ਆਦਮਪੁਰ 1 ਸਿਤੰਬਰ (ਅਮਰਜੀਤ ਸਿੰਘ)- ਲਾਇਨਜ ਕਲੱਬ ਆਦਮਪੁਰ ਵੱਲੋਂ ਦ ਇੰਪੀਰੀਅਲ ਸਕੂਲ ਸੱਤੋਵਾਲੀ ਰੋਡ ਆਦਮਪੁਰ ਦੇ ਸਹਿਯੋਗ ਨਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੀ ਰੂਪ ਰੇਖਾ ਉਲੀਕਣ ਉਪਰੰਤ ਕਲੱਬ ਦੇ ਪ੍ਰਧਾਨ ਵਿਨੋਦ ਕੁਮਾਰ ਟੰਡਨ ਅਤੇ ਸਕੂਲ ਦੇ ਚੇਅਰਮੈਨ ਜਗਦੀਸ਼ ਪਸਰੀਚਾ ਨੇ ਕਿਹਾ ਕਿ ਮਾਂ-ਬਾਪ ਤੋਂ ਬਾਅਦ ਅਧਿਆਪਕ ਹੀ ਬੱਚਿਆਂ ਦੀ ਨੀਂਹ ਹੁੰਦੇ ਹਨ ਜੋ ਸਾਨੂੰ ਸਮਾਜ ਵਿੱਚ ਇੱਕ ਚੰਗਾ ਨਾਗਰਿਕ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ.ਉਨਾਂ ਦੱਸਿਆ ਕਿ ਅਧਿਆਪਕ ਦਿਵਸ ਵਿਸ਼ੇਸ਼ ਤੌਰ ਤੇ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਡਾ ਸਰਵਪੱਲੀ ਰਾਧਾ ਕ੍ਰਿਸ਼ਨਜੀ ਦੇ ਜਨਮ ਦਿਨ ਮੌਕੇ 1962 ਤੋਂ ਮਨਾਇਆ ਜਾ ਰਿਹਾ ਹੈ ਜਦੋਂ ਉਨਾਂ ਦੇ ਕੁੱਝ ਵਿਦਿਆਰਥੀ ਅਤੇ ਦੋਸਤ ਉਨਾਂ ਪਾਸ ਪਹੁੰਚ ਉਨਾਂ ਦਾ ਜਨਮ ਦਿਨ ਮਨਾਉਣ ਦੀ ਗੁਜਾਰਿਸ਼ ਕੀਤੀ ਤਾਂ ਉਨਾਂ ਕਿਹਾ ਕਿ ਮੇਰੇ ਜਨਮ ਦਿਨ ਨੂੰ ਅਲੱਗ ਮਨਾਉਣ ਦੀ ਜਗਾਹ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ ਤੇ ਉਸੇ ਦਿਨ ਤੋਂ 5 ਸਤੰਬਰ ਨੂੰ ਅਧਿਆਪਕ ਦਿਵਸ ਸਾਰੇ ਦੇਸ਼ ਅੰਦਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਆ ਰਿਹਾ ਹੈ। ਜਿੱਥੇ ਇਸ ਵਾਰ ਸਕੂਲ ਵਿਖੇ ਲਾਇਨਜ ਕਲੱਬ ਤੇ ਸਕੂਲ ਪ੍ਰਬੰਧਨ ਵੱਲੋਂ ਮਿਲਕੇ ਅਹਿਆਪਕ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ ਜਿੱਥੇ ਬੱਚਨ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਉੱਥੇ ਆਦਮਪੁਰ ਬਲਾਕ ਅੰਦਰ ਵਧੀਆ ਸੇਵਾਵਾਂ ਨਿਭਾਉਣ ਵਾਲੇ ਸੇਵਾ ਮੁਕਤ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਸਮਾਗਮ ਦਾ ਟੀਚਾ ਜਿੱਥੇ ਅਧਿਆਪਕਾਂ ਨੂੰ ਸਨਮਾਨਿਤ ਕਰ ਉਨਾਂ ਦਾ ਆਸ਼ੀਰਵਾਦ ਹਾਸਿਲ ਕਰਨਾ ਹੋਵੇਗਾ ਉੱਥੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੇ ਰੂਬਰੂ ਕਰਵਾ ਨਵੀਂ ਪੀੜੀ ਨੂੰ ਉਨਾਂ ਦੇ ਮਾਰਗ ਦਰਸ਼ਨ ਨਾਲ ਦੇਸ਼ ਦੇ ਚੰਗੇ ਨਾਗਰਿਕ ਬਣਾਉਣਾ ਹੈ.ਇਸ ਮੌਕੇ ਵਿਸ਼ੇਸ਼ ਤੌਰ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਸਵਿੰਦਰ ਕੌਰ ਮੱਲੀ,ਕਲੱਬ ਦੇ ਸੀਨੀਅਰ ਉਪ ਪ੍ਰਧਾਨ ਅਕਸ਼ਰਦੀਪ ਸ਼ਰਮਾਂ,ਸਕੱਤਰ ਰਾਜੀਵ ਸਿੰਗਲਾ,ਖਜਾਨਚੀ ਅਮਰਜੀਤ ਸਿੰਘ ਵੀ ਹਾਜਿਰ ਰਹੇ।
No comments:
Post a Comment