ਜਿਲਾ ਹੁਸ਼ਿਆਰਪੁਰ ਦੇ ਪਿੰਡ ਖੁੱਡਾ ਦਾ ਜੰਮਪਲ, ਨੌਜਵਾਨ ਗਾਇਕ ਅਤੇ ਗੀਤਕਾਰ ਬੀ. ਐੱਸ. ਖੁੱਡਾ ਜਿੱਥੇ ਗੀਤਕਾਰ ਦੇ ਤੌਰ ਤੇ ਆਪਣੀ ਕਲਮ ਦੀ ਹੋਂਦ ਸਥਾਪਤ ਕਰ ਚੁੱਕਾ ਹੈ, ਉਥੇ ਆਪਣੀ ਸੁਰੀਲੀ, ਮਨਮੋਹਕ ਤੇ ਦਮਦਾਰ ਅਵਾਜ਼ ਸਦਕਾ ਆਪਣੀ ਗਾਇਕੀ ਦੀ ਧਾਂਕ ਜਮਾਉਣ ਵਿਚ ਵੀ ਪੂਰਨ ਕਾਮਯਾਬ ਰਿਹਾ ਹੈ। ਉਸਦੇ ਰਿਕਾਰਡ ਹੋਏ ਮਾਰਕੀਟ ਵਿਚ ਗੂੰਜ ਰਹੇ ਗੀਤਾਂ ਵਿਚੋਂ, ‘ਜਹਾਜ’ (ਗਾਇਕ ਬੀ. ਐੱਸ. ਖੁੱਡਾ), ‘ਟਰਾਇਲ’ (ਗਾਇਕ ਬੀ. ਐੱਸ. ਖੁੱਡਾ), ‘ਨਾ ਦੱਸਿਓ’, (ਗਾਇਕਾ ਮਿਨਾਕਸ਼ੀ ਸੈਣੀ), ‘ਫਤਹਿ’ (ਗਾਇਕਾ ਮਿਨਾਕਸ਼ੀ ਸੈਣੀ), ‘ਇੱਕੀਵੀਂ ਸਦੀ’ (ਗਾਇਕਾ ਮਿਨਾਕਸ਼ੀ ਸੈਣੀ) ਤੇ ‘ਸ਼ਿਕਾਰ’ (ਗਾਇਕ ਬੀ. ਐੱਸ. ਖੁੱਡਾ) ਆਦਿ ਵਿਸ਼ੇਸ਼ ਵਰਣਨ ਯੋਗ ਗੀਤ ਹਨ। ਸਾਹਿਤ, ਸਮਾਜ ਤੇ ਸੱਭਿਆਚਾਰ ਲਈ ਸੇਧਾਂ ਪ੍ਰਦਾਨ ਕਰਦੇ ਅਜਿਹੇ ਗੀਤਾਂ ਦੀ ਅਪਾਰ ਸਫ਼ਲਤਾ ਤੋਂ ਬਾਅਦ ਹੁਣ ਉਹ ਨਵੇਂ ਗੀਤ, ‘ਜੈਮਰ’ ਨਾਲ ਸਰੋਤਿਆਂ ਦੀ ਕਚਹਿਰੀ ਵਿਚ ਦਸਤਕ ਦੇ ਰਿਹਾ ਹੈ। ਉਸਦਾ ਇਹ ਨਵਾਂ ਗੀਤ, ‘ਜੈਮਰ’ 8 ਜੁਲਾਈ ਨੂੰ ਯੂ- ਟਿਊਬ ਚੈਨਲ ‘ਟੀ. ਐਂਡ ਜੇ. ਰਿਕਾਰਡਜ’ ਉਤੇ ਦੁਨੀਆ ਭਰ ਵਿੱਚ ਰਿਲੀਜ ਕੀਤਾ ਜਾਵੇਗਾ।
ਇਸ ਗੀਤ ਦਾ ਪੋਸਟਰ ਰਿਲੀਜ ਕਰਨ ਵਕਤ ਪ੍ਰੈਸ ਨਾਲ
ਗੱਲਬਾਤ ਕਰਦਿਆਂ ਖੁੱਡਾ ਨੇ ਦੱਸਿਆ ਕਿ ਇਸ ਗੀਤ ਦਾ ਰਚੇਤਾ ਵੀ ਉਹ ਖੁਦ ਹੀ ਹੈ ਤੇ ਗਾਇਕ ਵੀ ਖੁਦ ਹੀ।
ਇਸ ਗੀਤ ਦਾ ਮਿਊਜਿਕ, ‘ਦਾ ਕਲੋਨ’ ਨੇ ਕੀਤਾ ਹੈ। ਇਸ ਗੀਤ ਵਿੱਚ ਕਿਨੂੰ ਪਾਬਲਾ ਨੇ ਬੀ. ਐੱਸ.
