ਕਲਾ ਇਕ ਸਮੁੰਦਰ ਹੈ, ਜਿਸਦੀਆਂ ਗਹਿਰਾਈਆਂ ਨਾਪਣਾ ਆਮ ਐਰੇ ਗੈਰੇ ਨੱਥੂ ਖੈਰੇ ਦੇ ਵਸ ਦੀ ਗੱਲ ਨਹੀ। ਗਹਿਰੀਆਂ ਉਹੀ ਨਾਪ ਸਕਦੈ, ਜਿਸਨੇ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਹੋਣ। ਉਸਤਾਦਾਂ ਦੀਆਂ ਚੰਡੀਆਂ ਹੋਈਆਂ ਰੂਹਾਂ ਵਿਚੋਂ ਨਾਮਨਾ ਖੱਟ ਰਿਹਾ ਮਾਣ-ਮੱਤਾ ਇਕ ਨਾਮ ਹੈ- ਰੌਣਕ ਸਾਬਰ। ਰੌਣਕ ਇਸ ਗੱਲੋਂ ਹੋਰ ਵੀ ਖੁਸ਼ਨਸੀਬ ਹੈ ਕਿ ਉਸਨੂੰ ਹਿੰਦੀ ਤੇ ਪੰਜਾਬੀ ਗਾਇਕੀ ਦੀ ਬਰਾਬਰ ਦੀ ਮੁਹਾਰਿਤ ਹਾਸਲ ਹੈ। ਜਿਲ੍ਹਾ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਵਿੱਚ ਪੈਂਦੇ ਇਤਿਹਾਸਿਕ ਕਸਬਾ ਰਾਹੋਂ ਵਿੱਚ ਪਿਤਾ ਸ੍ਰੀ ਚਮਨ ਲਾਲ ਸੱਭਰਵਾਲ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਬੀਨਾ ਦੇਵੀ ਦੀ ਪਾਕ ਕੁੱਖੋਂ ਜਨਮੇ, ਦੋ ਭਰਾਵਾਂ ਅਤੇ ਦੋ ਭੈਣਾਂ ਦੇ ਲਾਡਲੇ ਵੀਰ ਰੌਣਕ ਸਾਬਰ ਨੂੰ ਗਾਇਕੀ ਅਤੇ ਸੰਗੀਤ ਵਿਰਸੇ ਵਿੱਚ ਹੀ ਮਿਲਿਆ ਹੈ। ਮੁੱਢਲਾ ਸੰਗੀਤ ਉਸਨੇ ਆਪਣੇ ਪਿਤਾ ਜੀ ਕੋਲੋਂ ਹੀ ਸਿੱਖਿਆ। ਉਪਰੰਤ ਉਸਨੇ ਸਵ: ਸਾਬਰ ਕੋਟੀ ਜੀ ਨੂੰ ਉਸਤਾਦ ਧਾਰਕੇ ਗੀਤ-ਸੰਗੀਤ ਦੀਆਂ ਬਰੀਕੀਆਂ ਬਕਾਇਦਾ ਉਨ੍ਹਾਂ ਪਾਸੋਂ ਬੜੀ ਮਿਹਨਤ, ਰੂਹ ਅਤੇ ਸ਼ੌਂਕ ਨਾਲ ਸਿੱਖੀਆਂ। ਰੌਣਕ ਦੱਸਦਾ ਹੈ ਕਿ ਉਸ ਦਾ ਬਚਪਨ ਉਹਨਾਂ ਦੇ ਸ਼ਹਿਰ ਰਾਹੋਂ ਅਤੇ ਨਕੋਦਰ ਵਿੱਚ ਬੀਤਿਆ।
