Friday, 11 June 2021

ਧਾਰਮਿਕ ਉਤਸਵ ਸਮਿਤੀ ਆਦਮਪੁਰ ਵਲੋਂ 190ਵਾਂ ਰਾਸ਼ਨ ਵੰਡ ਸਮਾਰੋਹ 13 ਜੂਨ ਨੂੰ


ਆਦਮਪੁਰ (ਦਮਨਜੀਤ ਸਿੰਘ)- ਆਦਮਪੁਰ ਵਿੱਖੇ ਸਮਾਜ ਸੇਵਾ ਦੇ ਕੰਮਾਂ ਵਿੱਚ ਪਹਿਲ ਕਦਮੀਂ ਕਰਨ ਵਾਲੀ ਸੰਸਥਾ ਧਾਰਮਿਕ ਉਤਸਵ ਸਮਿਤੀ ਆਦਮਪੁਰ ਵਲੋਂ ਸੁਆਮੀ ਰਾਮ ਭਾਰਤੀ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ 190ਵਾਂ ਰਾਸ਼ਨ ਵੰਡ ਸਮਾਰੋਹ 13 ਜੂਨ ਨੂੰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਆਦਮਪੁਰ ਦੇ ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵਕ ਗੁਲਸ਼ਨ ਦਿਲਬਾਗੀ ਨੇ ਦਸਿਆ ਕਿ ਇਸ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਅਜੈਪਾਲ ਵਰਮਾਂ ਸੀਨੀਅਰ ਅਫਸਰ ਨਗਰ ਕੋਸਲ ਆਦਮਪੁਰ ਪੁੱਜਣਗੇ। ਉਨ੍ਹਾਂ ਕਿਹਾ ਇਹ ਸਮਾਗਮ ਪ੍ਰਾਚੀਨ ਸ਼ਿਵ ਮੰਦਿਰ ਅਲਾਵਲਪੁਰ ਰੋ੍ਡ ਐਸ.ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੋਰੋਨਾ ਹਦਾਇਤਾਂ ਨੂੰ ਮੁਖ ਰੱਖਦੇ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਮੌਕੇ ਬੇਸਹਾਰਾ ਅਤੇ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆਂ ਜਾਵੇਗਾ। 


No comments:

Post a Comment