ਮੁਹਾਲੀ (ਅਮਰਜੀਤ ਸਿੰਘ)-ਮਨੁੱਖੀ ਅਧਿਕਾਰ ਮੰਚ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਲਾਂਡਰਾਂ ਰੋਡ ਖਰੜ ਵਿਖੇ ਜ਼ਿਲ੍ਹਾ ਪ੍ਰਧਾਨ ਜੀਵਨ ਕੁਮਾਰ ਬਾਲੂ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਇਆ ਗਿਆ । ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਵਾਤਾਵਰਨ ਦੀ ਸੁਰੱਖਿਆ ਲਈ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਦੇ ਨਾਲ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਚੇਅਰਮੈਨ ਮੈਡੀਕਲ ਸੈੱਲ ਅਸ਼ਵਨੀ ਕੁਮਾਰ ਸੇਠੀ, ਕੌਮੀਂ ਉਪ ਪ੍ਰਧਾਨ ਯੂਥ ਵਿੰਗ ਪ੍ਰਭਪ੍ਰੀਤ ਸਿੰਘ, ਉਪ ਚੇਅਰਮੈਨ ਬੁੱਧੀਜੀਵੀ ਸੈਲ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਅਤੇ ਜਸਪ੍ਰੀਤ ਕੌਰ ਚੀਫ਼ ਅਡਵਾਈਜ਼ਰ ਇਸਤਰੀ ਵਿੰਗ ਪੰਜਾਬ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਵਰਦਾਨ ਦੇ ਰੂਪ ਵਿੱਚ ਤੋਹਫ਼ੇ ਵਜੋਂ ਜਿਹੜੇ ਬੂਟੇ ਦਿਨ ਰਾਤ ਆਕਸੀਜਨ ਦਿੰਦੇ ਹਨ ਉਹ ਪੌਦੇ ਜ਼ਿਆਦਾ ਤੋਂ ਜ਼ਿਆਦਾ ਲਗਾਏ ਜਾਣ ਜਿਵੇਂ ਕਿ ਤੁਲਸੀ, ਐਲੋਵੇਰਾ,ਪੀਸਲੀਲੀ ,ਪਿੱਪਲ,ਸਨੇਕ ਪਲਾਂਟ, ਮਨੀ ਪਲਾਂਟ ਅਤੇ ਨਿੰਮ ਤੋਂ ਇਲਾਵਾ ਹੋਰ ਬਹੁਤ ਸਾਰੇ ਬੂਟੇ ਹਨ ਜਿਹੜੇ ਹਰ ਘਰ ਵਿੱਚ ਹੋਣੇ ਜ਼ਰੂਰੀ ਸਮਝਿਆ ਜਾਵੇ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ, ਹਰਨੇਕ ਸਿੰਘ ਸੇਖੋਂ ਜਨਰਲ ਸਕੱਤਰ, ਸਰਬਜੀਤ ਕੌਰ ਸੈਣੀ, ਇਕਬਾਲ ਕੌਰ ਮੀਤ ਪ੍ਰਧਾਨ, ਮਨਦੀਪ ਕੌਰ ਮੋਹਾਲੀ ਮੀਤ ਪ੍ਰਧਾਨ, ਪਰਮਿੰਦਰ ਸਿੰਘ ਬਲਾਕ ਪ੍ਰਧਾਨ ਖਰੜ,ਬੀਨੀਤਾ ਦੇਵੀ ਅਤੇ ਰਾਜਵਿੰਦਰ ਕੌਰ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ। ਹਰਭਜਨ ਸਿੰਘ ਜੱਲੋਵਾਲ ਨੇ ਆਪਣੇ ਗੀਤਾਂ ਰਾਹੀਂ ਆਏ ਹੋਏ ਮਹਿਮਾਨਾਂ ਨੂੰ ਕੀਲ ਕੇ ਬਿਠਾਈ ਰੱਖਿਆ।
No comments:
Post a Comment