ਮਹਿਤਪੁਰ/ਜਲੰਧਰ (ਅਮਰਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਭਾਜਪਾ ਵਲੋਂ ਦੇਸ਼ ਵਿੱਚ ਸਵੱਛ ਭਾਰਤ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਅੱਜ ਸਰਕਾਰੀ ਹਸਪਤਾਲ ਮਹਿਤਪੁਰ ਵਿਖੇ ਭਾਜਪਾ ਦੇ ਹਲਕਾ ਇੰਚਾਰਜ ਨਰਿੰਦਰ ਸਿੰਘ ਚੰਦੀ ਨੇ ਆਪਣੇ ਵਰਕਰਾਂ ਨਾਲ ਮਿਲ ਕੇ ਖ਼ਾਲੀ ਪਏ ਪਲਾਟ ਦੀ ਸਫਾਈ ਕਰਵਾਈ ਅਤੇ ਉਸ ਵਿੱਚ ਹਰੇ ਭਰੇ ਛਾਦਾਰ ਬੂਟੇ ਲਗਾਏ। ਇਸ ਮੌਕੇ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੱਛ ਭਾਰਤ ਮੁਹਿੰਮ ਤਹਿਤ ਭਾਜਪਾ ਵਰਕਰਾਂ ਦਾ ਸਹਿਯੋਗ ਕਰਨ ਅਤੇ ਆਪਣਾਂ ਆਲ਼ਾ ਦੁਆਲੇ ਦੀ ਸਫਾਈ ਰੱਖ ਕੇ ਬੂਟੇ ਲਗਾਏ ਜਾਣ।
No comments:
Post a Comment