ਫਗਵਾੜਾ 23 ਜੂਨ (ਹਰੀਸ਼ ਭੰਡਾਰੀ)- ਧੰਨ -ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਤੇ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਜੀ ਵੱਲੋਂ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਪਾਵਨ ਪਵਿੱਤਰ ਨਗਰ ਕੀਰਤਨ ਸਜਾਇਆ ਗਿਆ, ਜਿਸ ਦੌਰਾਨ ਸ਼ਹਿਰ ਵਿੱਚ ਵੱਖ -ਵੱਖ ਜਗਾ ਗੁਰਬਾਣੀ-ਸਬਦਾਂ ਨਾਲ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੰ ਗੁਰੂ ਜੀ ਦੀ ਬਾਣੀ ਨਾਲ ਜੋੜਿਆ ਗਿਆ।ਸ਼ਹਿਰ ਦੀਆਂ ਹੋਰਨਾਂ ਥਾਵਾਂ ਦੀ ਤਰਾਂ ਇਸ ਮੌਕੇ ਤੇ ਵਾਰਡ ਨੰਬਰ 15 ਦੀਆਂ ਸੰਗਤਾਂ ਨੇ ਅਤੇ ਹੋਰ ਪੁੱਜੀਆਂ ਸਖਸ਼ੀਅਤਾਂ ਗੁਰਜੀਤ ਪਾਲ ਵਾਲੀਆ ਪਰਮਜੀਤ ਕੌਰ ਵਾਲੀਆ ਆਦਿ ਨੇ ਮੁਹੱਲਾ ਆਹਲੂਵਾਲੀਆ ਵਿਖੇ ਫੁੱਲਾਂ ਦੀ ਵਰਖਾ ਕੀਤੀ ਅਤੇ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਤੇ ਵਿਸੇਸ਼ ਤੌਰ ਤੇ ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਨੇ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਉਨਾਂ ਨੂੰ ਇਸ ਮੌਕੇ ਏਕਮ ਸਿੰਘ, ਤਜਿੰਦਰ ਬਾਵਾ, ਰਾਵਲਪਿੰਡੀ ਅਤੇ ਹੋਰ ਸਖਸ਼ੀਅਤਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਐਸ ਐਚ ਓ ਸੰਜੀਵ ਕੁਮਾਰ, ਜਜੀ ਵਾਲੀਆ, ਅਵਤਾਰ ਸਿੰਘ ਲਾਲੀ, ਡਿੰਪੀ ਪ੍ਰਭਾਕਰ, ਬਿੱਟੂ ਵਾਲੀਆ, ਰਾਹੁਲ ਵਾਲੀਆ,ਅੰਕੁਸ਼ ਪ੍ਰਭਾਕਰ,ਬੁੱਧੂ ਵਾਲੀਆ, ਸਾਹਿਲ ਖੁਰਾਨਾ, ਗਗਨ ਤਲਵਾੜ, ਤੀਰਥ ਸ਼ਰਮਾ, ਨਵਨੀਤ ਪਾਲ ਵਾਲੀਆ,ਮਨਜੀਤ ਵਾਲੀਆ, ਅਨੁ ਪ੍ਰਭਾਕਰ,ਹਰਜਿੰਦਰ ਕੌਰ, ਕੁਲਵੰਤ ਕੋਰ, ਸਸੀ ਵਾਲੀਆ, ਸੀਮਾ ਵਧਵਾ, ,ਰਗੂ ਸ਼ਰਮਾ ਆਦਿ ਅਤੇ ਹੋਰ ਸ਼ਹਿਰਾਂ ਦੀਆਂ ਸਖਸ਼ੀਅਤਾਂ ਤੇ ਸਮੂੰਹ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਈਆਂ!
No comments:
Post a Comment