ਧਰਨੇ ਦੇ ਦੂਸਰੇ ਦਿਨ ਜਾਗੇ ਸੜਕੀ ਵਿਭਾਗ ਨੇ ਸਰਵਿਸ ਲਾਇਨ ਬਣਾਉਣ ਦਾ ਕੰਮ ਸ਼ੁਰ ਕਰਵਾਇਆ
ਆਦਮਪੁਰ (ਖ਼ਬਰਸਾਰ ਪੰਜਾਬ)- ਆਦਮਪੁਰ ਵਿਚ ਬਣ ਰਹੇ ਪੁੱਲ ਦੇ ਦੋਨੋਂ ਪਾਸੇ ਸਰਵਿਸ ਲਾਇਨ ਬਣਾਉਣ ਨੂੰ ਲੈ ਕੇ ਆਦਮਪੁਰ ਵਾਸੀਆਂ ਅਤੇ ਕਈ ਜਥੇਬੰਦੀਆਂ ਨੇ ਬੀਤੇ ਦਿਨੀਂ ਖੁਰਦਪੁਰ ਨਹਿਰ ਤੇ ਧਰਨਾਂ ਪ੍ਰਦਰਸ਼ਨ ਕਰਦੇ ਹੋਏ ਰੋ੍ਹਡ ਜਾਮ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਇਹ ਸਰਵਿਸ ਲਾਇਨ ਜਲਦ ਬਣਾਉਣ ਦੀ ਮੰਗ ਕੀਤੀ। ਇਸ ਧਰਨਾਂ ਪ੍ਰਦਰਸ਼ਨ ਵਿੱਚ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ, ਵਾਲਮੀਕਨ ਟਾਈਗਰ ਫੋਰਸ, ਅੰਬੇਡਕਰ ਫੋਰਸ ਪੰਜਾਬ ਦੇ ਸਮੂਹ ਮੈਂਬਰਾਂ ਨੇ ਦਸਿਆ ਕਿ ਕੁਝ ਦਿਨ ਪਹਿਲਾ ਇੱਕ ਮੰਗ ਪੱਤਰ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਸੀ। ਪਰ ਪ੍ਰਸ਼ਾਸ਼ਨ ਵਲੋਂ ਸਰਵਿਸ ਲਾਇਨ ਸੜਕ ਬਣਾਉਣ ਸਬੰਧੀ ਕੋਈ ਠੋ੍ਹਸ ਕਦਮ ਨਹੀਂ ਚੁਕਿਆ ਗਿਆ। ਜਿਸਦੇ ਰੋਸ ਪ੍ਰਗਟ ਕਰਦੇ ਹੋਏ ਇਨ੍ਹਾਂ ਜਥੇਬੰਦੀਆਂ ਵਲੋਂ ਆਦਮਪੁਰ ਨਹਿਰ ਤੇ ਅਣਮਿੱਥੇ ਸਮੇਂ ਲਈ ਧਰਨਾਂ ਪ੍ਰਦਰਸ਼ਨ ਕੀਤਾ ਗਿਆ। ਉਹ ਧਰਨਾਂ ਪ੍ਰਦਰਸ਼ਨ ਮੌਕੇ ਪੰਜਾਬ ਪ੍ਰਧਾਨ ਜੱਸੀ ਤੱਲ੍ਹਣ, ਜਿਲ੍ਹਾ ਪ੍ਰਧਾਨ ਰਵੀ ਚੁੰਬਰ ਨੇ ਜਿਲ੍ਹਾ ਪ੍ਰਸ਼ਾਸ਼ਨ ਪ੍ਰਤੀ ਰੋਸ ਪ੍ਰਗਟ ਕਰਦੇ ਕਿਹਾ ਜਦ ਤੱਕ ਪੁੱਲ ਦੇ ਦੋਨੋਂ ਪਾਸੇ ਸਰਵਿਸ ਲਾਇਨ ਨਹੀਂ ਬਣਾਈ ਜਾਂਦੀ ਉੱਦੋ ਤੱਕ ਆਦਮਪੁਰ ਨਹਿਰ ਤੇ ਇਹ ਧਰਨਾ ਇਸੇ ਤਰਾਂ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਨੇ ਸਰਕਾਰ ਵਲੋਂ ਵਧਾਈਆਂ ਡੀਜਲ ਅਤੇ ਪੈਟਰੋਲ ਦੀਆਂ ਕੀਮਤੀ ਤੇ ਵੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸਨੂੰ ਜਲਦੀ ਤੋਂ ਜਲਦੀ ਘੱਟ ਕੀਤਾ ਜਾਣਾ ਚਾਹੀਦਾ ਹੈ ਆਮ ਆਦਮੀ ਲਈ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ। ਉਨਾਂ ਨੇ ਮੰਗ ਕੀਤੀ ਹੈ ਕਿ ਆਦਮਪੁਰ ਸਿਵਲ ਹਵਾਈ ਅੱਡੇ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ।
ਪੰਜਾਬ ਪ੍ਰਧਾਨ ਜੱਸੀ ਤੱਲਣ ਨੇ ਦਸਿਆ ਕਿ ਵਿਭਾਗ ਨੇ ਹਰਕਤ ਵਿੱਚ ਆ ਕੇ ਅੱਜ ਧਰਨੇ ਦੇ ਦੂਸਰੇ ਦਿਨ ਸਰਵਿਸ ਲਾਇਨ ਸੜਕ ਦਾ ਕੰਮ ਸ਼ੁਰੂ ਕਰਵਾ ਦਿਤਾ ਗਿਆ। ਜੱਸੀ ਨੇ ਕਿਹਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਘੱਟ ਕੀਤੀਆਂ ਜਾਣ, ਵਿਆਨਾਂ ਕਾਂਡ ਦੇ ਪਰਚੇ ਰੱਦ ਕੀਤੇ ਜਾਣ, ਆਦਮਪੁਰ ਏਅਰਪੋਰਟ ਦਾ ਨਾਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰਖਿਆ ਜਾਵੇ, ਕਿਸਾਨਾਂ ਭਰਾਵਾਂ 8 ਘੰਟੇ ਲਗਾਤਾਰ ਬਿਜਲੀ ਦਿੱਤੀ ਜਾਵੇ, ਮੁਲਾਜਮਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ ਅਤੇੇ ਪੂਰਨਪੁਰ ਤੋ ਉੱਚਾ ਬੋਹਾਨੀ ਦੀ ਸੜਕ ਵੀ ਬਣਾਈ ਜਾਵੇ। ਉਨ੍ਹਾਂ ਕਿਹਾ ਜੋਂ ਪਤਾਰਾ ਮੰਡੀ ਨੂੰ ਸੜਕ ਲੱਗਦੀ ਸੜਕ ਪਿੰਡ ਕੋਟਲੀ ਥਾਨ ਸਿੰਘ ਅਤੇ ਨਾਲ ਪਿੰਡ ਭਾਖੜੀਆਣਾ ਦੀ ਸਾਂਝੀ ਸੜਕ ਦਾ ਕੰਮ 10 ਜੁਲਾਈ ਤੋਂ ਪਹਿਲਾ ਸ਼ੁਰੂ ਹੋ ਜਾਵੇਗਾ। ਇਸ ਮੌਕੇ ਸੰਨੀ ਡਰੋਲੀ, ਰਵੀ ਵਾਲੀਆਂ, ਦੀਪਕ ਹੰਸ, ਨਰਿੰਦਰ ਗਿੱਲ, ਕਰਨ ਚੁੰਬਰ, ਮਨਿੰਦਰ ਬਾਬਾ, ਪੰਕਜ ਮਹਿਮੀ, ਪਵਨ ਸਿੱਧੂ ਅਤੇ ਹੋਰ ਵੱਡੀ ਗਿਣਤੀ ਵਿੱਚ ਨੋਜਵਾਨ ਹਾਜਰ ਸਨ।


No comments:
Post a Comment