ਜੇ ਘਰ-ਘਰ ਐਸੇ ,ਹੋਣ ਓ ਰੱਬਾ ,ਪੁੱਤ ਸਰਦਾਰਾਂ ਦੇ
ਹੋ ਜਾਵਣ ਦੁੱਖ ਦੂਰ ਓ ਰੱਬਾ ,ਸਖਤ ਬਿਮਾਰਾਂ ਦੇ
ਜੇ ਘਰ-ਘਰ
ਐਸੇ.........
(1) ਉਹ ਭਾਗਾਂ ਵਾਲੇ ਮਾਪੇ ਨੇ, ਜਿੰਨ੍ਹਾਂ ਐਸੇ ਪੁੱਤਰ ਜਾਏ
ਤਾਹੀਂ ਨੇਕੀ ਖ਼ਟਦੇ ਲੋਕਾਂ ਦੀ ,ਗੁਰੂ ਰਾਮਦਾਸ ਨੂੰ
ਭਾਏ
ਭੁੱਖ ਕਦੇ ਨਹੀਂ ਮਿਟਦੀ ਓ ਕੀਤੇ ਬਿਨਾਂ
ਦੀਦਾਰਾਂ ਦੇ, ਜੇ ਘਰ- ਘਰ ਐਸੇ
........
(2) ਕੋਈ
ਡਾਕਟਰ ਕੋਈ ਮਾਸਟਰ ਬਣਕੇ ,ਚੰਗੇ ਕਰਮ ਕਮਾਉਂਦਾ
ਦੁੱਖੀਆਂ ਦੀ ਕਰ ਸੇਵਾ ਡਾਕਟਰ, ਗੁਰੂ ਦੇ ਗੁਣ ਹੈ
ਗਾਉਂਦਾ
ਸੋਹਲੇ ਦੁਨੀਆਂ ਗਾਉਂਦੀ ਹੈ ਐਸੇ
ਕਿਰਦਾਰਾਂ ਦੇ, ਜੇ ਘਰ- ਘਰ ਐਸੇ
.........
(3) ਜੀ ਕਰਦੈ ਗੁਣ ਗਾਈ ਜਾਵਾਂ ,ਸਬਰ ਰਤਾ ਨਾ ਆਵੇ
ਮੈਂ ਦਿਨੇ ਰਾਤ ਉਹਨੂੰ ਚੇਤੇ ਕਰਦਾ, ਤਾਹੀਂ ਮਨ ਨੂੰ
ਭਾਵੇ
ਸਿਰ ਪੈਰਾਂ ਨੂੰ ਝੁੱਕਦਾ ਹੈ ਜੀ ਐਸੇ
ਯਾਰਾਂ ਦੇ ,ਜੇ ਘਰ –ਘਰ ਐਸੇ
.........
(4) ਗੁਰੂ ਦਾ ਮੇਲ ਹੈ ਐਸੀ ਮੂਰਤ ,ਵਿੱਚ ਬਠਿੰਡੇ ਰਹਿੰਦੀ
ਗੁਰੂ ਰਾਮਦਾਸ ਦੀ ਚੜੀ ਖੁਮਾਰੀ ,ਰਤਾ ਵੀ ਭਰ ਨਾ
ਲਹਿੰਦੀ
ਥਾਂ-ਥਾਂ ਉੱਤੇ ਪੈਂਦੇ ਨੇ ਮੁੱਲ ਨੇਕ
ਵਿਚਾਰਾਂ ਦੇ, ਜੇ ਘਰ- ਘਰ ਐਸੇ
........
(5) ਰਾਮਦਾਸ ਗੁਰਿ ਰਹਿਮਤ ਕੀਤੀ, ਗੁਰੂ ਦੇ ਮੇਲ ਕਰਾਏ
ਆਪਣਿਆਂ ਦੇ ਵਾਂਗ ਉਹ ਰੱਖੇ, ਨਾ ਸਮਝੇ ਕਦੇ ਪਰਾਏ
ਐਵੇੰ ਕੋਈ ਸੀਸ ਝਕਾਉਂਦਾ ਨਹੀਂ ,ਐਸੇ
ਬਰਖੁਰਦਾਰਾਂ ਦੇ ,ਜੇ ਘਰ-ਘਰ ਐਸੇ.........
(6) ਉਹ ਤਾਂ ਬੀਬੀ ਵਾਲਾ ਚੌਂਕ ਬਠਿੰਡੇ ਸੇਵਾ ਕਰਦਾ ਏ
ਸੇਵਾ ਕਰਦਾ ਰੱਬ ਤੋਂ ਖਾਲੀ ਝੋਲੀਆਂ ਭਰਦਾ ਏ
ਮੈਂ ਵਾਰੇ ਵਾਰੇ ਜਾਵਾਂ ਜੀ ਐਸੇ
ਦਿਲਦਾਰਾਂ ਦੇ, ਜੇ ਘਰ-ਘਰ
ਐਸੇ.........
(7) ਉਹਨਾਂ ਕੀਤੇ ਬੜੇ ਅਹਿਸਾਨ,ਮੁੱਕਤਸਰੀ ਕਦੇ ਭੁਲਾਵੇ
ਨਾਂ
ਮੇਹਰ
ਉਹਨਾਂ ਦੀ ਨਾਲ ਮੁੱਕਤਸਰੀ ਕਦੇ ਡੁਲਾਵੇ ਨਾ
ਗੁਣ ਗਾਉਂਦਾ ਨਾ ਥੱਕੇ ਵੀਰ ਮੇਰਾ ਪੰਜ
ਕਕਾਰਾਂ ਦੇ , ਜੇ ਘਰ-ਘਰ ਐਸੇ
..........
ਜਗਜੀਤ
ਮੁਕਤਸਰੀ,ਪ੍ਰੀਤ ਨਗਰ ਮਲੋਟ
ਸ਼੍ਰੀ ਮੁਕਤਸਰ ਸਾਹਿਬ, 94175-62053

No comments:
Post a Comment