Saturday, 10 September 2022

ਐਡਵੋਕੇਟ ਸਮਸ਼ੇਰ ਸਿੰਘ ਭਾਰਦਵਾਜ ਬੇਗਮਪੁਰਾ ਟਾਈਗਰ ਫੋਰਸ (ਰਜਿ:) ਦੇ ਕਾਨੂੰਨੀ ਸਲਾਹਕਾਰ ਨਿਯੁਕਤ

ਹੁਸ਼ਿਆਰਪੁਰ 10 ਸਤੰਬਰ (ਤਰਸੇਮ ਦੀਵਾਨਾ)- ਬੇਗਮਪੁਰਾ ਟਾਈਗਰ ਫੋਰਸ (ਰਜਿ.) ਦਾ ਵਿਸਥਾਰ ਕਰਦੇ ਹੋਏ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਵੱਲੋਂ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਅਤੇ ਫੋਰਸ ਪ੍ਰਤੀ ਲਗਾਅ ਨੂੰ ਦੇਖਦਿਆਂ ਫੋਰਸ ਦਾ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। ਜਾਣਕਾਰੀ ਮੁਤਾਬਕ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਪਹਿਲਾਂ ਤੋਂ ਹੀ ਬੇਗਮਪੁਰਾ ਟਾਈਗਰ ਫੋਰਸ ਵਿੱਚ ਕਿਸੇ ਅਹੁਦੇਦਾਰੀ ਦਾ ਮੁਥਾਜ ਨਾ ਹੁੰਦੇ ਹੋਇਆਂ ਵੀ ਵਧੀਆ ਸੇਵਾਵਾਂ ਨਿਭਾਅ ਰਹੇ ਸਨ। ਬੇਗਮਪੁਰਾ ਟਾਈਗਰ ਫੋਰਸ ਦੇ ਕਾਨੂੰਨੀ ਸਲਾਹਕਾਰ ਚੁਣੇ ਜਾਣ ਉਪਰੰਤ ਐਡਵੋਕੇਟ ਸਮਸ਼ੇਰ ਸਿੰਘ ਭਾਰਦਵਾਜ ਪੱਤਰਕਾਰਾ ਨਾਲ  ਗੱਲਬਾਤ  ਕਰਦਿਆਂ ਕਿਹਾ ਕਿ ਉਹ ਫੋਰਸ ਵੱਲੋਂ ਲਗਾਈ ਸੇਵਾ ਨੂੰ ਆਪਣੀ ਇਮਾਨਦਾਰੀ, ਤਨਦੇਹੀ ਨਾਲ ਅਤੇ ਕਾਨੂੰਨੀ ਦਾਇਰੇ ਦੇ ਅੰਦਰ ਰਹਿ ਕੇ ਨਿਭਾਉਣਗੇ। ਕਿਸੇ ਵੀ ਗਰੀਬ, ਮਜ਼ਲੂਮ ਨਾਲ ਧੱਕਾ ਨਹੀਂ ਹੋਣ ਦੇਣਗੇ ਅਤੇ ਹਮੇਸ਼ਾ ਸੱਚਾਈ ਦਾ ਸਾਥ ਦੇਣਗੇ। ਇਸ ਮੌਕੇ ਤਰਸੇਮ ਦੀਵਾਨਾ ਚੇਅਰਮੈਨ ਨੇ ਉਨ੍ਹਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਬੇਗਮਪੁਰਾ ਟਾਈਗਰ ਫੋਰਸ ਦੇ ਨਾਂ ਤੇ ਆਪਣਾ ਗਲਤ ਸਿੱਕਾ ਚਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸਮੇਂ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਬੇਗਮਪੁਰਾ ਟਾਈਗਰ ਫੋਰਸ (ਰਜਿ:) ਦੇ ਚੇਅਰਮੈਨ  ਤਰਸੇਮ ਦੀਵਾਨਾ ਸਮੇਤ ਫੋਰਸ ਦੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

No comments:

Post a Comment