ਦ ਇੰਪਰਿਅਲ ਸਕੂਲ ਦੇ ਬੱਚਿਆਂ ਆਪਣੀਆਂ ਪੇਸ਼ਕਾਰੀਆਂ ਨਾਲ ਕੀਤਾ ਸਭਨਾਂ ਨੂੰ ਪ੍ਰਭਾਵਿਤ
ਆਦਮਪੁਰ 6 ਸਤੰਬਰ (ਅਮਰਜੀਤ ਸਿੰਘ)- ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਦੇ ਵਿਹੜੇ ਵਿੱਚ ਲਾਇਨਜ਼ ਕਲੱਬ ਆਦਮਪੁਰ ਵੱਲੋਂ ਦ ਇੰਪਰਿਅਲ ਸਕੂਲ ਗ੍ਰੀਨ ਕੈਂਪਸ ਸੱਤੋਵਾਲੀ ਰੋਡ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਸਨਮਾਨ ਸਮਾਰੋਹ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਇਲਾਕੇ ਦੇ ਨਾਮ ਚੀਨ ਸੇਵਾ ਮੁਕਤ ਅਧਿਆਪਕਾਂ ਮਾਸਟਰ ਰੂਪ ਲਾਲ, ਮੈਡਮ ਸੁਰਿੰਦਰ ਕੌਰ, ਮਾਸਟਰ ਊਧੋ ਰਾਮ, ਮਾਸਟਰ ਸੁਖਦੇਵ ਸਿੰਘ ਰੁਪਰਾ, ਮੈਡਮ ਹਰਦੀਪ ਕੌਰ, ਮਾਸਟਰ ਗੁਰਮੀਤ ਸਿੰਘ, ਮੈਡਮ ਸੁਦੇਸ਼ ਕੁਮਾਰੀ, ਮੈਡਮ ਗੁਰਪ੍ਰੀਤ ਕੌਰ ਰਿਆੜ, ਮੈਡਮ ਕੰਵਲਜੀਤ, ਮੈਡਮ ਸੁਖਵਿੰਦਰ ਕੌਰ, ਮਾਸਟਰ ਭਗਵੰਤ ਸਿੰਘ ਨੂੰ ਉਨਾਂ ਦੀਆਂ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸਮਾਜਿਕ ਗਤੀਵਿਧੀਆਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ ਸੇਵਾ ਮੁਕਤ ਤਹਿਸੀਲਦਾਰ ਗੁਰਮੀਤ ਸਿੰਘ ਨਡਾਲਾ ਅਤੇ ਸਮਾਜ ਸੇਵਕ ਸਤਪਾਲ ਬਜਾਜ ਨੇ ਕਿਹਾ ਕਿ ਅਧਿਆਪਕ ਭਵਿੱਖ ਦਾ ਨਿਰਮਾਤਾ ਹੁੰਦੇ ਹਨ ਅਤੇ ਬੱਚੇ ਉਸ ਕੱਚੀ ਮਿੱਟੀ ਵਰਗੇ ਜਿਸਨੂੰ ਤਰਾਸ਼ ਕੇ ਅਧਿਆਪਕ ਇੱਕ ਸਰਵਪੱਖੀ ਸਮਾਜਿਕ ਸ਼ਖਸ਼ੀਅਤ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਅਦਾ ਕਰ ਦੇਸ਼ ਨਿਰਮਾਣ ਦੀ ਮਜਬੂਤ ਨੀਂਹ ਤਿਆਰ ਕਰਦਾ ਹੈ ਤੇ ਅੱਜ ਅਸੀਂ ਅਧਿਆਪਕ ਦਿਵਸ ਮੌਕੇ ਸੰਪੂਰਨ ਤੌਰ ਤੇ ਸਭਨਾਂ ਅਧਿਆਪਕਾਂ ਨੂੰ ਨਮਨ ਕਰਦੇ ਹਾਂ ਜਿਨਾਂ ਆਪਣੇ ਆਪਣੇ ਸੇਵਕਾਲ ਅਤੇ ਸੇਵਾ ਮੁਕਤ ਹੋਣ ਤੇ ਵੀ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ। ਸਮਾਗਮ ਦੌਰਾਨ ਸਕੂਲ ਚੇਅਰਮੈਨ ਜਗਦੀਸ਼ ਲਾਲ, ਡਾਇਰੈਕਟਰ ਜਗਮੋਹਨ ਅਰੋੜਾ, ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਚੀਫ਼ ਐਕਡਮਿਕ ਐਡਵਾਈਜ਼ਰ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਪਰਵਿੰਦਰ ਕੌਰ ਨੇ ਵੀ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੰਦਿਆਂ ਜਿੱਥੇ ਸਭ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਨੂੰ ਯਾਦ ਕੀਤਾ ਉੱਥੇ ਬੱਚਿਆਂ ਨੂੰ ਖ਼ਾਸਤੌਰ ਤੇ ਅਧਿਆਪਕਾਂ ਵੱਲੋਂ ਵਿਖਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਜਿਵੇਂ ਪਾਰਸ ਲੋਹੇ ਨੂੰ ਸੋਨਾ ਬਣਾਉਣ ਦਾ ਹੁਨਰ ਰੱਖਦਾ ਹੈ ਉਸੇ ਤਰਾਂ ਅਧਿਆਪਕ ਵੀ ਬੱਚੇ ਨੂੰ ਨਿਖਾਰ ਪਰਿਵਾਰ ਅਤੇ ਸਮਾਜ ਵਿੱਚ ਇੱਕ ਜਿੰਮੇਵਾਰ ਨਾਗਰਿਕ ਬਣਾਉਣ ਵਿੱਚ ਵੱਡਾ ਰੋਲ ਅਦਾ ਕਰਦੇ ਹਨ ਇਸ ਕਰਕੇ ਹਰ ਵਿਦਿਆਰਥੀ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਅਧਿਆਪਕਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਵੱਲੋਂ ਵਿਖਾਏ ਮਾਰਗ ਤੇ ਚਲਦਿਆਂ ਸਿੱਖਿਆ ਅਤੇ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਨਿਪੁੰਨ ਬਣ ਚੰਗੇ ਸਮਾਜ ਦੀ ਸਿਰਜਣਾ ਕਰਨ। ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਅਧਿਆਪਕ ਦਿਵਸ ਮੌਕੇ ਉੱਤੇ ਇੱਕ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਨੂੰ ਦੇਖ ਕੇ ਸਾਰਿਆਂ ਦਾ ਦਿਲ ਬਾਗ਼ੋ-ਬਾਗ਼ ਹੋ ਗਿਆ। ਇਸ ਦੌਰਾਨ ਪਹਿਲੀ ਜਮਾਤ ਦੇ ਹੋਣਹਾਰ ਵਿਦਿਆਰਥੀ ਸ਼ੋਰਿਆ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਦੇਖ ਕੇ ਸਾਰੇ ਬਹੁਤ ਖੁਸ਼ ਤੇ ਹੈਰਾਨ ਹੋਏ। ਇਸ ਬੱਚੇ ਤੋਂ ਗਣਿਤ ਅਤੇ ਜਨਰਲ ਨੌਲਜ਼ ਨਾਲ ਸੰਬੰਧਤ ਜਿੰਨੇ ਵੀ ਪ੍ਰਸ਼ਨ ਪੁੱਛੇ ਗਏ, ਉਨ੍ਹਾਂ ਦੇ ਫਟਾ-ਫਟ ਜਵਾਬ ਦੇ ਕੇ ਸਾਰਿਆਂ ਦਾ ਮਨ-ਮੋਹ ਲਿਆ। ਇਸ ਮੌਕੇ ਲਾਇਨਜ਼ ਕਲੱਬ ਆਦਮਪੁਰ ਦੇ ਪ੍ਰਧਾਨ ਵਿਨੋਦ ਕੁਮਾਰ ਟੰਡਨ ਨੇ ਆਏ ਅਧਿਆਪਕਾਂ, ਮਹਿਮਾਨਾਂ ਅਤੇ ਖ਼ਾਸਤੌਰ ਤੇ ਦ ਇੰਪਰਿਅਲ ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਅਤੇ ਸਮੂਹ ਸਟਾਫ ਦਾ ਸਮਾਗਮ ਨੂੰ ਸਫਲ ਬਣਾਉਣ ਵਿੱਚ ਦਿੱਤੇ ਯੋਗਦਾਨ ਲਈ ਧੰਨਵਾਦ ਵੀ ਕੀਤਾ। ਸਮਾਗਮ ਦੌਰਾਨ ਲਾਇਨਜ਼ ਕਲੱਬ ਦੇ ਸਕੱਤਰ ਸ੍ਰੀ ਰਾਜੀਵ ਸਿੰਗਲਾ, ਖ਼ਜ਼ਾਨਚੀ ਸ੍ਰੀ ਅਮਰਜੀਤ ਸਿੰਘ ਭੋਗਪੁਰੀਆ, ਰਾਜ ਕੁਮਾਰ ਪਾਲ, ਰੀਜਨ ਚੇਅਰਮੈਨ ਰਾਜਿੰਦਰ ਪ੍ਰਸ਼ਾਦ, ਜੋਨ ਚੇਅਰਮੈਨ ਮਨਮੋਹਨ ਸਿੰਘ ਬਾਬਾ, ਬਲਰਾਮ ਵਰਮਾਂ, ਹਰਿੰਦਰ ਬਾਂਸਲ, ਖੜਕ ਸਿੰਘ, ਰਾਕੇਸ਼ ਚੋਡਾ, ਕਲ.ਮੋਹਨ ਲਾਲ ਸ਼ਾਰਦਾ, ਅਮ੍ਰਿਤਪਾਲ ਸਿੰਘ, ਸੁਖਬੀਰ ਕੁੱਕੀ, ਕੁਲਬੀਰ ਸਿੰਘ ਵੀ ਹਾਜਰ ਸਨ।

No comments:
Post a Comment