ਰੌਣਕ ਦਾ ਪਹਿਲਾਂ ਗੀਤ, ‘ਬਰੋਕਨ ਸਟਾਰ’ ਰਿਕਾਰਡ ਹੋ ਕੇ ਮਾਰਕੀਟ ਵਿੱਚ ਆਇਆ। ਜਿਸ ਨੂੰ, ‘ਫਲੋ ਰਿਕਾਰਡ ਕੰਪਨੀ’ ਨੇ ਰਿਕਾਰਡ ਅਤੇ ਪ੍ਰਮੋਟ ਕੀਤਾ। ਫਿਰ ਅਮਰ ਆਡੀਓ ਕੰਪਨੀ ਵੱਲੋਂ ਉਸ ਦਾ ਗੀਤ ਆਇਆ, ‘ਜੱਟ ਵਰਸਜ ਵੈਰੀ’। ਇਨ੍ਹਾਂ ਦੋਨਾਂ ਗੀਤਾਂ ਨੇ ਮਾਰਕੀਟ ਵਿਚ ਰੌਣਕ ਸਾਬਰ ਦਾ ਸਿਰਨਾਵਾਂ ਸਿਰਜਕੇ ਰੱਖ ਦਿੱਤਾ ਅਤੇ ਉਸਦਾ ਨਾਂਓ ਵਧੀਆਂ ਗਾਇਕਾਂ ਦੀ ਕਤਾਰ ਵਿਚ ਬੋਲਣ ਲੱਗਿਆ। ਉਪਰੰਤ, ਂ‘ਰੋਹਬ ਨਈਓਂ ਜਰਦੇ’, ਬਾਬਾ ਬਾਲਮੀਕ ਜੀ ਸਬੰਧੀ, ਜੇ ਜੇ ਪ੍ਰੋਡਕਸ਼ਨ ਦੀ ਪੇਸ਼ਕਸ਼ ਗੀਤ ਨੇ ਉਸ ਦਾ ਨਾਂਓ ਹੋਰ ਵੀ ਬੁਲੰਦੀਆਂ ਵੱਲ ਪਹੁੰਚਾ ਦਿੱਤਾ। ਉਸਦੇ ਭਵਿੱਖ ਦੇ ਆ ਰਹੇ ਗੀਤਾਂ ਵਿਚ ‘ਡਰੀਮ ਕੁਈਨ’, ‘ਅੰਬੇ ਮਾਂ’ (ਗੀਤਕਾਰ ਸਾਬੀ ਸ਼ਾਹਕੋਟੀ) ਅਤੇ ‘ਕੀ ਕੀ ਸਾਡੇ ਨਾਲ ਹੋਈ’ (ਗੀਤਕਾਰ ਬਲਜੀਤ ਮਾਹਲਾ) ਵਿਸ਼ੇਸ਼ ਵਰਣਨ ਯੋਗ ਹਨ, ਜਿਹੜੇ ਕਿ ਬਹੁਤ ਜਲਦੀ ਹੀ ਕਲਾ ਪ੍ਰੇਮੀਆਂ ਦੇ ਹੱਥਾਂ ਤੱਕ ਅੱਪੜਦਾ ਕਰ ਰਿਹਾ ਹੈ, ਉਹ।
ਰੱਬ ਕਰੇ ! ਸਾਬਰ ਕੋਟੀ ਦੀ ਫੁਲਵਾੜੀ ਦਾ ਮਹਿਕਦਾ- ਟਹਿਕਦਾ ਤੇ ਆਪਣੇ ਵੱਡਮੁੱਲੇ ਸੱਭਿਆਚਾਰਕ ਵਿਰਸੇ ਦੀਆਂ ਖ਼ੁਸ਼ਬੂਆਂ ਵਿਖੇਰਦਾ, ਗੀਤ-ਸੰਗੀਤ ਦੇ ਪ੍ਰੇਮੀਆਂ ਦੇ ਹਿਰਦੇ ਸ਼ਾਂਤ ਕਰਦਾ ਠੰਢ ਵਰਤਾਉਂਦਾ ਰੌਣਕ ਸਾਬਰ ਨਿਰਵਿਘਨ ਨਿਰੰਤਰ ਤੁਰਿਆ ਰਵੇ੍ਹ ! ਮੇਰਾ ਪਰਵਰਦਗਾਰ ਉਸਦੇ ਸਾਰੇ ਸੁਪਨੇ ਸਾਕਾਰ ਕਰਨ ਲਈ ਉਸ ਦੀ ਨੇੜੇ ਹੋਕੇ ਸੁਣੇ ! ਆਮੀਨ !
-ਪ੍ਰੀਤਮ ਲੁਧਿਆਣੀ (ਚੰਡੀਗੜ੍ਹ), 98764-28641
ਸੰਪਰਕ: ਰੌਣਕ ਸਾਬਰ, 95926-56963, 73555-44300

No comments:
Post a Comment