Tuesday, 7 June 2022

‘ਆਪ‘ ਕੀਤੇ ਹੋਏ ਵਾਦਿਆਂ ਤੋਂ ਭੱਜ ਰਹੀ ਹੈ- ਮੁਸਤਾਪੁਰੀ


10 ਜੂਨ ਨੂੰ ਖੇਤ ਮਜ਼ਦੂਰ ਏਕਤਾ ਸੀਐਮ ਭਗਵੰਤ ਸਿੰਘ ਮਾਨ ਦੇ ਘਰ ਦਾ ਕਰਨਗੇ ਘਿਰਾਉ

ਆਦਮਪੁਰ (ਅਮਰਜੀਤ ਸਿੰਘ)- ਅੱਜ ਪੰਜਾਬ ਏਕਤਾ ਖੇਤ ਮਜ਼ਦੂਰ ਸਭਾ ਵਲੋਂ ਆਦਮਪੁਰ ਵਿਖੇ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੋਰਾਨ ਜਿਲ੍ਹਾ ਆਗੂ ਜਸਵਿੰਦਰ ਸਿੰਘ ਮੁਸਤਾਪੁਰੀ ਨੇ ਕਿਹਾ ਕਿ ਪੰਜਾਬ ਮੋਜੂਦਾ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਇਸ ਪਾਰਟੀ ਨੇ ਜੋ ਕਿ ਪਿਛਲੇ ਦਿਨੀ ਚੋਣਾਂ ਦੇ ਦੋਰਾਰ ਵਾਅਦੇ ਕੀਤੇ ਸੀ ਉਨ੍ਹਾਂ ਤੋਂ ਭੱਜ ਰਹੀ ਹੈ। ਉਨ੍ਹਾਂ ਮੰਗਾਂ ਨੂੰ ਲੈ ਕੇ 10 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰਾਉ ਕਰਨ ਜਾ ਰਹੀ ਹੈ। ਜਿਕਰਯੋਗ ਇਹ ਹੈ ਕਿ ਮਜ਼ਦੂਰਾਂ ਦੀਆਂ ਮੰਗਾਂ ਨੂੰ ਵੱਧ ਰਹੀ ਮਹਿੰਗਾਈ, ਝੋਨਾ ਲਵਾਈ 6000 ਰੁ. ਅਤੇ ਦਿਹਾੜੀ 700 ਰ.ੁ ਕਰਨ ਦੀ ਅਪੀਲ ਕਰਨਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਸਿਰ ਗੈਰ ਸਰਕਾਰੀ ਅਤੇ ਹੋਰ ਹਰ ਕਿਸਮ ਦਾ ਕਰਜ਼ਾ ਮਾਫ ਕੀਤਾ ਜਾਵੇ ਅਤੇ ਜ਼ਮੀਨਾਂ ਦੇ ਹੱਦਬੰਦੀ ਕਾਨੂੰਨ ਤੋਂ ਉਪਰ ਜਮੀਨਾਂ ਗਰੀਬਾਂ ਵਿਚ ਵੰਡੀਆਂ ਜਾਣ। ਇਸ ਮੌਕੇ ਪਾਲ ਸਿੰਘ, ਗੁਰਜੀਤ ਰਾਮ, ਅਵਤਾਰ ਸਿੰਘ, ਸੋਨੀ ਬਾਬਾ, ਵੀਰ ਕੁਮਾਰ ਅਤੇ ਹੋਰ ਹਾਜ਼ਰ ਸਨ।

No comments:

Post a Comment