ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਕਪੂਰਥਲਾ ਦੇ ਬਲਾਕ ਨਡਾਲਾ ਵਿਖੇ ਚਰਨਜੀਤ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਰਾਮ ਸਿੰਘ ਭੱਟੀ ਚੇਅਰਮੈਨ ਐਂਟੀ ਕਰਾਇਮ ਸੈਲ, ਬੀਬੀ ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ ਅਤੇ ਹੁਸਨ ਲਾਲ ਸੂੰਡ ਪਰਸਨਲ ਸੈਕਟਰੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਦੇ ਬਲਾਕ ਅਤੇ ਜਿਲ੍ਹਾ ਮੈਂਬਰ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਾਤਾਵਰਨ, ਰਿਸ਼ਵਤਖੋਰੀ, ਜਮ੍ਹਾਂਖੋਰੀ ,ਦਾਜ ਦਹੇਜ, ਨਸ਼ਾ ਵਿਰੋਧੀ ਅਤੇ ਭੁੱਖਮਰੀ ਆਦਿ ਬਗੈਰਾ ਤੇ ਸੰਸਥਾ ਵੱਲੋਂ ਖੁਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ। ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਸਮਾਜਿਕ ਕੁਰੀਤੀਆਂ ਘੱਟਣ ਦੀ ਜਗ੍ਹਾ ਤੇ ਵੱਧਦੀਆਂ ਜਾ ਰਹੀਆਂ ਹਨ ਜ਼ੋ ਕਿ ਸਮਾਜ ਲਈ ਖ਼ਤਰੇ ਦੀ ਘੰਟੀ ਜਾਪ ਰਹੀ ਹੈ। ਅੱਜ ਸ਼ਰੇਆਮ ਲੁੱਟ ਖਸੁੱਟ ਹੋ ਰਹੀ ਹੈ । ਨੌਜਵਾਨ ਨਸ਼ਿਆਂ ਦੇ ਆਦੀ ਹੁੰਦੇ ਜਾ ਰਹੇ ਹਨ। ਜਿਥੇ ਨਸ਼ੇ ਨੂੰ ਠੱਲ੍ਹ ਪਾਉਣ ਦੀ ਜ਼ਰੂਰਤ ਹੈ ਉਥੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੀ ਵੀ ਅਤਿ ਅੰਤ ਜ਼ਰੂਰਤ ਹੈ। ਨੌਜਵਾਨਾਂ ਨੂੰ ਆਪਣਾ ਧਿਆਨ ਪੜਾਈ,ਖੇਡਾਂ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਪਰਮਜੀਤ ਕੌਰ ਚੇਅਰਪਰਸਨ ਇਸਤਰੀ ਵਿੰਗ ਬਲਾਕ ਨਡਾਲਾ, ਜੋਤੀ ਸ਼ਰਮਾ, ਲਖਵਿੰਦਰ ਸਿੰਘ ਮੀਤ ਪ੍ਰਧਾਨ, ਚਰਨਜੀਤ ਸਿੰਘ ਵਾਲੀਆ ਪ੍ਰਧਾਨ ਯੂਥ ਵਿੰਗ ਬਲਾਕ ਨਡਾਲਾ, ਗੁਰਿੰਦਰ ਸਿੰਘ, ਭਰਪੂਰ ਸਿੰਘ ਅਤੇ ਕਰਮਜੀਤ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Wednesday, 23 June 2021
ਬਲਾਕ ਨਡਾਲਾ ਵਿਖੇ ਚਰਨਜੀਤ ਸਿੰਘ ਭੱਟੀ ਨੇ ਕਰਵਾਈ ਭਰਵੀਂ ਇਕੱਤਰਤਾ -ਡਾਕਟਰ ਖੇੜਾ

Subscribe to:
Post Comments (Atom)

No comments:
Post a Comment