Friday, 11 June 2021

ਅਕਾਲੀ ਦਲ ਅਗਾਮੀ ਵਿਧਾਨ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤੇਗਾ- ਠੰਡਲ


ਹੁਸ਼ਿਆਰਪੁਰ, 11 ਜੂਨ (ਤਰਸੇਮ ਦੀਵਾਨਾ) ਸ਼੍ਰੋਮਣੀ ਅਕਾਲੀ ਦਲ ਨੇ ਸੱਤਾਂ ਵਿੱਚ ਰਹਿੰਦੀਆਂ ਪੰਜਾਬ ਦੀ ਤਰੱਕੀ ਤੇ ਲੋਕਾਂ ਦੇ ਭਲੇ ਲਈ ਅਨੇਕਾਂ ਬੇਮਿਸਾਲ ਕੰਮ ਕੀਤੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਸੂਬਾ ਜਨਰਲ ਸਕੱਤਰ ਸੋਹਣ ਸਿੰਘ ਠੰਡਲ ਨੇ ਪਾਰਟੀ ਦਫਤਰ ਚੱਬੇਵਾਲ ਵਿਖੇ ਹਲਕੇ ਦੇ ਸੀਨੀਅਰ ਪਾਰਟੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਿਥੇ ਖੇਤੀ ਕਾਨੂੰਨਾਂ ਕਾਰਨ ਭਾਜਪਾ ਨੂੰ ਭਾਰੀ ਵਿਰੋਧ ਝੱਲਣਾ ਪੈ ਰਿਹਾ ਹੈ ਉੱਥੇ ਬੇਰੁਜ਼ਗਾਰੀ, ਨਸ਼ਿਆਂ, ਬੇਅਦਬੀ, ਨਜਾਇਜ ਮਾਈਨਿੰਗ ਆਦਿ ਮੁੱਦਿਆਂ ਨੂੰ ਨਾ ਹੱਲ ਕਰਨ ਅਤੇ ਵਜੀਫਾ, ਫਤਿਹ ਕਿੱਟ, ਟੀਕਾਕਰਣ ਆਦਿ ਘੁਟਾਲਿਆ ਦੇ ਦੋਸ਼ਾਂ ਕਾਰਨ ਸੂਬੇ ਦੀ ਕਾਗਰਸ ਸਰਕਾਰ ਖਿਲਾਫ਼ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਸਰਕਾਰ ਹੁੰਦਿਆਂ ਗਰੀਬਾਂ ਲਈ ਸ਼ਗਨ, ਬੁਢਾਪਾ ਪੈਨਸ਼ਨ, ਵਜੀਫਾ, ਨੀਲਾ ਕਾਰਡ, 250 ਯੂਨਿਟ ਬਿਜਲੀ ਮੁਆਫੀ ਵਰਗੀਆਂ ਸਕੀਮਾਂ ਚਲਾਉਣ ਤੋਂ ਇਲਾਵਾਂ ਸੂਬੇ ਦੇ ਸਮੁੱਚੇ ਕਿਸਾਨਾਂ ਨੂੰ  ਟਿਊਬਵੈੱਲਾਂ ਦੇ ਬਿਜਲੀ ਦੇ ਬਿੱਲ 1997  ਤੋਂ ਮੁਆਫ ਕਰਕੇ ਵੱਡੀ ਰਾਹਤ ਦਿੱਤੀ ਹੈ। ਜਿਸ ਕਾਰਨ ਸੂਬੇ ਦੇ ਲੋਕ ਮੁੜ ਤੋਂ ਅਕਾਲੀ ਸਰਕਾਰ ਨੂੰ ਚੇਤੇ ਕਰਨ ਲੱਗ ਪਏ ਹਨ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿੱਤਾ ਕੇ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਪੰਜੌੜ, ਸਤਨਾਮ ਸਿੰਘ ਬੰਟੀ, ਸਰਬਜੀਤ ਸਿੰਘ ਸਾਬਾ, ਜਸਵਿੰਦਰ ਸਿੰਘ ਨੰਗਲ ਠੰਡਲ ਆਦਿ ਹਾਜ਼ਰ ਸਨ।

No comments:

Post a Comment