![]() |
ਆਦਮਪੁਰ ਦੇ ਦੁਸਹਿਰਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ, ਵਿਧਾਇਕ ਸੁੁਖਵਿੰਦਰ ਸਿੰਘ ਕੋਟਲੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਦਲਜੀਤ ਚੱਠਾ ਨੇ ਕੀਤੀ ਸ਼ਿਰਕਤ
ਆਦਮਪੁਰ (ਅਮਰਜੀਤ ਸਿੰਘ)- ਦੁਸਹਿਰਾ ਕਮੇਟੀ (ਰਜਿ.) ਆਦਮਪੁਰ ਵਲੋਂ ਪ੍ਰਧਾਨ ਰਾਜ਼ੀਵ ਸਿੰਗਲਾ ਦੀ ਵਿਸ਼ੇਸ਼ ਨਿਗਰਾਨੀ ਹੇਠ ਵਿਸ਼ਾਲ ਸ਼ੋਭਾ ਯਾਤਰਾ ਪ੍ਰਾਚੀਨ ਸ਼ਿਵ ਮੰਦਿਰ ਮੇਨ ਬਜ਼ਾਰ ਆਦਮਪੁਰ ਤੋਂ ਦੁਸਹਿਰਾ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਿਸ਼ੇਸ਼ ਮਹਿਮਾਨ ਦਲਜੀਤ ਚੱਠਾ ਦੂਹੜੇ (ਇਟਲੀ), ਦੁਸਹਿਰਾ ਕਮੇਟੀ ਦੇ ਚੇਅਰਮੈਨ ਕਰਨਲ ਮੋਹਨ ਲਾਲ ਸ਼ਾਰਧਾ, ਰਾਜ ਕੁਮਾਰ ਪਾਲ ਸਮਾਜ ਸੇਵਕ, ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੌਂਸਲ ਆਦਮਪੁਰ, ਸਤਪਾਲ ਬਜਾਜ, ਮਨਮੋਹਨ ਸਿੰਘ ਬਾਬਾ, ਜਗਦੀਸ਼ ਪਸਰੀਚਾ, ਦਸ਼ਵਿੰਦਰ ਕੁਮਾਰ ਚਾਂਦ, ਪਵਨ ਆਵਲ, ਗਗਨ ਪਸਰੀਚਾ, ਪਰਵੀਨ ਟੰਡਨ, ਸਤਵਿੰਦਰ ਅਰੋੜਾ, ਅਕਸ਼ੈਦੀਪ ਸਰਮਾਂ, ਗੁਲਸ਼ਨ ਦਿਲਬਾਗੀ, ਪੰਡਿਤ ਕਿਸ਼ਨ ਮੋਹਨ ਝਾਅ, ਬਲਰਾਮ ਵਰਮਾਂ ਵਲੋਂ ਸਾਂਝੇ ਤੌਰ ਨਾਰੀਅਲ ਫੋੜ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਜੈਕਾਰਿਆਂ ਵਿਚ ਸ਼ੁੱਭ ਅਰੰਭ ਹੋਇਆ। ਸ਼ੋਭਾ ਯਾਤਰਾ ਦੌਰਾਨ ਸ਼੍ਰੀ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਨਾਲ ਸਬੰਧਿਤ ਅਨੇਕਾਂ ਸੁੰਦਰ ਝਾਕੀਆਂ ਸਜਾਈਆਂ ਗਈਆਂ ਅਤੇ ਢੋਲ ਧਮਾਕਿਆਂ ਨਾਲ ਸ਼ੋਭਾ ਯਾਤਰਾ ਨੇ ਨਗਰ ਪ੍ਰਕਰਮਾਂ ਕਰਦਿਆਂ ਹੋਇਆ ਦੁਸਹਿਰਾ ਗਰਾਊਂਡ ਆਦਮਪੁਰ ਵਿਖੇ ਪਹੁੰਚੀ। ਜਿੱਥੇ ਰਾਵਣ, ਮੇਘਨਾਥ ਅਤੇ ਕੁੰਭਰਕਨ ਦੇ ਪੁੱਤਲੇ ਲਗਾਏ ਹੋਏ ਸਨ ਇੱਥੇ ਸਰੂਪਾਂ ਦੇ ਰੂਪ ਵਿਚ ਬਣੇ ਕਲਾਕਾਰਾਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਹੋਇਆ ਯੁੱਧ ਦੌਰਾਨ ਰਾਵਣ, ਮੇਘਨਾਥ ਕੁੰਭਕਰਨ ਦਾ ਬੱਧ ਕਰ ਦਿੱਤਾ ਗਿਆ। ਇਸ ਮੋਕੇ ਮੁੱਖ ਮਹਿਮਾਨ ਸੁਖਵਿੰਦਰ ਕੋਟਲੀ ਨੇ ਦੁਸਹਿਰਾ ਦੇਖਣ ਆਏ ਹੋਏ ਹਜ਼ਾਰਾਂ ਦੀ ਤਦਾਦ ਵਿਚ ਆਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਧਾਰਮਿਕ ਸਮਾਗਮ ਆਯੋਜਨ ਕਰਨ ਨਾਲ ਆਪਸੀ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ ਅਤੇ ਨਵੀਂ ਪੀੜੀ ਨੂੰ ਵੀ ਇੱਕ ਨਵੀਂ ਸੇਧ ਮਿਲਦੀ ਹੈ। ਉਨ੍ਹਾਂ ਨੇ ਦੁਸਹਿਰਾ ਕਮੇਟੀ ਵਲੋਂ ਕੀਤੇ ਚੰਗੇ ਪ੍ਰਬੰਧਾਂ ਲਈ ਪ੍ਰਬੰਧਕਾਂ ਦੀ ਭਰਪੂਰ ਪ੍ਰਸੰਸਾਂ ਕਰਦੇ ਹੋਏ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸੈਕਟਰੀ ਜੈਮਿਨੀ ਜੱਗੀ, ਜਸਕਰਨ ਸਿੰਘ ਢਿੱਲੋਂ, ਰਾਕੇਸ਼ ਅਗਰਵਾਲ, ਰਮੇਸ਼ ਗੁੱਪਤਾ, ਸ਼ੁਸ਼ੀਲ ਡੋਗਰਾ, ਸੁਦਾਮਾ ਭਗਤ, ਦਿਨਕਰ ਸਿੰਗਲਾ, ਕਰਮਵੀਰ ਕੈਹੜ, ਹਰਵਿੰਦਰ ਅਗਰਵਾਲ, ਚਰਨਜੀਤ ਸ਼ੇਰੀ, ਪੰਕਜ ਹਨੀ ਗਾਜੀਪੁਰ, ਅਸ਼ੀਸ਼ ਗੱੁਪਤਾ, ਸਾਹਿਲ ਆਵਲ, ਗਗਨ ਬਾਂਸਲ, ਅਮਰਜੀਤ ਸਿੰਘ ਭੋਗਪੁਰੀਆ, ਰਾਣਾ ਪਰਹਾਰ, ਅੰਕੁਸ਼ ਕੁੰਦੀ, ਵਿਜੇ ਯਾਦਵ, ਪਰਮਜੀਤ ਪੰਮੀ, ਗੁਰਮੁੱਖ ਸਿੰਘ ਸੂਰੀ, ਪੰਡਿਤ ਅਨਿਲ ਸਰਮਾਂ, ਪੰਡਿੰਤ ਜਗਮੋਹਨ ਸਰਮਾਂ, ਜਤਿੰਦਰ ਆਵਲ, ਦਲੀਪ ਸਾਂਈ, ਸੁਖਵਿੰਦਰ ਕੂਨਰ, ਹਿਤੇਸ਼ ਦਿਲਬਾਗੀ, ਹਰਸ਼ ਓਵਰਾਏ, ਗੁਲਸ਼ਨ ਜੱਗੀ, ਵਿਨੋਦ ਟੰਡਨ, ਦਵਿੰਦਰ ਕੁਮਾਰ, ਜੋਗਿੰਦਰਪਾਲ ਕੌਂਸਲਰ, ਵਿੱਕੀ ਬੱਗਾ, ਆਸ਼ੂ ਬਾਂਸਲ, ਰਜਿੰਦਰ ਪ੍ਰਸ਼ਾਦ, ਕੁਲਵਿੰਦਰ ਸਿੰਘ ਢਿੱਲੋਂ, ਦਲਬੀਰ ਸਿੰਘ ਢਿੱਲੋਂ, ਜਗਦੀਸ਼ ਵਾਸੂਦੇਵ, ਗੈਵਿਸ ਅਰੋੜਾ, ਜਤਿੰਨ ਟੰਡ, ਕਰਨ ਆਵਲ, ਲਖਵੀਰ ਸਿੰਘ ਭੱਟੀ, ਮੰਗਾ ਰਾਮ, ਰਾਕੇਸ਼ ਕਪੂਰ, ਨੀਲ ਕਮਲ ਕਪੂਰ, ਸੰਜੀਵ ਛਾਬੜਾ, ਰਮਨ ਗੱੁਪਤਾ, ਰਮਨ ਦਵੇਸਰ, ਬਲਬੀਰ ਗਿਰ, ਨਰਿੰਦਰ ਕੁਮਾਰ, ਗੁਰਚਰਨ ਰਾਏ ਸ਼ਿੰਗਾਰੀ, ਸੰਜੀਵ ਅਗਰਵਾਲ, ਨਰਿੰਦਰ ਕੁੱਕੂ, ਲਵਲੀ ਯਾਦਵ, ਸਤਪਾਲ ਨੀਟਾ ਅਤੇ ਹੋਰ ਹਾਜ਼ਰ ਸਨ। ਦੁਸਹਿਰੇ ਦਾ ਸਪੰਨ ਪ੍ਰਾਚੀਨ ਸ਼ਿਵ ਮੰਦਿਰ ਮੇਨ ਬਜਾਰ ਆਦਮਪੁਰ ਵਿਖੇ ਪ੍ਰਭੂ ਸ਼ੀ੍ਰ ਰਾਮ ਜੀ ਦੀ ਆਰਤੀ ਉਤਾਰਨ ਉਪਰੰਤ ਹੋਇਆ।









No comments:
Post a Comment