ਨਵੀਂ ਕਮੇਟੀ ਦੀ ਚੋਣ ਲਈ ਸਮੂਹ ਮੈਂਬਰਾਂ ਦੇ ਮੰਗੇ ਆਧਾਰ ਕਾਰਡ
ਜਲੰਧਰ (ਬਲਵੀਰ ਕਪੂਰ ਪਿੰਡ, ਬਾਲੀ)- ਜਲੰਧਰ ਲੰਮਾਂ ਪਿੰਡ ਵਿਖੇ ਮੌਜੂਦ ਗੁਰੂ ਨਾਨਕ ਮਾਰਕੀਟ ਲੰਮਾ ਵਿੱਚ ਅੱਜ ਐਂਟੀ ਨਾਰਕੋਟਿਕ ਸੈੱਲ ਜਿਲ੍ਹਾ ਜਲੰਧਰ ਦੇ ਸਮੂਹ ਮੈਂਬਰਾਂ ਦੀ ਇਕ ਹੰਗਾਮੀ ਮੀਟਿੰਗ ਦੌਰਾਨ ਜ਼ਿਲ੍ਹਾ ਜਲੰਧਰ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਜ਼ਿਲ੍ਹੇ ਦੇ ਸਾਰੇ ਮੈਂਬਰਾਂ ਦੇ ਅਹੁੱਦੇ ਅਤੇ ਜ਼ਿਲ੍ਹਾ ਜਲੰਧਰ ਯੂਨਿਟ ਦੀ ਇਕਾਈ ਭੰਗ ਕਰ ਦਿੱਤੀ ਹੈ। ਇਸ ਮੌਕੇ ਸ. ਕੈਰੋਂ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਦੇ ਨਵੇਂ ਮੈਂਬਰਾਂ ਅਤੇ ਅਹੁੱਦੇਦਾਰਾਂ ਦੀ ਚੋਣ ਜੁਲਾਈ ਮਹੀਨੇ ਵਿੱਚ ਕੀਤੀ ਜਾਵੇਗੀ ਅਤੇ ਉਸਦੀ ਸਾਰੀ ਜਾਣਕਾਰੀ ਰਣਜੀਤ ਸਿੰਘ ਨਿੱਕੜਾ ਪੰਜਾਬ ਚੇਅਰਮੈਨ (ਹਾਈ ਕਮਾਂਡ) ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਇਹ ਫੈਸਲਾ ਕਾਂਗਰਸ ਹਾਈ ਕਮਾਂਡ ਦੇ ਹੱੁਕਮਾਂ ਤਹਿਤ ਲਿਆ ਗਿਆ ਹੈ ਅਤੇ ਜਲੰਧਰ ਇਕਾਈ ਨੂੰ ਭੰਗ ਕੀਤਾ ਗਿਆ ਹੈ। ਉਨ੍ਹਾਂ ਕਿਹਾ 2022 ਦੀਆਂ ਚੋਣਾਂ ਜਲਦ ਹੀ ਨੇੜੇ ਆ ਰਹੀਆਂ ਹਨ ਨਵੇਂ ਅਹੁਦੇਦਾਰਾਂ ਦੀ ਨਿਯੁੱਕਤੀ ਕਰਕੇ ਉਨ੍ਹਾਂ ਨੂੰ ਵੱਖ ਵੱਖ ਡਿਊਟੀਆਂ ਸੌਂਪੀਆਂ ਜਾਣਗੀਆਂ। ਉਨ੍ਹਾਂ ਕਿਹਾ ਇਹ ਨਿਯੁੱਕਤੀਆਂ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਂਰਾਣੀ ਪਰਨੀਤ ਕੌਰ ਤੇ ਨਾਰਕੋਟਿਕ ਸੈੱਲ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਦੀ ਯੋਗ ਅਗਵਾਈ ਹੇਠ ਅਹੁੱਦੇਦਾਰੀਆਂ ਮੈਂਬਰਾਂ ਨੂੰ ਸੌਂਪੀਆਂ ਜਾਣਗੀਆਂ ਮੈਂਬਰਾਂ ਨੂੰ ਸੌਂਪੀਆਂ ਜਾਣਗੀਆਂ। ਉਨ੍ਹਾਂ ਕਿਹਾ ਕੋਈ ਵੀ ਜਾਣਕਾਰੀ ਮੀਡੀਆ ਨੂੰ ਦੇਣ ਵਾਸਤੇ ਐਂਟੀ ਨਾਰਕੋਟਿਕ ਸੈੱਲ ਦੇ ਮੁੱਖ ਦਫਤਰ ਲੰਮਾਂ ਪਿੰਡ ਤੋਂ ਹੀ ਪ੍ਰੈੱਸ ਨੋਟ ਜਾਰੀ ਕੀਤਾ ਜਾਵੇਗਾ ਹੋਰ ਕੋਈ ਵੀ ਸੰਸਥਾਂ ਦਾ ਮੈਂਬਰ ਕਿਸੇ ਵੀ ਤਰ੍ਹਾਂ ਦੀ ਪ੍ਰੈਸ ਬਿਆਨਬਾਜ਼ੀ ਨਹੀਂ ਕਰੇਗਾ। ਉਨ੍ਹਾਂ ਕਿਹਾ ਸਾਰੇ ਮੈਂਬਰਾਂ ਨੂੰ ਅਹੁੱਦੇ ਜਲਦ ਤਕਸੀਮ ਕੀਤੇ ਜਾਣਗੇ।

No comments:
Post a Comment