ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ)- ਪੰਜਾਬ ਦੇ ਮਹਾਂ ਨਗਰ ਲੁਧਿਆਣਾ ਵਿਖੇ ਨਿਵੇਕਲੀ ਕਿਸਮਤ ਦੇ ਬਣਨ ਜਾ ਰਹੇ ਮਾਂ ਸਰਸਵਤੀ ਧਾਮ ਮੰਦਰ ਲਈ ਦਾਨੀ ਸੱਜਣਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਨਿੱਤ ਦਿਨ ਨਵੇਂ ਤੋਂ ਨਵੇ ਸਹਿਯੋਗੀ ਸੱਜਣ ਆਪੋ-ਆਪਣੀ ਦਸਾਂ ਨੌਹਾਂ ਦੀ ਕਿਰਤ-ਕਮਾਈ ਵਿਚੋਂ ਹਿੱਸਾ ਪਾਉਣ ਲਈ ਅੱਗੇ ਆ ਰਹੇ ਹਨ। ਸ਼ਰਧਾਲੂ ਸਹਿਯੋਗੀ ਸੱਜਣਾਂ ਦੀ ਲਗਾਤਾਰਤਾ ਵਿਚ ਪ੍ਰੋਡਿਊਸਰ ਜਗਦੀਪ ਸਿੰਘ ਨੇ ਮੰਦਰ ਦੇ ਨਿਰਮਾਣ ਲਈ 21,000 , ਦਾ ਯੋਗਦਾਨ, ਕਮੇਟੀ ਦੇ ਪ੍ਰਧਾਨ ਸ੍ਰੀ ਨਰਿੰਦਰ ਨੂਰ ਜੀ ਨੂੰ ਸੌਂਪਕੇ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਉਪਰੰਤ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪਰਵਾਸੀ ਭਾਈਚਾਰੇ ਵਿੱਚ ਮਾਂ ਸਰਸਵਤੀ ਮੰਦਰ ਬਣਨ ਦੀ ਖੁਸ਼ੀ ਦੀ ਭਰਪੂਰ ਲਹਿਰ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਅਸਥਾਨ ਸ਼ਹਿਰ ਵਿਚ ਬਣਨੇ ਸਮੇਂ ਦੀ ਅਤੀਅੰਤ ਜਰੂਰੀ ਮੰਗ ਹੈ, ਜੋੇ ਬੱਚਿਆਂ ਲਈ ਫਰੀ ਸੰਗੀਤ ਸਿਖਲਾਈ, ਜ਼ਰੂਰਤਮੰਦ ਔਰਤਾਂ ਲਈ ਰਾਸ਼ਨ ਅਤੇ ਜ਼ਰੂਰਤਮੰਦ ਬੇਟੀਆਂ ਲਈ ਫਰੀ ਸਿਲਾਈ ਸੈਂਟਰ ਆਦਿ ਜਿਹੀਆਂ ਜਰੂਰਤਮੰਦਾਂ ਦੀਆਂ ਲੋੜਾਂ ਦੀ ਪੂਰਤੀ ਦਾ ਕਾਰਜ ਕਰਦੇ ਹੋਣ।
ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀ ਨਰਿੰਦਰ ਨੂਰ ਜੀ ਨੇ ਸਹਿਯੋਗੀ ਸੱਜਣਾਂ ਅਤੇ ਲੁਧਿਆਣਾ ਮਹਾਨਗਰ ਦੇ ਸਮੂਹ ਕਲਾਕਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਿਆਂ ਇਸ ਨਿਵੇਕਲੇ ਧਾਮ ਦਾ ਅਗਲੇ ਮਹੀਨੇ ਤੋਂ ਨਿਰਮਾਣ ਕਾਰਜ ਸ਼ੁਰੂ ਹੋਣ ਦੀ ਖੁਸ਼ਖਬਰੀ ਸਾਂਝੀ ਕੀਤੀ, ਜਿਸਨੂੰ ਤਾੜੀਆਂ ਦੀ ਗੂੰਜ ਹੇਠ ਸਰੋਤਿਆਂ ਵੱਲੋਂ ਸਵੀਕਾਰਦਿਆਂ ਖ਼ੁਸ਼ੀਆਂ ਵਿਚ ਹੋਰ ਵੀ ਵਾਧਾ ਕੀਤਾ ਗਿਆ।

No comments:
Post a Comment