ਅਮਰਜੀਤ ਸਿੰਘ ਜੰਡੂ ਸਿੰਘਾ- ਕਪੂਰ ਪਿੰਡ ਜਲੰਧਰ ਵਿਖੇ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਭੰਡਾਰਾ ਮੁੱਖ ਸੇਵਾਦਾਰ ਬਾਬਾ ਸੰਤੋਖ ਲਾਲ ਦੀ ਵਿਸ਼ੇਸ਼ ਦੇਖਰੇਖ ਹੇਠ ਸਮੂਹ ਦੇਸ਼ਾਂ ਵਿਦੇਸਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਬਾਬਾ ਬਾਲਕ ਨਾਥ ਜੀ ਦੀ ਪੂਜਾ ਉਪਰੰਤ ਸੂਫੀ ਗਾਇਕ ਕੁਮਾਰ ਰਾਜਨ ਅਲਾਵਲਪੁਰ ਦੀ ਪਾਰਟੀ ਵਲੋਂ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕਰਕੇ ਨਿਹਾਲ ਕੀਤਾ। ਇਸ ਮੌਕੇ ਤੇ ਬਾਬਾ ਸੰਤੋਖ ਲਾਲ ਕਪੂਰ ਪਿੰਡ ਵਾਲਿਆਂ ਨੇ ਸਰਬੱਤ ਸੰਗਤਾਂ ਨੂੰ ਰੱਲਮਿਲ ਕੇ ਰਹਿਣ ਅਤੇ ਮਾਤਾ ਪਿਤਾ ਦੀ ਸੇਵਾ ਅਤੇ ਸਤਿਕਾਰ ਕਰਨ ਲਈ ਪ੍ਰੇਰਿਆ। ਉਪਰੰਤ ਸੰਗਤਾਂ ਨੂੰ ਭੰਡਾਰੇ ਦਾ ਲੰਗਰ ਵਰਤਾਇਆ ਗਿਆ।
ਇਸ ਮੌਕੇ ਸੇਵਾਦਾਰ ਵਿਜੈ ਕੁਮਾਰ, ਸਤਨਾਮ ਸਿੰਘ, ਮੱਖਣ ਲਾਲ ਗੋਰਾ, ਸੋਨੀ ਲਾਲ, ਗੋਰਾ ਲਾਲ, ਪਿ੍ਰੰਸ, ਮੋਹਿੱਤ ਵਿਰਦੀ, ਕਮਲ, ਬੋਬੀ, ਵਿੱਕੀ, ਹਨੀ ਲਾਲ, ਵਿਸ਼ਾਲ, ਕੁਲਵਿੰਦਰ ਕੌਰ, ਗੁਰਮੀਤ ਕੌਰ, ਸਵਰਨ ਕੌਰ, ਮੀਨਾ, ਬਲਵੀਰ ਕੌਰ, ਮਨਜਿੰਦਰ ਮੋਨਾ, ਸਰਪੰਚ ਸੋਨੀਆ, ਪੰਚ ਅਸ਼ੋਕ ਕੁਮਾਰ, ਆਸਾ ਰਾਣੀ, ਸੁਰਿੰਦਰ ਕੌਰ, ਪੰਚ ਬਲਵੀਰ ਕੌਰ, ਚਮਨ ਲਾਲ ਸਾਬਕਾ ਸਰਪੰਚ ਅਤੇ ਹੋਰ ਹਾਜਰ ਸਨ।


No comments:
Post a Comment