ਸ਼੍ਰੀ ਹਰਵਿੰਦਰ ਪਾਲ, ਲੈਕਚਰਾਰ ਫਿਜ਼ਿਕਲ ਐਜੂਕੇਸ਼ਨ ਅਤੇ ਸ਼੍ਰੀ ਰਾਜੀਵ ਕੁਮਾਰ ਸਾਇੰਸ ਮਾਸਟਰ ਨੂੰ ਅਧਿਆਪਕ ਦਿਵਸ ਤੇ ਬੈਸਟ ਟੀਚਰ ਅਵਾਰਡ ਦੇ ਕੇ ਸਨਮਾਨਿਤ ਕੀਤਾ
ਆਦਮਪੁਰ (ਅਮਰਜੀਤ ਸਿੰਘ, ਵਰਿੰਦਰ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਰੋਲੀ ਕਲਾਂ (ਜਲੰਧਰ) ਵਿਖੇ ਅੱਜ ਅਧਿਆਪਕ ਦਿਵਸ ਪਿ੍ਰੰਸੀਪਲ ਸੁਰਜੀਤ ਸਿੰਘ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਜਿਸ ਵਿੱਚ ਸ. ਗੁਰਦੀਪ ਸਿੰਘ ਪੰਚ ਗ੍ਰਾਮ ਪੰਚਾਇਤ ਡਰੋਲੀ ਕਲਾਂ ਦੇ ਨੁਮਾਇੰਦੇ ਵਜੋਂ ਸ਼ਾਮਿਲ ਹੋਏ। ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੇ ਸਬੰਧ ਵਿੱਚ ਸਾਰੇ ਅਧਿਆਪਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਸਕੂਲ ਵਿੱਚ ਰਹਿੰਦਿਆਂ ਅਨੁਸ਼ਾਸਨ ਵਿੱਚ ਰਹਿਣ, ਖੇਡ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਜ਼ਿੰਦਗੀ ਵਿੱਚ ਆਪਣਾ ਟਾਰਗੈਟ ਫਿਕਸ ਕਰਕੇ ਉਸਨੂੰ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸ਼੍ਰੀ ਹਰਵਿੰਦਰ ਪਾਲ, ਲੈਕਚਰਾਰ ਫਿਜ਼ਿਕਲ ਐਜੂਕੇਸ਼ਨ ਅਤੇ ਸ਼੍ਰੀ ਰਾਜੀਵ ਕੁਮਾਰ ਸਾਇੰਸ ਮਾਸਟਰ ਨੂੰ ਅਧਿਆਪਕ ਦਿਵਸ ਤੇ ਬੈਸਟ ਟੀਚਰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀ ਸੁਰਜੀਤ ਸਿੰਘ ਪਿ੍ਰੰਸੀਪਲ ਵੱਲੋਂ ਅਧਿਆਪਕਾਂ ਨੂੰ ਅਧਿਆਪਕ ਦਿਵਸ ਤੇ ਵਧਾਈ ਦਿੰਦਿਆਂ ਆਪਣੀ ਡਿਊਟੀ ਈਮਾਨਦਾਰੀ, ਵਫਾਦਾਰੀ ਅਤ ਰਲ ਮਿਲ ਕੇ ਕਰਨ ਲਈ ਅਤੇ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਸਰਵ ਪੱਖੀ ਵਿਕਾਸ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ।

No comments:
Post a Comment