Friday, 11 June 2021

55 ਗਰਾਮ ਨਸ਼ੀਲੇ ਪਦਾਰਥ ਸਮੇਤ ਇਕ ਕਾਬੂ


ਹੁਸ਼ਿਆਰਪੁਰ 11 ਜੂਨ ( ਤਰਸੇਮ ਦੀਵਾਨਾ  ) ਨਵਜੋਤ ਸਿੰਘ ਮਾਹਲ ਸੀਨੀਅਰ ਪੁਲਸ ਕਪਤਾਨ ,  ਰਵਿੰਦਰਪਾਲ ਸਿੰਘ ਸੰਧੂ ਪੀ ਪੀ ਐੱਸ ਐੱਸ ਪੀ ਇਨਵੈਸਟੀਗੇਸ਼ਨ , ਅਮਰ ਨਾਥ ਪੀ ਪੀ ਐੈੱਸ ਡੀ ਐੱਸ ਪੀ ਪੀ ਬੀ ਆਈ ਕਮਾਂਡ ਸੈਂਟਰ ਤੇ ਗੁਰਪ੍ਰੀਤ ਸਿੰਘ ਡੀ ਐੱਸ ਪੀ ਸਬ ਡਿਵੀਜ਼ਨ ਦੇ ਨਿਰਦੇਸ਼ਾਂ ਅਨੁਸਾਰ ਨਸ਼ੀਲੀਆਂ ਵਸਤੂਆਂ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸਬ ਇੰਸਪੈਕਟਰ ਦੇਸ ਰਾਜ ਮੁੱਖ ਅਫਸਰ ਥਾਣਾ ਮੇਹਟੀਆਣਾ ਤੇ ਏ ਐਸ ਆਈ ਸਤਨਾਮ ਸਿੰਘ ਸਾਥੀ ਕਰਮਚਾਰੀਆਂ ਦੇ ਨਾਲ  ਗਸ਼ਤ ਕਰਦੇ ਸਮੇਂ  ਪਿੰਡ ਖਨੌੜਾ ਤੋਂ  ਨਹਿਰ ਦੇ ਪੁਲ ਉੱਪਰ ਖਨੌੜਾ ਵੱਲ ਜਾਦੇ ਸਮੇਂ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਕਿ ਪੁਲਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਹੱਥ ਵਿੱਚ ਫੜੇ ਹੋਏ ਇਕ ਮੋਮੀ ਲਿਫਾਫਾ ਥੱਲੇ ਸੁੱਟਕੇ  ਪਿੱਛੇ  ਮੁੜਨ ਲੱਗਾ ਜਿਸ ਨੂੰ ਸ਼ੱਕ ਦੀ ਬਿਨਾਅ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਪੁਲਿਸ ਨੇ ਕਾਬੂ ਕੀਤਾ ਤੇ ਅਮਰਿੰਦਰ ਸਿੰਘ ਐੱਸ ਆਈ ਵੱਲੋਂ  ਮੌਕੇ ਤੇ ਪਹੁੰਚ ਕੇ ਕਾਬੂ ਕੀਤੇ ਵਿਅਕਤੀ ਦਾ ਨਾਮ ਪੁੱਛਿਆ ਤਾਂ ਉਸ ਵਿਅਕਤੀ ਨੇ ਆਪਣਾ ਨਾਮ ਵਿਜੇ ਕੁਮਾਰ ਪੁੱਤਰ ਜਸਵਿੰਦਰ ਪਾਲ ਵਾਸੀ ਗੁਜਰਾਤਾਂ  ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਦੱਸਿਆ ਫਿਰ ਉਸ ਵੱਲੋਂ ਸੁੱਟੇ ਹੋਏ ਲਿਫਾਫੇ ਨੂੰ ਚੈੱਕ ਕਰਨ ਤੇ 55 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ  ਜਿਸ ਤੇ ਉਕਤ ਵਿਜੇ ਕੁਮਾਰ ਤੇ ਥਾਣਾ ਮੇਹਟੀਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ  


ਫੋਟੋ ਮਨੀਰ / ਦੱਤ

No comments:

Post a Comment