Monday, 21 June 2021
ਸੰਸਾਰ ਦੇ ਮਸ਼ਹੂਰ ਰੈਸਲਰ ਦੀ ਗ੍ਰੇਟ ਖਲੀ ਨੂੰ ਲੱਗਾ ਸਦਮਾ, ਮਾਤਾ ਦਾ ਹੋਇਆ ਦੇਂਹਾਤ
ਅਮਰਜੀਤ ਸਿੰਘ ਜੀਤ, ਜੰਡੂ ਸਿੰਘ/ਪਤਾਰਾ- ਸੰਸਾਰ ਦੇ ਮਸ਼ਹੂਰ ਰੈਸਲਰ ਦੀ ਗ੍ਰੇਟ ਖਲੀ ਨੂੰ ਭਾਰੀ ਸਦਮਾ ਲੱਗਾ ਹੈ ਅੱਜ ਉਨ੍ਹਾਂ ਦੀ ਮਾਤਾ ਟੰਡੀ ਦੇਵੀ ਪਤਨੀ ਸ਼੍ਰੀ ਜਵਾਲਾ ਰਾਮ ਦਾ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਖੇ ਸੰਖੇਪ ਬੀਮਾਰੀ ਦੇ ਚੱਲਦੇ ਦੇਂਹਾਤ ਹੋ ਗਿਆ। ਦੀ ਗ੍ਰੇਟ ਖਲੀ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਮਾਤਾ ਜੀ 75 ਸਾਲ ਦੇ ਸਨ। ਜਿਨ੍ਹਾਂ ਦਾ ਸੰਖੇਪ ਬੀਮਾਰੀ ਦੇ ਚੱਲਦੇ ਜਲੰਧਰ ਵਿੱਚ ਇਲਾਜ ਚੱਲ ਰਿਹਾ ਸੀ। ਪਰ ਜਲੰਧਰ ਦੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਡੀ.ਐਮ.ਸੀ ਲੁਧਿਆਣਾ ਇਲਾਜ ਵਾਸਤੇ ਰੈਫਰ ਕਰ ਦਿਤਾ। ਜਿਥੇ ਉਨ੍ਹਾਂ ਨੇ ਬੀਤੀ 20 ਜੂਨ ਨੂੰ ਆਖਰੀ ਸਾਹ ਲਏ ਅਤੇ ਪ੍ਰੱਭੂ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦਸਿਆ ਕਿ ਮਾਤਾ ਜੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਦਰਾਈਨਾਂ ਹਿਮਾਚਲ ਪ੍ਰਦੇਸ, ਨਜ਼ਦੀਕ ਪਾਉਟਾਂ ਸਾਹਿਬ ਵਿਖ ਅੱਜ 21 ਜੂਨ ਨੂੰ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਮਾਤਾ ਜੀ ਆਪਣੇ ਪਿਛੇ ਸੱਤ ਬੇਟੇ ਅਤੇ ਇੱਕ ਬੇਟੀ ਛੱਡ ਗਏ ਹਨ।
Subscribe to:
Post Comments (Atom)

No comments:
Post a Comment