-ਇੰਗਲੈਂਡ ਦੇ ਸਾਈਕਲਿੰਗ ਮੁਕਾਬਲੇ ਵਿੱਚ ਹਿੱਸਾ ਸੈਣ ਵਾਲੇ ਸਾਇਕਲਿਸਟਾਂ ਦਾ ਸਨਮਾਨ
ਹੁਸ਼ਿਆਰਪੁਰ 1 ਸਤੰਬਰ ( ਤਰਸੇਮ ਦੀਵਾਨਾ ) ਪੰਜਾਬ ਦੇ ਲੋਕਾਂ ਦੀ ਮੇਹਨਤ ਅਤੇ ਜਜ਼ਬੇ ਨੂੰ ਪੂਰੀ ਦੁਨੀਆ ਦੇ ਲੋਕ ਸਲਾਮ ਕਰਦੇ ਹਨ ਤੇ ਪਿਛਲੇ ਦਿਨੀਂ ਇੰਗਲੈਂਡ ਦੇ ਸ਼ਹਿਰ ਲੰਡਨ ਤੋਂ ਲੈ ਕੇ ਈਡਨਬਰਗ ਅਤੇ ਵਾਪਸ ਲੰਡਨ (ਐਲ.ਈ.ਐਲ) ਦੀ 1540 ਕਿਲੋਮੀਟਰ ਦੇ ਸਾਈਕਲਿੰਗ ਮੁਕਾਬਲੇ ਵਿੱਚ ਹਿੱਸਾ ਲੈ ਕੇ ਹੁਸ਼ਿਆਰਪੁਰ ਵਾਸੀ ਬਲਰਾਜ ਸਿੰਘ ਚੌਹਾਨ ਨੇ ਸਾਡਾ ਸਾਰਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਇਹ ਪ੍ਰਗਟਾਵਾ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਸ. ਪਰਮਜੀਤ ਸਿੰਘ ਸੱਚਦੇਵਾ ਨੇ ਸੱਚਦੇਵਾ ਸਟਾਕਸ ਦੇ ਦਫਤਰ ਵਿਖੇ ਫਿੱਟ ਬਾਈਕਰਜ ਕਲੱਬ ਵੱਲੋਂ ਸ.ਬਲਰਾਜ ਸਿੰਘ ਚੌਹਾਨ ਅਤੇ ਡਾ. ਪਵਨ ਢੀਂਗਰਾ ਨੂੰ ਸਨਮਾਨਿਤ ਕਰਨ ਸਮੇਂ ਕੀਤਾ। ਪਰਮਜੀਤ ਸੱਚਦੇਵਾ ਨੇ ਅੱਗੇ ਕਿਹਾ ਕਿ ਇਨ੍ਹਾਂ ਦੋਵਾਂ ਸਾਈਕਲਿਸਟਾਂ ਨੇ ਜਿੱਥੇ ਪਿਛਲੇ ਸਮੇਂ ਦੌਰਾਨ ਸਮਾਜ ਨੂੰ ਸਾਈਕਲਿੰਗ ਪ੍ਰਤੀ ਜਾਗਰੂਕ ਕਰਦੇ ਹੋਏ ਸੇਹਤ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਹੈ ਉੱਥੇ ਹੀ ਦੇਸ਼-ਵਿਦੇਸ਼ ਵਿੱਚ ਸਾਈਕਲਿੰਗ ਦੇ ਹੋਣ ਵਾਲੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਵਿੱਚ ਹੋਏ ਇਸ ਮੁਕਾਬਲੇ ਵਿੱਚ ਪੂਰੀ ਦੁਨੀਆ ਤੋਂ 1500 ਸਾਈਕਲਿਸਟਾਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਬਲਰਾਜ ਸਿੰਘ ਚੌਹਾਨ ਅਤੇ ਡਾ. ਪਵਨ ਢੀਂਗਰਾ ਨੇ ਫਿਟ ਬਾਈਕਰਜ ਕਲੱਬ ਤੇ ਪਰਮਜੀਤ ਸਿੰਘ ਸੱਚਦੇਵਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਸਾਈਕਲਿੰਗ ਪ੍ਰਤੀ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਤਾਂ ਜੋ ਇੱਕ ਸੇਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਜਿਕਰਯੋਗ ਹੈ ਕਿ ਡਾ. ਪਵਨ ਢੀਂਗਰਾ ਲੁਧਿਆਣਾ ਨਾਲ ਸਬੰਧ ਰੱਖਦੇ ਹਨ। ਇਸ ਮੌਕੇ ਹਰਜੀਤ ਸਿੰਘ ਗਿੱਲ, ਜਗਦੀਪ ਸਿੰਘ ਮਠਾਰੂ, ਮੇਘਾ ਜੈਨ, ਜਸਪ੍ਰੀਤ ਘਟੂਰਾ, ਰੋਹਿਤ ਸ਼ਰਮਾ ਹਾਕ ਰਾਈਡਰ ਜਲੰਧਰ, ਹਨੀ ਭਿੰਡਰ, ਸਮਰਾਟ ਪਤਨੀਆ, ਨਵਜੀਤ ਸਿੰਘ, ਵਿਨੋਦ ਢਾਡਾ, ਦਿਨੇਸ਼ ਹਾਂਡਾ, ਸਾਬੀ ਸੈਣੀ ਪ੍ਰਧਾਨ ਫਿਟ ਬਾਈਕਰਜ ਕਲੱਬ ਆਦਿ ਵੀ ਮੌਜੂਦ ਸਨ।
ਕੈਪਸ਼ਨ-ਸਾਈਕਲਿਸਟ ਬਲਰਾਜ ਚੌਹਾਨ ਤੇ ਡਾ. ਪਵਨ ਦਾ ਸਨਮਾਨ ਕਰਨ ਸਮੇਂ ਪਰਮਜੀਤ ਸਿੰਘ ਸੱਚਦੇਵਾ ਤੇ ਹੋਰ।

No comments:
Post a Comment