Thursday, 6 October 2022

ਗੁਰੂ ਨਾਨਕ ਅਨਾਥ ਆਸ਼ਰਮ ਦੇ ਮਰੀਜ਼ਾਂ ਦੀ ਸਹੂਲਤ ਲਈ ਫੋਲਡਿੰਗ ਬੈੱਡ ਅਤੇ ਕੰਬਲ ਭੇਟ ਕੀਤੇ

 


ਅਮਰਜੀਤ ਸਿੰਘ ਜੰਡੂ ਸਿੰਘਾ- ਸਮਾਜ ਸੇਵਾ ਨਾਲ ਜੁੱੜੀ ਸੰਸਥਾ ਰੋਟਰੈਕਟ ਕਲੱਬ ਆਦਮਪੁਰ ਦੋਆਬਾ ਦੇ ਸਮੂਹ ਮੈਂਬਰਾਂ ਨੇ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਦੇ ਸਮੂਹ ਮਰੀਜ਼ਾਂ ਦੀ ਸੇਵਾ ਹਿੱਤ ਫੋਲਡਿੰਗ ਬੈੱਡ, ਕੰਬਲ ਅਤੇ ਖਾਣ ਪੀਣ ਦੀਆਂ ਵੱਸਤਾਂ ਭੇਟ ਕੀਤੀਆਂ। ਇਸ ਮੌਕੇ ਪ੍ਰਧਾਨ ਸਾਹਿਲ ਆਵਲ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ 2011 ਵਿੱਚ ਸਮਾਜ ਸੇਵਾ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਸ਼ੁਰੂ ਕੀਤੀ ਗਈ ਸੀ। ਜਿਸਦੇ ਚੱਲਦੇ ਇਹ ਲੋ੍ਹੜਵੰਦਾਂ ਦੀ ਮੱਦਦ ਲਈ ਕਾਰਜ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਆਸ਼ਰਮ ਦੇ ਮਰੀਜ਼ਾਂ ਦੀ ਹਰ ਇੱਕ ਵਿਆਕਤੀ ਨੂੰ ਮੱਦਦ ਕਰਨੀਂ ਚਾਹੀਦੀ ਹੈ। ਅੱਜ ਮਰੀਜ਼ਾਂ ਲਈ ਇਹ ਸਮਾਨ ਭੇਟ ਕਰਨ ਲਈ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਅਤੇ ਸਮੂਹ ਸਟਾਫ ਵਲੋਂ ਰੋਟਰੈਕਟ ਕਲੱਬ ਆਦਮਪੁਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਕਰਮਜੀਤ ਸਿੰਘ ਵਿੱਕੀ, ਹਰਪ੍ਰੀਤ ਸਿੰਘ, ਸੋਨੂੰ, ਡਾ. ਚਰਨਜੀਤ ਜੱਸਲ, ਪਰਵੇਜ਼ ਮਸੀਹ ਤੋਂ ਇਲਾਵਾ ਕਲੱਬ ਦੇ ਚੇਅਰਮੈਨ ਗੋਰਵ ਅਰੋੜਾ, ਪ੍ਰਧਾਨ ਸਾਹਿਲ ਆਵਲ, ਸੈਕਟਰੀ ਗੈਵਿੱਸ਼ ਅਰੋੜਾ, ਕਰਨ ਕਰਵਲ ਕੈਸ਼ੀਅਰ, ਹਿੰਮਾਸ਼ੂ, ਜੱਗੀ, ਕੇਸ਼ਵ ਕਰਵਲ, ਜੈਮਿੰਨੀ ਜੱਗੀ, ਕਰਨ ਸ਼ਰਮਾਂ, ਮੁਨੀਸ਼ ਆਵਲ, ਜਸਕਰਨ ਢਿੱਲੋਂ, ਆਰੀਅਨ ਪਸਰੀਚਾ, ਸਾਗਰ ਗੁਲਾਟੀ, ਲੱਕੀ ਕਪੂਰ, ਗਗਨ ਮਲਹੋਤਰਾ ਅਤੇ ਹੋਰ ਹਾਜ਼ਰ ਸਨ। 


No comments:

Post a Comment