖੇ ਨਵੇਂ ਬਣੇ ਪੁਲ ਦਾ ਕੇ.ਪੀ ਵਲੋਂ ਉਦਘਾਟਨ



ਆਦਮਪੁਰ (ਜਲਪ੍ਰੀਤ ਸਿੰਘ)- ਪਿੰਡ ਲੇਸੜੀਵਾਲ ਵਿਖੇ ਨਵੇਂ ਬਣੇ ਪੁਲ, ਭਗਵਾਨ ਵਾਲਮੀਕਿ ਧਰਮਸ਼ਾਲਾ ਲੰਗਰ ਹਾਲ ਦਾ ਨੀਂਹ ਪੱਥਰ, ਨਵੇਂ ਬਣੇ ਥੜੇ ਦਾ ਉਦਘਾਟਨ, ਕਲੋਨੀ ਲੇਸੜੀਵਾਲ ਵਿੱਚ ਸੀਵਰੇਜ ਦਾ ਨੀਂਹ ਪੱਥਰ, ਮਹਿੰਦਰ ਸਿੰਘ ਕੇ.ਪੀ ਜੀ ਵਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਪਿੰਡ ਲੇਸੜੀਵਾਲ ਦੀ ਗਰੂ ਰਵਿਦਾਸ ਦਾਸ ਧਰਮਸ਼ਾਲਾ ਨੂੰ 3 ਲੱਖ, ਭਗਵਾਨ ਵਾਲਮੀਕਿ ਧਰਮਸ਼ਾਲਾ ਨੂੰ 3 ਲੱਖ ਰੁਪਏ ਦਾ ਚੈਕ ਭੇਟ ਕੀਤਾ। ਪਿੰਡ ਲੇਸੜੀਵਾਲ ਪੁੱਜਣ ਤੇ ਸ਼੍ਰੀ ਕੇ.ਪੀ ਨੇ ਨੋਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਪੋਰਟਸ ਦਾ ਸਮਾਨ ਵੀ ਭੇਟ ਕੀਤਾ। ਇਹ ਸੰਖੇਪ ਸਮਾਗਮ ਮੋਕੇ ਅਜੀਤ ਰਾਮ ਲੇਸੜੀਵਾਲ ਚੇਅਰਮੈਨ ਐਸ.ਸੀ ਡਿਪਾਰਟਮੈਂਟ ਬਲਾਕ ਆਦਮਪੁਰ, ਗਿਆਨ ਸਿੰਘ ਚੇਅਰਮੈਨ ਐਸ.ਸੀ ਡਿਪਾਰਟਮੈਂਟ ਬਲਾਕ ਆਦਮਪੁਰ, ਸ਼ਹਿਰੀ ਬਲਾਕ ਆਦਮਪੁਰ ਦੇ ਦਿਹਾਤੀ ਪ੍ਰਧਾਨ ਰਣਦੀਪ ਸਿੰਘ ਰਾਣਾ, ਬਲਵੀਰ ਮੰਡੇਰ ਚੇਅਰਮੈਨ ਐਸ.ਸੀ ਡਿਪਾਰਟਮੈਂਟ, ਦੀਪਾ ਪ੍ਰਧਾਨ ਆਦਮਪੁਰ, ਰਾਜੇਸ਼ ਕੁਮਾਰ ਰਾਜੂ ਵਾਈਸ ਚੇਅਰਮੈਨ ਐਸ.ਸੀ ਡਿਪਾਰਟਮੈਂਟ ਬਲਾਕ ਆਦਮਪੁਰ, ਉਕਾਰ ਸਿੰਘ ਉੱਚਾ ਵਾਇਸ ਚੇਅਰਮੈਨ ਐਸ.ਸੀ ਡਿਪਾਰਟਮੈਂਟ ਬਲਾਕ ਆਦਮਪੁਰ, ਕੈ. ਅਮਰਜੀਤ ਸਿੰਘ ਵਾਈਸ ਚੇਅਰਮੈਨ ਐਸ.ਸੀ ਡਿਪਾਰਟਮੈਂਟ ਬਲਾਕ ਆਦਮਪੁਰ, ਗ੍ਰਾਮ ਪੰਚਾਇਤ ਪਿੰਡ ਲੇਸੜੀਵਾਲ, ਸੰਦੀਪ ਨਿੱਝਰ, ਗਿੱਲ ਸਾਬ ਚੋਮੋਂ ਜਾਟ ਮਹਾਸਭਾ ਦੇ ਪ੍ਰਧਾਨ, ਪੰਚ ਡਾ. ਬਲਵਿੰਦਰ, ਪੰਚ ਲਖਵਿੰਦਰ ਗਿਲ, ਪਰਮਜੀਤ ਵਿਰਦੀ, ਪੰਚ ਟੋਨੀ, ਪੰਚ ਅਰਜਨ ਦਾਸ, ਪੰਚ ਗੁਰਦੀਪ, ਪੰਚ ਕਸ਼ਮੀਰੀ ਲਾਲ, ਪੰਚ ਕਮਲਜੀਤ ਕੌਰ, ਸਾਈ ਬਿੱਕਰ ਸ਼ਾਹ ਮੁੱਖ ਸੇਵਾਦਾਰ ਦਰਗਾਹ ਬਾਬਾ ਮਿਠੇ ਸ਼ਾਹ ਜੀ, ਸਪੋਰਟਸ ਕਲੱਬ ਅਤੇ ਕਿ੍ਰਕਟ ਟੀਮ ਦੇ ਮੈਂਬਰ ਅਤੇ ਪਤਵੰਤੇ ਸੱਜਣਾਂ ਹਾਜ਼ਰ ਸਨ।

No comments:

Post a Comment