ਆਪਣੀਆਂ ਸ਼ਾਨਦਾਰ ਤੇ ਜਾਨਦਾਰ ਬਹੁ-ਕਲਾਵਾਂ ਦਾ ਲੋਹਾ ਮੰਨਵਾ ਚੁੱਕਾ, ਭੱਟੀ ਲਵਲੀ ਇਕ ਐਸਾ ਜਾਣਿਆ-ਪਛਾਣਿਆ ਤੇ ਸਨਮਾਨਿਆ-ਸਤਿਕਾਰਿਆ ਹਸਤਾਖਰ ਹੈ ਜੋ ਇਕੋ ਸਮੇਂ ਵਧੀਆ ਕਲਾਕਾਰ ਫਨਕਾਰ, ਗੀਤਕਾਰ, ਅਦਾਕਾਰ, ਐਕਟਰ, ਵੀਡੀਓ ਡਾਇਰੈਕਟਰ, ਪ੍ਰਡਿਊਸਰ, ਗੱਲ ਕੀ ਗੀਤ-ਸੰਗੀਤ ਤੇ ਅਦਾਕਾਰੀ ਖੇਤਰ ਵਿਚ ‘ਆਲ ਰਾਊਂਡਰ ਸਖਸ਼’ ਦਾ ਨਿਵੇਕਲਾ ਤੇ ਗੌਰਵ-ਮਈ ਰੁੱਤਬਾ ਹਾਸਲ ਕਰ ਚੁੱਕਾ ਹੈ। ਬਹੁਤ ਕੁਝ ਕਰਨ ਦੀ ਤਮੰਨਾ ਤੇ ਸਮਰੱਥਾ ਰੱਖਦਾ ਭੱਟੀ ਇਕ ਤਪੱਸਵੀ ਵਾਂਗ ਤਪੱਸਿਆ ਦੇ ਮਾਰਗ ’ਤੇ ਤੁਰਿਆ ਹੋਣ ਸਦਕਾ ਚਾਰੋ ਪਾਸੇ ਉਸਦੀ ਤੂਤੀ ਬੋਲਦੀ ਹੈ ਅਤੇ ਇਕ ਵੱਡਾ ਸਰੋਤਾ /ਦਰਸ਼ਕ ਵਰਗ ਉਸਦਾ ਦੀਵਾਨਾ ਹੈ।
ਲੁਧਿਆਣਾ
ਜਿਲੇ ਦੇ ਪਿੰਡ ਸੀਲੋਂ ਕਲਾਂ ਵਿੱਚ ਪਿਤਾ ਜਸਪਾਲ ਭੱਟੀ ਅਤੇ ਮਾਤਾ ਜਸਵਿੰਦਰ ਕੌਰ ਦੇ ਘਰ ਜਨਮੇ ਭੱਟੀ
ਲਵਲੀ ਨੇ 2015 ਵਿੱਚ ਪਹਿਲੀ ਟੈਲੀ ਫਿਲਮ ‘ਸਰਦਾਰੀਆਂ’ ਵਿੱਚ ਮੇਨ ਹੀਰੋ ਦੀ ਭੂਮਿਕਾ ਨਿਭਾ ਕੇ ਡਾਇਰੈਕਟਰ
ਭਗਵੰਤ ਕੰਗ ਨਾਲ ਕੰਮ ਕੀਤਾ। ਉਸਤੋਂ ਬਾਅਦ ਸੀਨੀਅਰ
ਗਾਇਕ ਜਸਵੰਤ ਸੰਦੀਲਾ ਜੀ ਨਾਲ, ‘ਵੱਡਾ ਗੀਤਕਾਰ’ ਟੈਲੀ ਫਿਲਮ ਕਰਕੇ ਪਛਾਣ ਹੋਰ ਗੂਹੜੀ ਕੀਤੀ। ਉਸਤੋਂ ਬਾਅਦ ਫਿਰ ਤਾਂ ਉਸ ਦੀ ਚੱਲ-ਸੋ-ਚੱਲ ਹੀ ਰਹੀ। ਜਿਸਦੇ ਨਤੀਜਨ ਹੁਣ ਤੱਕ ਉਹ ਜਿੱਥੇ ਰਾਜਵਿੰਦਰ ਕੌਰ ਪਟਿਆਲਾ,
ਪਾਲੀ ਦੇਤਵਾਲੀਆ, ਸਤਵਿੰਦਰ ਬਿੱਟੀ ਤੇ ਬੀਬੋ ਭੂਆ ਵਰਗੀਆਂ ਹਸਤੀਆਂ ਦੀ ਛਤਰ-ਛਾਇਆ ਸਦਕਾ, ‘ਜੀਜਾ ਜੀ’,
‘ਬਾਬਾ ਜੀ ਅੰਤਰਜ਼ਾਮੀ’, ‘ਗੁੱਡੀ ਦਾ ਸੰਧਾਰਾ’, ‘ਮਰਜੀ ਨਾਲ ਵਿਆਹ’ ਤੇ ‘ਅਹਿਸਾਸ’, ਆਦਿ ਵੀਹ ਤੋਂ
ਜਿਆਦਾਂ ਟੈਲੀ ਫਿਲਮਾਂ ਵਿਚ ਕੰਮ ਕਰ ਚੁੱਕਾ ਹੈ, ਉਥੇ ‘ਤੂੰ ਮਿਲਿਆ’, ‘ਨਿਓਂਕੇ ਇਸ਼ਕ’, ‘ਡੀ ਜੇ ਉਤੇ’
ਤੇ ‘ਉਡਾਨਾ’ ਆਦਿ ਦਰਜਨਾਂ ਹੀ ਗੀਤਾਂ ਵਿੱਚ ਕੰਮ ਕਰਕੇ ਵੀ ਨਾਮਨਾ ਖੱਟ ਚੁੱਕਾ ਹੈ। ਜਿਨਾਂ ’ਚੋਂ ਅਨੇਕਾਂ
ਹੀ ਗੀਤ ਟੀਵੀ ਉਪਰ ਚੱਲ ਚੁੱਕੇ ਹਨ। ਉਸਦਾ ਕਹਿਣ ਹੈ
