ਹੁਸ਼ਿਆਰਪੁਰ 10 ਸਤੰਬਰ (ਤਰਸੇਮ ਦੀਵਾਨਾ)- ਅੱਜ ਵਕਤ ਕਰੀਬ 10 ਵਜੇ ਸਵੇਰੇ ਥਾਣਾ ਹਰਿਆਣਾ ਵਿਖੇ ਤਾਇਨਾਤ ਏ.ਐਸ.ਆਈ ਸਤੀਸ਼ ਕੁਮਾਰ ਵਲੋਂ ਥਾਣੇ ਦੇ ਤਫਤੀਸ਼ੀ ਕਮਰੇ ਅੰਦਰ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਏ.ਐਸ.ਆਈ ਸਤੀਸ਼ ਕੁਮਾਰ ਨੇ ਮਰਨ ਤੋਂ ਪਹਿਲਾਂ ਆਪਣੀ ਵੀ.ਡੀ.ੳ ਅਤੇ ਸੁਸਾਈਡ ਨੋਟ ਚ ਥਾਣਾ ਟਾਂਡਾ ਦੇ ਮੁਖੀ ਇੰਸਪੈਕਟਰ ਉਕਾਰ ਸਿੰਘ ਬਰਾੜ ਨੂੰ ਜਿੰਮੇਵਾਰ ਠਹਰਾਇਆ ਹੈ। ਜਿਸ ਵਿੱਚ ਉਸਨੇ ਦੱਸਿਆ ਕਿ ਮੈਂ ਥਾਣੇ ਵਿੱਚ ਮਿਤੀ 8 ਸਤੰਬਰ ਦੀ ਰਾਤ ਬਤੌਰ ਡਿਊਟੀ ਅਫਸਰ ਤਾਇਨਾਤ ਸੀ ਤਾਂ ਰਾਤ ਨੂੰ ਵਕਤ ਕਰੀਬ 2.00 ਵਜੇ ਥਾਣਾ ਟਾਂਡਾ ਦੇ ਮੁਖੀ ਇੰਸਪੈਕਟਰ ਉਕਾਰ ਸਿੰਘ ਬਰਾੜ ਚੈਕਿੰਗ ਕਰਨ ਆਏ ਤਾਂ ਉਹਨਾਂ ਨੇ ਉਸਨੂੰ ਪੁੱਛਿਆ ਕਿ ਸਵੇਰੇ ਹਾਈ ਕੋਰਟ ਮੈਟਰ ਕਿੰਨੇ ਲੱਗੇ ਹਨ। ਤਾਂ ਏ.ਐਸ.ਆਈ ਸਤੀਸ਼ ਕੁਮਾਰ ਨੇ ਜਵਾਬ ਦਿੱਤਾ ਕਿ ਇੱਕ ਹੀ ਮੈਟਰ ਲੱਗਾ ਹੈ। ਉਹਨਾਂ ਪੁੱਛਿਆ ਕਿ ਕੀ ਮੈਟਰ ਹੈ ਤਦ ਏ.ਐਸ.ਆਈ ਸਤੀਸ਼ ਕੁਮਾਰ ਨੇ ਜਵਾਬ ਦਿੱਤਾ ਕਿ ਜਿਸਨੇ ਇਸ ਸਬੰਧੀ ਹਾਈ ਕੋਰਟ ਜਾਣਾ ਹੁੰਦਾ ਹੈ ਉਸਨੂੰ ਇਸ ਬਾਰੇ ਵਿਸਤਾਰ ਨਾਲ ਜਾਣਕਾਰੀ ਹੁੰਦੀ ਹੈ ਅਤੇ ਹੋਰ ਕਈ ਸਵਾਲ ਪੁੱਛੇ ਜੋ ਡਿਊਟੀ ਅਫਸਰ ਨਾਲ ਸਬੰਧਤ ਨਹੀਂ ਸਨ। ਜਿਸ ਉਪਰੰਤ ਥਾਣਾ ਮੁਖੀ ਟਾਂਡਾ ਨੇ ਏ.ਐਸ.ਆਈ ਸਤੀਸ਼ ਕੁਮਾਰ ਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਅਤੇ ਜਲੀਲ ਕੀਤਾ। ਉੱਤਰ ਵਿੱਚ ਉਸਨੇ ਕਿਹਾ ਕਿ ਮੈਨੂੰ ਐਨਾ ਜਲੀਲ ਕਰਨ ਨਾਲੋਂ ਤੁਸੀਂ ਮੇਰੇ ਗੋਲੀ ਮਾਰ ਦਿੳ ਪਰ ਮੈਨੂੰ ਜਲੀਲ ਨਾਂ ਕਰੋ। ਏ.ਐਸ.ਆਈ ਸਤੀਸ਼ ਕੁਮਾਰ ਨੇ ਸੁਸਾਈਡ ਨੋਟ ਵਿਚ ਦੱਸਿਆ ਕਿ ਜਾਂਦੇ ਵਕਤ ਥਾਣਾ ਟਾਂਡਾ ਦੇ ਮੁਖੀ ਵਲੋਂ ਰੋਜਨਾਮਚੇ ਵਿੱਚ ਮੇਰੇ ਖਿਲਾਫ ਰੱਪਟ ਲਿਖ ਦਿੱਤੀ। ਉਸਨੇ ਇਸ ਸਬੰਧੀ ਆਪਣੇ ਐਸ.ਐਚ.ੳ ਨਾਲ ਵੀ ਜਾਣਕਾਰੀ ਸਾਂਝੀ ਕੀਤੀ। ਉਸਨੇ ਕਿਹਾ ਕਿ ਉਕਤ ਅਫਸਰ ਦਾ ਛੋਟੇ ਮੁਲਾਜਮਾਂ ਨਾਲ ਬਹੁਤ ਮਾੜਾ ਵਤੀਰਾ ਹੈ ਖਬਰ ਲਿਖੇ ਜਾਣ ਤੱਕ ਘਟਨਾ ਸਬੰਧੀ ਐਫ.ਆਈ.ਆਰ ਦਰਜ ਨਹੀਂ ਹੋਈ ਸੀ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਘਟਨਾ ਸਬੰਧੀ ਪੰਜਾਬ ਸਰਕਾਰ ਪੀੜ੍ਹਿਤ ਪਰਿਵਾਰ ਨੂੰ ਇਨਸਾਫ ਦੁਆਉਣ ਲਈ ਕਿੰਨੀ ਸੰਵੇਦਨਸ਼ੀਲ ਭੂਮਿਕਾ ਨਿਭਾਉਦੀ ਹੈ।
.jpg)
No comments:
Post a Comment