Wednesday, 23 June 2021

ਸਮਰਾਲਾ ਪੁਲਿਸ ਵੱਲੋਂ ਨਸ਼ੀਲਾ ਪਾਊਡਰ, ਸਮੈਕ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਵਿਅਕਤੀ ਕੀਤੇ ਕਾਬੂ


ਸਮਰਾਲਾ 23 ਜੂਨ (ਭੂਸ਼ਣ ਬਾਂਸਲ)- ਖੰਨਾ ਪੁਲਿਸ ਜ਼ਿਲ੍ਹੇ ਭਰ ਵਿੱਚ ਨਸ਼ੀਲੇ ਪਦਾਰਥਾਂ, ਸ਼ਰਾਬ ਦੇ ਸਮਗਲਰਾ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਕੀਤੀ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਬਰਧਾਲਾਂ ਦੇ ਇੰਚਾਰਜ ਸਬ ਇੰਸਪੈਕਟਰ ਜਗਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਬਰਧਾਲਾਂ ਬੱਸ ਅੱਡੇ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਤਾਂ ਕਿਸੇ ਮੁਖਬਰ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਦੇਵੀ ਲਾਲ ਨਸ਼ੀਲਾ ਪਾਊਡਰ ਲੈ ਕੇ ਵੇਚਣ ਲਈ ਨੌਲੜੀ ਕਲਾਂ ਰਸਤੇ ਪਰ ਗਾਹਕਾਂ ਦੀ ਉਡੀਕ ਕਰ ਰਿਹਾ ਹੈ, ਜੇਕਰ ਰੇਡ ਕੀਤੀ ਜਾਵੇ ਤਾਂ ਵਿਅਕਤੀ ਨਸ਼ੀਲੇ ਪਾਊਡਰ ਸਮੇਤ ਕਾਬੂ ਆ ਸਕਦਾ ਹੈ। ਜਿਸ ਤੇ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਦੇਵੀ ਲਾਲ ਵਾਸੀ ਢਿੱਲਵਾਂ ਨੂੰ ਕਾਬੂ ਕਰਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 62 ਗਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਉਕਤ ਦੋਸ਼ੀ ਤੇ ਪੁਲਿਸ ਨੇ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸੇ ਤਰ੍ਹਾਂ ਪੁਲਿਸ ਚੌਂਕੀ ਦੇ ਇੰਚਾਰਜ ਏ. ਐਸ. ਆਈ. ਬਲਜਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਸੂਆ ਪੁਲੀ ਬੌਂਦਲੀ ਪਰ ਗਸ਼ਤ ਕਰ ਰਹੇ ਸਨ, ਤਾਂ ਇੱਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਲਿਫਾਫਾ ਸੁੱਟ ਕੇ ਵਾਪਸ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਨੇ ਉਸਨੂੰ ਕਾਬੂ ਕਰਕੇ ਜਦੋਂ ਉਸ ਦੁਆਰਾ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 100 ਗੋਲੀਆ ਟ੍ਰੋਮਾਕੋਲ ਹਾਈਡੋਕਲੋਰਾਈਡ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ੀ ਨੇ ਕਥਿਤ ਦੋਸ਼ੀ ਵਿਕਰਮਜੀਤ ਸਿੰਘ ਵਾਸੀ ਸਮਰਾਲਾ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਥਾਣੇਦਾਰ ਅਮਰੀਕ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮਾਣਕੀ, ਬਰਵਾਲੀ, ਉਟਾਲਾਂ ਰੋਡ ਪਰ ਮੌਜੂਦ ਸੀ, ਤਾਂ ਇੱਕ ਵਿਅਕਤੀ ਬਰਵਾਲੀ ਸਾਈਡ ਤੋਂ ਆਪਣੇ ਮੋਟਰ ਸਾਈਕਲ ਪਰ ਆ ਰਿਹਾ ਸੀ, ਤਾਂ ਉਸਨੂੰ ਸ਼ੱਕ ਪੈਣ ਤੇ ਰੋਕਿਆ ਗਿਆ ਤਾਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 20 ਗਰਾਮ ਸਮੈਕ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਨਰਿੰਦਰ ਸਿੰਘ  ਦੀ ਸ਼ਨਾਖਤ ਵਾਸੀ ਘਰਖਣਾ ਵਜੋਂ ਹੋਈ। ਪੁਲਿਸ ਨੇ ਉਕਤ ਸਾਰੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

No comments:

Post a Comment