Tuesday, 4 April 2023

ਨਵੇਂ ਐਸ.ਐਸ.ਪੀ. ਜਲੰਧਰ ਮੁੱਖਵਿੰਦਰ ਸਿੰਘ ਭੁੱਲਰ ਦਾ ਰਾਜ ਕੁਮਾਰ ਅਰੋੜਾ ਤੇ ਸਾਥੀਆਂ ਵਲੋਂ ਸਵਾਗਤ

ਐਸ.ਐਸ.ਪੀ ਭੁੱਲਰ ਸਾਹਿਬ ਦਾ ਸਵਾਗਤ ਕਰਦੇ ਹੋਏ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਅਤੇ ਉਨ੍ਹਾਂ ਦੇ ਸਾਥੀ 

ਜਲੰਧਰ 4 ਅਪ੍ਰੈਲ (ਖ਼ਬਰਸਾਰ ਬਿਊਰੋ)-
ਅਮ੍ਰਿਤਸਰ ਵਿੱਚ ਬਤੌਰ ਡੀ.ਸੀ.ਪੀ ਸੇਵਾਵਾਂ ਦੇਣ ਤੋਂ ਬਾਅਦ ਨਵੇਂ ਬਣੇ ਜਲੰਧਰ ਦੇ ਪੁਲਿਸ ਕਪਤਾਨ ਮੁੱਖਵਿੰਦਰ ਸਿੰਘ ਭੁੱਲਰ ਦਾ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਨੇ ਆਪਣੇ ਸਾਥੀ ਪਵਨ ਕੁਮਾਰ ਟੀਨੂੰ, ਸਰਬਣ ਰਾਜਾ, ਪਰਮਜੀਤ ਬਾਘਾ, ਸਾਬਕਾ ਬਲਾਕ ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾ, ਮਨੀ ਕੁਮਾਰ ਅਰੋੜਾ, ਸੋਨੂੰ ਅਰੋੜਾ ਗੋਰਾਇਆ, ਜਸਬੀਰ ਜੱਸੀ ਹੁਸ਼ਿਆਰਪੁਰ, ਯੋਗੇਸ਼ ਬਾਘਾ ਬੋਲੀਨਾਂ ਆਦਿ ਸਮੇਤ ਸਵਾਗਤ ਕਰਦੇ ਹੋਏ ਕਿਹਾ ਕਿ ਭੁੱਲਰ ਸਾਹਿਬ ਨੇ ਪਹਿਲਾਂ ਵੀ ਵੱਖ ਵੱਖ ਅਹੁਦਿਆਂ ਤੇ ਰਹਿੰਦੇ ਹੋਏ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਐਸ.ਐਸ.ਪੀ ਭੁੱਲਰ ਸਾਹਿਬ ਦਾ ਸਵਾਗਤ ਕਰਨ ਲਈ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਜੀ ਅਤੇ ਯੁਵਾ ਪ੍ਰਧਾਨ ਵਿਕਾਸ ਠਾਕਰ ਜੀ ਨੇ ਵੀ ਆਉਣਾ ਸੀ ਪਰ ਅਚਾਨਕ ਕਿਸੇ ਰੁਝੇਵਿਆਂ ਕਰਕੇ ਉਹ ਪਹੁੰਚ ਨਹੀਂ ਸਕੇ ਤੇ ਉਨ੍ਹਾਂ ਵੀ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ ਹਨ।


No comments:

Post a Comment