![]() |
| ਜੰਡੂ ਸਿੰਘਾ ਵਿਖੇ ਲੋਕਾਂ ਦੀਆਂ ਸਮੱਸਿਆ ਸੁਣਦੇ ਐਸ.ਸੀ ਕਮਿਸ਼ਨ ਦੇ ਮੈਂਬਰ ਸ਼੍ਰੀ ਗਿਆਨ ਚੰਦ ਅਤੇ ਪ੍ਰਭਦਿਆਲ ਰਾਮਪੁਰ ਨਾਲ ਹਨ ਤਹਿਸੀਲਦਾਰ ਜਲੰਧਰ 2 ਪ੍ਰਵੀਨ ਕੁਮਾਰ ਛਿੱਬਰ, ਬੀ.ਡੀ.ਪੀ.ਉ ਸੇਵਾ ਸਿੰਘ ਅਤੇ ਹੋਰ। |
ਜੰਡੂ ਸਿੰਘਾ ਦੀ ਘਾਗ ਪੱਟੀ ਦੇ ਵਸਨੀਆਂ ਵਲੋਂ, ਗਲੀਆਂ ਵਿੱਚ ਖ੍ਹੜੇ ਰਹਿੰਦੇ ਗੰਦੇ ਪਾਣੀ ਤੋਂ ਨਿਜ਼ਾਤ ਪਾਉਣ ਲਈ ਐਸ.ਸੀ ਕਮਸ਼ਿਨ ਨੂੰ ਕੀਤੀ ਸੀ ਕੰਪਲੇਟ
ਜਲੰਧਰ (ਅਮਰਜੀਤ ਸਿੰਘ)- ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ (ਐਸ.ਸੀ ਕਮਿਸ਼ਨ) ਦੇ ਮੈਬਰਾਂ ਨੇ ਅੱਜ ਪਿੰਡ ਜੰਡੂ ਸਿੰਘਾ ਦਾ ਉਚੇਚੇ ਤੋਰ ਤੇ ਦੌਰਾ ਕਰਦੇ ਹੋਏ ਘਾਗ ਪੱਟੀ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁੱਣੀਆਂ। ਐਸ.ਸੀ ਕਮਿਸ਼ਨ ਦੇ ਮੈਂਬਰ ਸ਼੍ਰੀ ਗਿਆਨ ਚੰਦ ਅਤੇ ਪ੍ਰਭਦਿਆਲ ਰਾਮਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਉਨ੍ਹਾਂ ਪਾਸ ਕਰੀਬ ਤਿੰਨ ਮਹੀਨੇ ਪਹਿਲਾ ਘਾਗ ਪੱਟੀ ਜੰਡੂ ਸਿੰਘਾ ਦੇ ਸਮੂਹ ਵਸਨੀਕਾਂ ਦੀ ਸਾਂਝੀ ਕੰਪਲੇਟ ਆਈ ਸੀ ਕਿ ਉਨ੍ਹਾਂ ਦੀਆਂ ਗਲੀਆਂ ਵਿੱਚ ਪਿਛਲੇ ਕਈ ਸਾਲਾਂ ਤੋਂ ਗੰਦਾ ਪਾਣੀ ਖ੍ਹੜਾ ਰਹਿੰਦਾ ਹੈ। ਜਿਸਦੇ ਚੱਲਦੇ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਮੁਹੱਲੇ ਵਿੱਚ ਨਰਕ ਭਰੀ ਜਿੰਦਗੀ ਜੀਅ ਰਹੇ ਹਨ ਅਤੇ ਮੁਹੱਲਾ ਵਾਸੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਸੀਵਰੇਜ ਨਾ ਹੋਣ ਕਰਕੇ ਪਾਣੀ ਗਲੀਆਂ ਵਿੱਚ ਖ੍ਹੜਾ ਰਹਿੰਦਾ ਹੈ ਅਤੇ ਉਵਰ ਹੋਣ ਤੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਇਸ ਕੰਪਲੇਟ ਤੇ ਐਸ.ਸੀ ਕਮਿਸ਼ਨ ਵਲੋਂ ਡੀ.ਸੀ ਜਲੰਧਰ ਪਾਸੋਂ ਰਿਪੋਟ ਵੀ ਮੰਗੀ ਪਰ ਐਸ.ਸੀ ਕਮਿਸ਼ਨ ਨੂੰ ਸਮੇਂ ਸਿਰ ਰਿਪੋਟ ਨਾ ਮਿਲਣ ਕਾਰਨ ਅੱਜ ਜੰਡੂ ਸਿੰਘਾ ਵਿੱਖੇ ਮੁਹੱਲਾ ਵਾਸੀਆਂ ਨੂੰ ਮਿਲਿਆ ਅਤੇ ਮੋਕਾ ਦੇਖਿਆ ਗਿਆ। ਜੋ ਕਿ ਮੁਹੱਲਾ ਦੇ ਲੋਕਾਂ ਦੀ ਸਮੱਸਿਆ ਮੁਤਾਬਕ ਬਿਲਕੁੱਲ ਸਹੀ ਪਾਇਆ ਪਾਇਆ ਗਿਆ। ਉਨ੍ਹਾਂ ਕਿਹਾ ਇਸ ਗੰਦੇ ਪਾਣੀ ਦੀ ਸਮੱਸਿਆਂ ਦੇ ਪੱਕੇ ਹੱਲ ਲਈ ਮੌਕੇ ਪੁੱਜੇ ਬੀ.ਡੀ.ਪੀ.ਉ ਆਦਮਪੁਰ ਸੇਵਾ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਘਾਗ ਪੱਟੀ ਦੇ ਵਸਨੀਕਾਂ ਦੀ ਗੰਦੇ ਪਾਣੀ ਦੀ ਸਮੱਸਿਆਂ ਦਾ ਹੱਲ ਜਲਦ ਹੋਵੇਗਾ। ਜਿਸਦੇ ਸਬੰਧ ਵਿੱਚ ਜਿਲ੍ਹਾ ਡੀ.ਸੀ ਤੋਂ 1 ਨਵੰਬਰ ਤੱਕ ਐਸ.ਸੀ ਕਮਿਸ਼ਨ ਨੇ ਰਿਪੋਟ ਮੰਗੀ ਹੈ। ਇਸ ਮੌਕੇ ਤਹਿਸੀਲਦਾਰ ਜਲੰਧਰ 2 ਪ੍ਰਵੀਨ ਕੁਮਾਰ ਛਿੱਬਰ, ਤਹਿਸੀਲ ਭਲਾਈ ਅਫਸਰ, ਪੰਚਾਇਤ ਅਫਸਰ ਜਗਜੀਤ ਸਿੰਘ, ਏ.ਐਸ.ਆਈ ਭਗਵੰਤ ਸਿੰਘ ਚੋਕੀ ਇੰਚਾਰਜ਼ ਜੰਡੂ ਸਿੰਘਾ ਗਾ੍ਰਮ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।



No comments:
Post a Comment