Saturday, 3 July 2021

ਪਿੰਡ ਬੋਲੀਨਾ ਵਾਸੀਆਂ ਦੀ ਤੰਦਰੁਸਤੀ ਲਈ ਜਿੰਮ ਵਾਲੀਆਂ ਮਸ਼ੀਨਾਂ ਲਗਾਈਆਂ

ਸਰਕਾਰੀ ਸਕੂਲ ਦੀ ਗਰਾਂਉਡ ਨੂੰ ਹਰਾ ਭਰਿਆ ਰੱਖਣ ਲਈ ਪੋਦੇ ਅਤੇ ਇੰਟਰਲੋਕਿੰਗ ਟਾਇਲ ਲਗਾ ਕੇ ਸੈਰ ਕਰਨ ਲਈ ਪਾਰਕ ਬਣਾਈ
ਆਦਮਪੁਰ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਟ- ਪਿੰਡ ਬੋਲੀਨਾ ਦੇ ਸਰਪੰਚ ਕੁਲਵਿੰਦਰ ਬਾਘਾ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਮਨਰੇਗਾ ਸਕੀਮ ਤਹਿਤ ਸਰਕਾਰੀ ਸਕੂਲ ਦੀ ਨੁਹਾਰ ਬਦਲਣ ਦੇ ਮੰਤਵ ਨਾਲ ਜਿਥੇ ਸਕੂਲ ਗਰਾਂਉਡ ਵਿੱਚ ਸੁਧਾਰ ਕੀਤਾ ਹੈ, ਉਥੇ ਪਿੰਡ ਵਾਸੀਆਂ ਦੀ ਸਹੂਲਤ ਲਈ ਜਿੰਮ ਵਾਲੀਆਂ ਮਸ਼ੀਨਾਂ ਵੀ ਗਰਾਂਉਡ ਵਿੱਚ ਲਗਾਈਆਂ ਹਨ। ਸਰਪੰਚ ਕੁਲਵਿੰਦਰ ਬਾਘਾ ਨੇ ਦਸਿਆ ਕਿ ਇਥੇ ਹਰ ਰੋਜ਼ ਸਵੇਰੇ ਤੜਕੇ ਪਿੰਡ ਬੋਲੀਨਾ ਅਤੇ ਲਾਗਲੇ ਪਿੰਡਾਂ ਦੇ ਲੋਕ ਜਿੰਮ ਵਾਲੀਆਂ ਮਸ਼ੀਨਾਂ ਨਾਲ ਕਸਰਤ ਕਰਦੇ ਹਨ ਅਤੇ ਬੱਚੇ ਵੀ ਫੁੱਟਬਾਲ ਦੀ ਖੇਡ ਨੂੰ ਲੈ ਕੇ ਬਹੁਤ ਉਤਸ਼ਾਹਤ ਹੋਏ ਹਨ। ਉਨ੍ਹਾਂ ਕਿਹਾ ਨੰਨੇ ਬੱਚੇ ਅਤੇ ਪਿੰਡ ਦੇ ਨੋਜਵਾਨ ਵੀਰ ਸਕੂਲ ਗਰਾਂਉਡ ਵਿੱਚ ਫੁੱਟਬਾਲ, ਕ੍ਰਿਕਟ, ਬਾਲੀਵਾਲ, ਅਤੇ ਦੌੜ ਮਕਾਬਲਿਆਂ ਲਈ ਬਣਾਏ ਟਰੇਕ ਤੇ ਖੇਡ ਕੇ ਗਰਾਂਉਡ ਦਾ ਅਨੰਦ ਮਾਣ ਰਹੇ ਹਨ। ਉਨ੍ਹਾਂ ਕਿਹਾ ਇਹ ਸਾਰਾ ਉਪਰਾਲਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ।

No comments:

Post a Comment