ਕਿ ਦਰਸ਼ਕਾਂ /ਸਰੋਤਿਆਂ ਦੇ ਪਿਆਰ ਅਤੇ ਸੁਪ੍ਰਸਿੱਧ ਗੀਤਕਾਰ ਰਾਜੂ ਨਾਹਰ ਵਰਗੇ ਵਫ਼ਾਦਾਰ ਯਾਰਾਂ ਦੋਸਤਾਂ
ਦੇ ਹੁੰਗਾਰੇ ਨੇ ਉਸ ਨੂੰ ਅੱਗੇ ਵੱਧਕੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਹੈ। ਸਭਨਾ ਦੀ ਦਿੱਤੀ ਹੱਲਾ-ਸ਼ੇਰੀ ਸਦਕਾ ਮੰਜ਼ਲ ਵੱਲ ਵਧਦਿਆਂ ਸੰਘਰਸ਼
ਦਾ ਪੁਤਲਾ ਭੱਟੀ ਲਵਲੀ ਹੁਣ ‘ਭੱਟੀ ਲਵਲੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਆਪਣਾ ਪ੍ਰੋਡਕਸ਼ਨ ਹਾਊਸ ਖੋਲ ਰਿਹਾ
ਹੈ।
ਕਈ
ਤਰਾਂ ਦੇ ਮਾਨ-ਸਨਮਾਨ ਤੇ ਐਵਾਰਡ ਹਾਸਲ ਕਰ ਚੁੱਕੇ ਭੱਟੀ ਲਵਲੀ ਨੇ ਮੁਲਾਕਾਤ ਦੌਰਾਨ ਇਕ ਸਵਾਲ ਦਾ ਜੁਵਾਬ
ਦਿੰਦਿਆਂ ਕਿਹਾ, ‘‘ਹੁਣ ਤੱਕ ਪਰਿਵਾਰ ਵਿੱਚ ਬੈਠ ਕੇ ਦੇਖਣ-ਸੁਣਨ ਵਾਲੇ ਗੀਤ ਤੇ ਟੈਲੀ-ਫਿਲਮਾਂ ਹੀ
ਕੀਤੀਆਂ ਹਨ। ਅੱਗੇ ਤੋਂ ਵੀ ਇਹੋ ਕੋਸ਼ਿਸ ਰਹੇਗੀ ਕਿ
ਆਪਣੇ ਵੱਡਮੁੱਲੇ ਵਿਰਸੇ ਦੀਆਂ ਕਦਰਾਂ-ਕੀਮਤਾਂ ਨੂੰ ਮੱਦੇ-ਨਜ਼ਰ ਰੱਖਦਿਆਂ ਸਾਹਿਤ, ਸੱਭਿਆਚਾਰ ਤੇ ਸਮਾਜ
ਲਈ ਸਾਫ- ਸੁਥਰਾ, ਸੇਧਆਤਮਕ ਅਤੇ ਸਲਾਹੁਣਯੋਗ ਹੀ ਪਰੋਸਿਆ ਜਾਵੇ।’’. . ਭੱਟੀ ਦੱਸਦਾ ਹੈ ਕਿ ਉਸ ਨੂੰ ਉਸਦੇ ਭਰਾ ਅਮਨ ਭੱਟੀ, ਧਰਮ- ਪਤਨੀ
ਪਵਨਦੀਪ ਕੌਰ ਸਮੇਤ ਪੂਰੇ ਪਰਿਵਾਰ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ
ਬੁਲੰਦੀਆਂ ਉਤੇ ਵੇਖਣ ਦੇ ਚਾਹਵਾਨ, ਭੱਟੀ ਲਵਲੀ ਵਰਗੇ ਅਗਾਂਹ-ਵਧੂ ਖਿਆਲਾਂ ਦੇ ਨੌਜਵਾਨ ਦੀ ਨਿੱਗਰ,
ਨਰੋਈ ਸੋਚ ਤੇ ਉਸਦੀਆਂ ਮਿਆਰੀ ਕਲਾਵਾਂ ਉਤੇ ਜਿੰਨਾ ਮਾਣ ਕੀਤਾ ਜਾਵੇ, ਥੋੜਾ ਹੈ। ਮੰਜ਼ਲਾਂ ਤਹਿ ਕਰਦੇ, ਸ਼ੋਹਰਤਾਂ ਖੱਟਦੇ, ਅਵਾਰਡ ਝੋਲ਼ੀ ਪੁਆਉਂਦੇ
ਤੇ ਜੋਸ਼-ਖ਼ਰੋਸ਼ ਨਾਲ ਤੁਰਦੇ ਰਹਿਣ ਦਾ ਮਾਲਕ ਉਸਨੂੰ ਨਿਰੰਤਰ ਬਲ ਬਖਸ਼ਦਾ ਰਵੇ, ਆਤਮਾ ’ਚੋਂ ਨਿਕਲੀ ਸੱਚੀ-ਸੁੱਚੀ
ਅਵਾਜ਼ ਹੈ, ਉਸ ਦੀ ਕਲਾ ਦੇ ਹਜ਼ਾਰਾਂ ਦੀਵਾਨਿਆਂ ਦੀ !
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਭੱਟੀ ਲਵਲੀ, 6832080009

No comments:
Post a Comment