Wednesday, 23 June 2021
ਮੌਸਮ ਦੇ ਅਚਾਨਕ ਬਦਲੇ ਮਿਜਾਜ਼ ਨਾਲ ਮੁੜ ਵਾਪਿਸ ਨਜਰ ਆਈ ਲੋਕਾਂ ਦੇ ਚਹਿਰਿਆਂ ਤੇ ਰੌਣਕ
ਫਗਵਾੜਾ 24 ਜੂਨ (ਹਰੀਸ਼ ਭੰਡਾਰੀ)- ਅੱਜ ਸਵੇਰ ਰੋਜ ਦੀ ਤਰਾਂ ਗਰਮੀ ਆਪਣੇ ਪੂਰੇ ਜੋਬਨ ਤੇ ਸੀ, ਪਰ ਦੇਖਦੇ ਹੀ ਦੇਖਦੇ ਮੌਸਮ ਦਾ ਅਚਾਨਕ ਮਿਜਾਜ਼ ਬਦਲ ਗਿਆ ਤੇ ਹੋਰਨਾਂ ਇਲਾਕਿਆਂ ਦੀ ਤਰਾਂ ਫਗਵਾੜਾ-ਜਲੰਧਰ ਦੇ ਸਬੰਧਤ ਪਿੰਡਾਂ ਵਿੱਚ ਵੀ ਘਨਘੋਰ ਕਾਲੀ ਘਟਾ ਛਾ ਗਈ ਤੇ ਤੇਜ ਹਨੇਰੀ ਕਾਰਨ ਰੁੱਖ ਅਤੇ ਕਿਸਾਨਾਂ ਦੀਆਂ ਹਾਲ ਹੀ ਵਿੱਚ ਲਗਾਈਆਂ ਝੋਨੇ ਦੀਆਂ ਫਸਲਾਂ ਝੂੰਮਦੀਆਂ ਨਜਰ ਆਈਆਂ ! ਚਲਦੀ ਹਨੇਰੀ ਦੌਰਾਨ ਰੁਕ ਰੁਕ ਕੇ ਹੋ ਰਹੀ ਬੱਦਲਬਾਜੀ ਵੀ ਦਿਲਾਂ ਦੇ ਤਾਰ ਛੇੜ ਰਹੀ ਸੀ, ਹੋ ਰਹੀ ਹਲਕੀ-ਹਲਕੀ ਬਾਰਿਸ਼ ਮਨ ਮੋਹ ਰਹੀ ਸੀ ਤੇ ਠੰਡੀ-ਠੰਡੀ ਚੱਲ ਰਹੀ ਹਵਾ ਨਵੀਆਂ ਖਾਹਿਸ਼ਾਂ ਤੇ ਉਮੰਗਾਂ ਨੂੰ ਜਨਮ ਦੇ ਰਹੀ ਸੀ! ਅਚਾਨਕ ਬਦਲੇ ਇਸ ਮੌਸਮ ਦੇ ਮਿਜਾਜ਼ ਨੂੰ ਲੈ ਕੇ ਰੁੱਖਾਂ, ਫਸਲਾਂ ਦੇ ਨਾਲ ਨਾਲ ਕਿਤੇ ਕਿਤੇ ਪੰਛੀ ਅਸਮਾਨ ਤੇ ਮਸਤੀ ਵਿੱਚ ਝੂਮਦੇ ਨਜਰ ਆਏ ਤੇ ਬੇਖੌਫ ਹੋ ਕੇ ਬੱਚੇ ਵੀ ਗਲੀਆਂ ਵਿੱਚ ਖੇਡਦੇ-ਟਹਿਲਦੇ ਤੇ ਖੁਸ਼ ਨਜਰ ਆਏ! ਕਹਿੰਦੇ ਨੇ ਬਦਲਦੇ ਮੌਸਮ ਦਾ ਇਨਸਾਨ ਦੇ ਜੀਵਨ ਅਤੇ ਪਸ਼ੂ-ਪੰਛੀਆਂ ਨਾਲ ਵੀ ਗਹਿਰਾ ਸਬੰਧ ਹੁੰਦਾ ਹੈ, ਠੀਕ ਇਸੇ ਹੀ ਤਰਾਂ ਕੁਦਰਤ ਦੀ ਅਭੇਦਤਾ ਅੱਜ ਫਗਵਾੜਾ ਦੇ ਪਿੰਡਾਂ ਚਹੇੜੂ, ਮਹੇੜੂ, ਹਰਦਾਸਪੁਰ, ਮਾਧੋਪੁਰ, ਨੰਗਲ ਸਪਰੋੜ ਅਤੇ ਹੋਰ ਸਬੰਧਤ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲੀ
Subscribe to:
Post Comments (Atom)

No comments:
Post a Comment