Thursday, 22 September 2022

ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਸੁਰਿੰਦਰ ਸਿੰਘ ਵੱਲੋ ਕੀਤਾ ਗਿਆ ਪੀ.ਐਚ.ਸੀ ਨੰਦਪੁਰ ਕਲੋੜ ਦਾ ਅਚਨਚੇਤੀ ਦੌਰਾ


ਫਤਹਿਗੜ੍ਹ ਸਾਹਿਬ (ਅਮਰਜੀਤ ਸਿੰਘ) - ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਵਿਜੈ ਕੁਮਾਰ ਦੇ ਹੁਕਮਾਂ ਅਨੂਸਾਰ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਸਿੰਘ ਵੱਲੋ ਪੀ.ਐਚ.ਸੀ ਨੰਦਪੂਰ ਕਲੌੜ ਦਾ ਅਚਨਚੇਤੀ ਦੌਰਾ ਕੀਤਾ ਗਿਆ। ਜਿਸ ਦੌਰਾਨ ਪੀ.ਐਚ.ਸੀ ਦਾ ਸਮੂਹ ਸਟਾਫ ਹਾਜ਼ਰ ਪਾਇਆ ਗਿਆ। ਉਨ੍ਹਾਂ ਨੇ ਹਸਪਤਾਲ ਦੇ ਐਂਮਰਜੈਂਸੀ ਵਾਰਡ, ਓ.ਪੀ.ਡੀ, ਕੋਰੋਨਾ ਸੈਂਪਲਿੰਗ ਦੀ ਜਾਂਚ ਕੀਤੀ ਅਤੇ ਸਟਾਫ ਨੂੰ ਸਰਕਾਰੀ ਸਿਹਤ ਸਹੂਲਤਾਂ ਵਿੱਚ ਤੇਜੀ ਲਿਆਂੳਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਸੁਰਿੰਦਰ ਸਿੰਘ ਨੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਅਤੇ ਸਟਾਫ ਨਾਲ ਗਲਬਾਤ ਕਰਦਿਆਂ ਕਿਹਾ ਕਿ ਮਰੀਜ਼ਾਂ ਨੂੰ ਨਿਰਵਿਘਨ ਉੱਚ ਦਰਜੇ ਦੀਆਂ ਸਹੂਲਤਾਂ ਦੇਣੀਆ ਯਕੀਨੀ ਬਣਾਈਆਂ ਜਾਣ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਨਿੱਜੀ ਹਸਪਤਾਲਾਂ ਨਾਲੋਂ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਕੀਤੀ ਬਚਨਵੱਧਤਾ ਨੂੰ ਨਿਭਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਰਜਾ-ਬ-ਦਰਜਾ ਮੁਲਾਜ਼ਮ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ। ਇਸ ਮੌਕੇ ਉਨ੍ਹਾਂ ਵੱਲੋ ਸਿਹਤ ਅਤੇ ਤੰਦਰੁਸਤੀ ਕੇਂਦਰ ਦਾ ਦੋਰਾ ਕਰਦਿਆਂ ਸਰਕਾਰੀ ਹਦਾਇਤਾ ਦੀ ਪਾਲਨਾ ਕਰਨ ਸੰਬੰਧੀ ਕਿਹਾ ਕਿ ਪੀ.ਐਚ.ਸੀ. ਲੈਵਲ ‘ਤੇ ਵਿਸ਼ੇਸ਼ ਗਰਭਵਤੀ ਔਰਤਾਂ ਦੇ ਮੈਡੀਕਲ ਚੈੱਕ ਅੱਪ ਲਈ ਕੈਂਪ ਲਗਾਏ ਜਾਣ ਇਨ੍ਹਾਂ ਵਿਸ਼ੇਸ਼ ਕੈਂਪਾ ਦੌਰਾਨ ਔਰਤਾਂ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ ਗਰਭਵਤੀ ਔਰਤਾਂ ਦਾ ਮੈਡੀਕਲ ਚੈਕਅੱਪ, ਟੈਸਟ ਅਤੇ ਮੁਫਤ ਦਵਾਈਆਂ ਦੇਣ ਦਾ ਪ੍ਰੰਬਧ ਕੀਤਾ ਜਾਵੇ। ਉਨ੍ਹਾਂ ਨਾਲ ਚੈਕਿੰਗ ਟੀਮ ਵਿੱਚ ਪਹੁੰਚੇ ਜਿਲ੍ਹਾ ਪ੍ਰੋਗਰਾਮ ਅਫਸਰ ਡਾ. ਸ਼ਿਤੀਜ ਸੀਮਾ ਅਤੇ ਮਾਸ ਮੀਡੀਆ ਅਫਸਰ ਕਰਨੈਲ ਸਿੰਘ ਵੱਲੋ ਨੈਸ਼ਨਲ  ਹੈਲਥ ਮਿਸ਼ਨ ਅਧੀਨ ਚੱਲ ਰਹੇ ਪ੍ਰੋਗਰਾਮਾ ਦਾ ਜਾਇਜਾ ਲਿਆ ਗਿਆ ਅਤੇ ਟੀਮ ਵੱਲੋਂ ਪੀ.ਐਚ.ਸੀ ਭਗੜਾਣਾ ਵੀ ਚੈਕ ਕੀਤਾ ਗਿਆ। 

No comments:

Post a Comment