ਖੁੱਡਾ ਨਾਲ ਲੀਡ ਰੋਲ ਕੀਤਾ ਹੈ। ਇਸ ਦਾ ਫਿਲਮਾਂਕਣ ਅਮਿਤ ਸ਼ਰਮਾ ਵੱਲੋਂ ਕੀਤਾ ਗਿਆ ਹੈ। ਬੀ. ਐੱਸ.
ਖੁੱਡਾ ਨੇ, ‘ਜੀ. ਐਨ. ਏ. ਯੂਨੀਵਰਸਿਟੀ’ ਦੇ ਡੀਨ, ਸੀ. ਆਰ. ਤਿਰਪਾਠੀ ਜੀ ਦਾ ਤਹਿ ਦਿਲੋਂ
ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਇਸ ਪ੍ਰੋਜੈਕਟ ਵਿਚ ਭਰਪੂਰ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ
ਐਚ. ਓ. ਡੀ. ਬਲਜੀਤ ਸਿੰਘ ਅਤੇ ਟੀ. ਐਂਡ ਜੇ. ਰਿਕਾਰਡਜ ਦੇ ਮਾਲਕ ਪੰਜਾਬੀ ਗਾਇਕ ਬਾਲੀ ਸੰਧੂ ਹੁਣਾ
ਦੇ ਯੋਗਦਾਨ ਦੀ ਵੀ ਖੁੱਡਾ ਨੇ ਭਰਪੂਰ ਸ਼ਲਾਘਾ ਕੀਤੀ।
ਅਨੇਕਾਂ ਸਟੇਜਾਂ ਤੋਂ ਮਾਨ-ਸਨਮਾਨ ਹਾਸਲ ਕਰ ਚੁੱਕੇ
ਬੀ. ਐੱਸ. ਖੁੱਡਾ ਨੇ ਆਸ ਪ੍ਰਗਟਾਈ ਕਿ ਉਸ ਦੇ ਪਹਿਲੇ ਗੀਤਾਂ ਦੀ ਤਰਾਂ ਇਸ ਗੀਤ ਨੂੰ ਵੀ ਸਾਹਿਤ ਨੂੰ
ਪਿਆਰ ਕਰਨ ਵਾਲੇ ਕਲਾ-ਪ੍ਰੇਮੀ ਖਿੜੇ ਮੱਥੇ ਕਬੂਲ ਕਰਨਗੇ।
ਰੱਬ ਕਰੇ ! ਸੱਭਿਆਚਾਰਕ ਗੀਤਾਂ ਦੇ ਪਹਿਰੇਦਾਰ ਇਸ ਗੀਤਕਾਰ ਤੇ ਸੁਰੀਲੇ ਗਾਇਕ ਦੀ ਕਲਮ ਤੇ
ਅਵਾਜ਼ ਦਾ ਸਿਲਸਿਲਾ ਦਰਿਆਵਾਂ ਦੇ ਕਲ ਕਲ ਵਹਿੰਦੇ ਪਾਣੀਆਂ ਵਾਂਗ ਨਿਰੰਤਰ ਵਗਦਾ ਰਵੇ ! ਆਮੀਨ !
-ਪ੍ਰੀਤਮ ਲੁਧਿਆਣਵੀ, (ਚੰਡੀਗੜ),
9876428641

No comments:
Post a Comment