ਕਈ ਸਮਾਜ ਸੇਵੀ ਸੰਸਥਾਵਾਂ ਨਾਲ ਲੋਕ ਭਲਾਈ ਲਈ ਨਵੇਂ ਪ੍ਰੋਜੈਕਟ ਲਿਆਂਦੇ ਜਾਣਗੇ- ਦਸ਼ਵਿੰਦਰ ਚਾਂਦ
![]() |
| ਲਾਇਨਜ਼ ਆਈ ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ ਨੂੰ ਸਨਮਾਨਿਤ ਕਰਦੇ ਸੰਸਥਾਵਾਂ ਦੇ ਨੁਮਾਇੰਦੇ। |
ਆਦਮਪੁਰ 13 ਸਤੰਬਰ (ਵਰਿੰਦਰ ਬੈਸ)- ਲਾਇਨਜ਼ ਆਈ ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ ਦੀ ਕੈਨੇਡਾ ਅਤੇ ਇੰਗਲੈਂਡ ਦੀ ਫੇਰੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਕੈਨੇਡਾ ਵਿੱਚ ਉੱਘੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਦੀ ਅਗਵਾਈ ਹੇਠ ਆਈਜ਼ ਫਾਰ ਦ ਵਰਲਡ ਅਤੇ ਸੰਤ ਵਤਨ ਸਿੰਘ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਵੱਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਇੰਗਲੈਂਡ ਫੇਰੀ ਦੌਰਾਨ ਲਾਇਨਜ਼ ਕਲੱਬ ਵੇਂਸਟੇਡ ਐਂਡ ਵੁੱਡਫੋਰਡ, ਲਾਇਨਜ਼ ਕਲੱਬ ਫੇਅਰਲਾਪ ਲੰਡਨ ਅਤੇ ਲਾਇਨਜ਼ ਕਲੱਬ ਕਵੈਂਟਰੀ ਯੂ.ਕੇ, ਲਾਇਨਜ਼ ਕਲੱਬ ਹੋਮੇ ਚਰਚ ਲੰਡਨ ਵੱਲੋਂ ਅੱਖਾਂ ਦੇ ਖੇਤਰ ਅੰਦਰ ਚੱਲ ਰਹੇ ਸਹਿਯੋਗ ਸੰਬੰਧੀ ਚਰਚਾ ਕੀਤੀ ਅਤੇ ਲਾਇਨਜ਼ ਆਈ ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੋਨ ਤੇ ਗੱਲਬਾਤ ਕਰਦਿਆਂ ਦਸ਼ਵਿੰਦਰ ਚਾਂਦ ਨੇ ਦੱਸਿਆ ਕਿ ਉਨਾਂ ਦੀ ਇਹ ਫੇਰੀ ਖ਼ਾਸਤੌਰ ਤੇ ਅੱਖਾਂ ਦੇ ਖੇਤਰ ਅੰਦਰ ਹੋਰ ਅੱਲਟਰਾ ਮਾਡਰਨ ਸੁਵਿਧਾਵਾਂ ਮੁੱਹਈਆਂ ਕਰਵਾਉਣ ਲਈ ਕੀਤੀਆਂ ਗਈਆਂ ਹਨ ਤੇ ਇਸਦੇ ਕਾਫੀ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਨਾਂ ਸਭ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬ ਆਦਮਪੁਰ ਅਤੇ ਲਾਇਨਜ਼ ਆਈ ਹਸਪਤਾਲ ਦੀ ਸਮੁੱਚੀ ਟੀਮ ਦੀਆਂ ਸੇਵਾਵਾਂ ਦੇ ਚਲਦਿਆਂ ਸਾਰੇ ਟੀਮ ਦੀ ਕਾਰਗੁਜਾਰੀ ਤੋਂ ਕਾਫੀ ਖੁਸ਼ ਹਨ ਤੇ ਸਭਨਾਂ ਦੇ ਵੱਡੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਅੰਦਰ ਅੱਖਾਂ ਦੇ ਖੇਤਰ ਵਿੱਚ ਨਵੀਆਂ ਸਹੂਲਤਾਂ ਜਰੂਰਤਮੰਦਾਂ ਲਈ ਲਿਆਂਦੀਆਂ ਜਾ ਰਹੀਆਂ ਹਨ। ਇਸ ਮੌਕੇ ਜਤਿੰਦਰ ਜੇ ਮਿਨਹਾਸ ਨੇ ਦਸ਼ਵਿੰਦਰ ਚਾਂਦ ਦੀ ਫੇਰੀ ਤੇ ਸੰਤੁਸ਼ਟੀ ਵਿਅਕਤ ਕਰਦਿਆਂ ਕਿਹਾ ਕਿ ਹਸਪਤਾਲ ਦੀ ਟੀਮ ਦੀ ਮਿਹਨਤ ਤੇ ਤੰਨਦੇਹੀ ਵਾਲੀ ਭਾਵਨਾ ਦੇ ਚੰਗੇ ਨਤੀਜੇ ਆਉਣਗੇ ਤੇ ਪੰਜਾਬ ਅੰਦਰ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਤੋਂ ਮੁਕਤ ਕਾਰਨ ਦਾ ਟੀਚਾ ਪੂਰਾ ਕੀਤਾ ਜਾਵੇਗਾ।

No comments:
Post a Comment