Wednesday, 23 June 2021

ਆਦਮਪੁਰ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਚੋਰੀ ਦੇ ਚਾਰ ਮੋਬਾਇਲ ਅਤੇ ਪੰਜ ਮੋਟਸਾਇਕਲਾਂ ਸਮੇਤ ਕੀਤਾ ਕਾਬੂ


ਆਦਮਪੁਰ ਥਾਣੇ ਵਿੱਖੇ ਹੋਇਆ ਮਾਮਲਾ ਦਰਜ਼, 35 ਤੋਂ 40 ਵਾਰਦਾਤਾਂ ਨੂੰ ਦੇ ਚੁੱਕੇ ਹਨ ਅੰਜਾਮ

ਆਦਮਪੁਰ (ਅਮਰਜੀਤ ਸਿੰਘ)- ਡੀ.ਐਸ.ਪੀ ਆਦਮਪੁਰ ਹਰਿੰਦਰ ਸਿੰਘ ਮਾਨ ਦੀ ਅਗਵਾਈ ਵਿਚ ਥਾਣਾ ਆਦਮਪੁਰ ਮੁੱਖੀ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਚੋਕੀ ਇੰਚਾਰਜ਼ ਅਲਾਵਲਪੁਰ ਏ.ਐਸ.ਆਈ ਪਰਮਜੀਤ ਸਿੰਘ ਪੁਲਿਸ ਪਾਰਟੀ ਨਾਲ ਪਿੰਡ ਕਿਸ਼ਨਗ੍ਹੜ (ਨਜ਼ਦੀਕ) ਤੋਂ ਚਾਰ ਨੋਜਵਾਨਾਂ ਨੂੰ 4 ਚੋਰੀ ਦੇ ਮੋਬਾਇਲ ਅਤੇ ਪੰਜ ਮੋਟਰਸਾਇਕਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਐਸ.ਐਚ.ਉ ਆਦਮਪੁਰ ਹਰਜਿੰਦਰ ਸਿੰਘ ਨੇ ਦਸਿਆ ਕਿ ਇਨ੍ਹਾਂ ਚਾਰ ਜਣਿਆ ਨੇ ਪੁਛਗਿੱਛ ਦੋਰਾਨ ਮੋਬਾਇਲ ਫੋ੍ਨ ਖੋਹਣ ਦੀਆਂ ਕਰੀਬ 35-40 ਵਾਰਦਾਤਾ ਥਾਣਾ ਆਦਮਪੁਰ, ਕਰਤਾਰਪੁਰ, ਮਕਸੂਦਾ, ਜਲੰਧਰ ਸ਼ਹਿਰ, ਭਲੱਥ, ਕਪੂਰਥਲਾ ਅਤੇ ਸੁਲਤਾਨਪੁਰ ਆਦਿ ਜ੍ਹਗਾ ਤੋ ਕਰਨੀਆਂ ਮੰਨੀਆਂ ਹਨ। ਜਿਨ੍ਹਾ ਵਿਚੋ ਦੋਸ਼ੀਆਂ ਪਾਸੋ 04 ਮੋਬਾਇਲ ਬਰਾਮਦ ਹੋਏ ਹਨ। ਜੋ ਕਿ 2 ਵੀਵੋ ਕੰਪਨੀ ਅਤੇ 02 ਰੈਡਮੀ ਕੰਪਨੀ ਦੇ ਹਨ। ਚੋਰੀ ਦੇ ਬਰਾਮਦ ਹੋਏ ਮੋਟਰਸਾਇਕਲਾਂ ਵਿਚੋਂ 01 ਸਪਲੈਡਰ ਪਲੱਸ, 02 ਡਿਸਕਵਰ, 01 ਪੈਸ਼ਨ ਅਤੇ 01 ਇੱਕ ਹੋਡਾਂ ਸ਼ਾਇਨ ਮੋਟਰਸਾਇਕਲ ਹਨ। ਇਨ੍ਹਾਂ ਚਾਰੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨੋਜਵਾਨਾਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਜੋਤੀ ਪੁੱਤਰ ਮਦਨ ਲਾਲ ਵਾਸੀ ਬਸਰਾਮਪੁਰ ਥਾਣਾ ਕਰਤਾਰਪੁਰ ਨੂੰ ਮਿਤੀ 19.06.2021, ਕਰਨ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਉਰਫ ਬਿੱਲੂ ਅਤੇ ਸੁਖਜਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬਸਰਾਮਪੁਰ ਥਾਣਾ ਕਰਤਾਰਪੁਰ, ਜਿਲ੍ਹਾ ਜਲੰਧਰ ਨੂੰ ਮਿਤੀ 20 ਜੂਨ ਅਤੇ ਸੰਜੀਵ ਕੁਮਾਰ ਉਰਫ ਵਿੱਕੀ ਪੁੱਤਰ ਦਲਵੀਰ ਸਿੰਘ ਵਾਸੀ ਬਸਰਾਮਪੁਰ ਥਾਣਾ ਕਰਤਾਰਪੁਰ ਜਿਲਾ ਜਲੰਧਰ ਨੂੰ ਮਿਤੀ 21 ਜੂਨ ਗਿ੍ਰਫਤਾਰ ਕੀਤਾ ਗਿਆ ਜੋ ਬਰਾਮਦ ਮੋਬਾਇਲ ਫੋਨ ਅਤੇ ਮੋਟਰਸਾਇਕਲਾਂ ਦੀ ਕੁੱਲ ਰਕਮ 1,85,000 ਰੁ: ਬਣਦੀ ਹੈ। ਉਨ੍ਹਾਂ ਦਸਿਆ ਇਹ ਚਾਰੋਂ ਨੋਜਵਾਨ ਪ੍ਰਵਾਸੀ ਮਜ਼ੂਦੂਰਾਂ ਨੂੰ ਨਿਸ਼ਾਨਾਂ ਬਣਾ ਕੇ ਉਨ੍ਹਾਂ ਤੋਂ ਮੋਬਾਇਲ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਅਤੇ ਕਰੀਬ ਦੋ ਸਾਲਾਂ ਤੋਂ ਇਹ ਕੰਮ ਨੂੰ ਅੰਜਾਮ ਦੇ ਰੇ ਹਨ। ਐਸ.ਐਚ.ਉ ਨੇ ਦਸਿਆ ਕੁਲਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਦੇ ਖਿਲਾਫ 02/02 ਮਾਮਲੇ ਥਾਣਾ ਕਰਤਾਰਪੁਰ ਅਤੇ ਥਾਣਾ ਮਕਸੂਦਾ ਵਿਖੇ ਦਰਜ਼ ਹਨ। ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਅਤੇ ਤਫਤੀਸ਼ ਜਾਰੀ ਹੈ ਜਿਨਾ ਪਾਸੋ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ ਹੈ।

 

     


No comments:

Post a Comment