Sunday, 24 September 2023

ਸਕੂਲ ਦੀ ਅੱਧੀ ਇਮਾਰਤ ਨੂੰ ਪੂਰੀ ਇਮਾਰਤ ਬਣਾਈ ਜਾਵੇ : ਪੱਬਵਾ, ਸੰਧੂ

ਨੂਰਮਹਿਲ 24 ਸਤੰਬਰ (ਬਿਊਰੌਂ) : ਲਗਾਤਾਰ ਪੈਅ ਰਹੇ ਮੀਂਹ ਨੇ ਸਕੂਲ ਦੀ ਇਸ ਬਿੱਲਡਿੰਗ ਨੂੰ ਸਾਈਡਾ ਤੋਂ ਖੋਰਨਾ ਸ਼ੁਰੂ ਕਰ ਦਿੱਤਾ ਹੈ। ਮੀਂਹ ਦੇ ਪਾਣੀ ਤੇ ਨਜਦੀਕੀ ਘਰਾਂ ਦੇ ਪਾਣੀ ਨੇ ਦਿਨੋਂ ਦਿਨ ਅੱਧੀ ਬਣੀਂ ਇਮਾਰਤ ਨੂੰ ਖੰਡਰ ਬਣਾਇਆਂ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾ, ਲੰਬੜਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਸ਼ੋਕ ਕੁਮਾਰ ਸੰਧੂ ਨੇ ਪ੍ਰੈਸ ਨਾਲ ਸਾਂਝੇ ਕਰਦੇ ਹੋਏ ਕਹੇਂ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੀ ਅੱਧੀ ਅਧੂਰੀ ਇਮਾਰਤ ਨੂੰ ਪੂਰੀ ਇਮਾਰਤ ਬਣਾਉਣ ਦੇ ਸਬੰਧ ਵਿੱਚ ਕਾਮਰੇਡ ਬਾਲ ਕ੍ਰਿਸ਼ਨ ਬਾਲੀ ਪੱਤਰਕਾਰ ਨੂਰਮਹਿਲ ਧਰਨੇ ਵਿੱਚ ਬੈਠੇ ਅੱਜ 14 ਦਿਨ ਹੋ ਗਏ ਹਨ। ਪਰ ਪੰਜਾਬ ਸਰਕਾਰ ਵਲੋਂ ਇਸ ਇਮਾਰਤ ਨੂੰ ਬਣਾਉਣ ਦੇ ਸਬੰਧ ਵਿੱਚ ਕੋਈ ਵੀ ਹਾਂ ਜਾਂ ਨਾਂਹ ਦਾ ਸੁਨੇਹਾ ਨਹੀਂ ਆਇਆ। ਉਨ੍ਹਾਂ ਕਿਹਾ ਕਿ ਲਗਾਤਾਰ ਮੀਂਹ ਪੈਣ ਕਰਕੇ ਅਤੇ ਇਸ ਇਮਾਰਤ ਦੇ ਚਾਰੇ ਪਾਸੇ ਨੀਹਾਂ ਵਿੱਚ ਪਾਣੀ ਖੜ੍ਹਾ ਹੋਣ ਕਰਕੇ ਇਮਾਰਤ ਦਾ ਡਿੱਗਣ ਦਾ ਖਦਸ਼ਾ ਬਣਿਆ ਹੋਇਆ ਹੈ। ਹੰਸ ਰਾਜ ਪੱਬਵਾ ਅਤੇ ਅਸ਼ੋਕ ਕੁਮਾਰ ਸੰਧੂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਇਮਾਰਤ ਨੂੰ ਬਣਾਇਆ ਜਾਵੇ। ਇਸ ਧਰਨੇ ਵਿੱਚ ਚੰਨਣ ਸਿੰਘ ਕੰਦੋਲਾ, ਸੀਤਾ ਰਾਮ ਸੋਖਲ, ਦਿਨਕਰ ਸੰਧੂ ਆਦਿ ਹਾਜ਼ਰ ਸਨ।

No comments:

Post a Comment