Monday, 6 June 2022

ਖਿੱਚੀਪੁਰ ਨਰੰਗਪੁਰ ਦੇ ਸਲਾਨਾਂ ਜੋੜ ਮੇਲੇ ਤੇ ਨਾਂਮਵਰ ਕਲਾਕਾਰਾਂ ਨੇ ਕੀਲੇ ਸਰੌਤੇ


ਆਦਮਪੁਰ (ਅਮਰਜੀਤ ਸਿੰਘ)- ਪਿੰਡ ਖਿੱਚੀਪੁਰ ਅਤੇ ਨਰੰਗਪੁਰ ਵਿੱਚ ਬਾਬਾ ਜੰਮੂ ਸ਼ਾਹ ਹੁਜਰਾ ਪੀਰ ਦਰਬਾਰ ਤੇ ਸਲਾਨਾ ਜੋੜ ਮੇਲੇ ਦੋਰਾਨ ਪੰਜਾਬ ਦੇ ਨਾਂਮਵਰ ਕਲਾਕਾਰਾਂ ਨੇ ਹਾਜ਼ਰੀ ਭਰਦੇ ਹੋਏ ਸਰੋਤਿਆਂ ਅਤੇ ਸੰਗਤਾਂ ਦਾ ਮੰਨੋਰੰਜ਼ਨ ਕੀਤਾ। ਮੇਲਾ ਪ੍ਰਬੰਧਕ ਗੁਰਦੀਪ ਸਿੰਘ ਨਰੰਗਪੁਰ ਨੇ ਦਸਿਆ ਕਿ ਜਿਥੇ ਇਸ ਮੇਲੇ ਵਿੱਚ ਗਗਨ ਮਾਤਾ ਜੀ ਝੂਲੇ ਲਾਲ ਦਰਬਾਰ ਦਿੱਲੀ ਵਾਲੇ, ਸਾਂਈ ਜੁਮਲੇ ਸ਼ਾਹ ਦਰਬਾਰ ਉਦੇਸੀਆਂ ਤੋਂ ਬੀਬੀ ਅਮਰਜੀਤ ਕੌਰ, ਗੁਰਨਾਮ ਸਿੰਘ ਪੁੱਜੇ ਉਥੇ ਸਾਂਈ ਮਧੂ ਸ਼ਾਹ ਜੀ ਜਲੰਧਰ ਵਾਲੇ, ਸਾਂਈ ਰਾਜ ਕੁਮਾਰ ਖਿੱਚੀਪੁਰ, ਸਾਂਈ ਸੋਨੀ ਜੀ ਕਲਿਆਣਪੁਰ ਨੇ ਵੀ ਉਚੇਚੇ ਤੋਰ ਤੇ ਸ਼ਿਰਕਤ ਕੀਤੀ। ਇਸ ਮੇਲੇ ਦੋਰਾਨ ਗਾਇਕ ਸਤਵਿੰਦਰ ਬੁੱਗਾ, ਬੂਟਾ ਮੁਹੰਮਦ, ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਅਲੈਕਸ ਕੋਟੀ, ਦਾਨਿਸ਼ਵੀਰ ਕੋਟੀ, ਸਰਬਜੀਤ ਫੁੱਲ, ਜੋਗੀ ਸਿਤਾਰਾ, ਸੁਮਨ ਭੱਟੀ, ਅਨੀਸ਼ਾ ਵਾਲੀਆ, ਰਮਿੰਦਰ ਰਾਜਨ, ਚੰਨੀ ਗਿੱਲ, ਅਮਨ ਗਿੱਲ, ਤਰਲੌਚਨ ਬੱਧਣ, ਗੁਰਮੀਤ ਅਖਤਰ, ਜੋਗਰਾਜ ਦਿਉਲ ਹਰੀਪੁਰ, ਹਾਸਰਸ ਕਲਾਕਾਰ ਜਗਤਾ ਭਗਤਾ, ਗਾਇਕ ਪੀ.ਐਸ.ਬਿੱਲਾ, ਕੇਵਲ ਨਰੰਗਪੁਰੀ, ਓਮਜੀਤ ਜਲੰਧਰ ਨੇ ਜੋੜ ਮੇਲੇ ਵਿੱਚ ਪੁੱਜੇ ਸਰੋਤਿਆਂ ਦਾ ਗਾਇਕੀ ਅਤੇ ਸਕਿੱਟਾਂ ਨਾਲ ਮੰਨੋਰੰਜ਼ਨ ਕੀਤਾ। ਜੋੜ ਮੇਲੇ ਦੇ ਸਮਾਗਮ ਮੌਕੇ ਮੇਲਾ ਪ੍ਰਬੰਧਕ ਗੁਰਦੀਪ ਸਿੰਘ ਵਲੋਂ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਸੇਵਾਦਾਰ ਗੁਰਦੀਪ ਸਿੰਘ ਨਰੰਗਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ, ਪਿ੍ਰੰਸਦੀਪ ਸਿੰਘ ਜੌਸਨ, ਤੀਰਥ ਸਿੰਘ ਦਿਉਲ, ਮਨਜੋਤ ਸਿੰਘ ਜੋਸਨ, ਗੁਰਜੀਤ ਸਿੰਘ ਦਿਉਲ ਯੂ.ਐਸ.ਏ, ਸੰਦੀਪ ਸਿੰਘ, ਸਵਰਨਾਂ ਰਾਮ, ਸੁਖਦੇਵ ਸਿੰਘ ਯੂ.ਐਸ.ਏ, ਰਜਿੰਦਰ ਰਾਜ ਆਸਟਰੈਲੀਆ, ਪਵਰੀਤ ਪਾਲ ਕਨੇਡਾ, ਗੁਰਿੰਦਰ ਸਿੰਘ ਝੰਡ, ਇੰਦਰਵੀਰ ਸਿੰਘ ਢੋਟ ਕਪੂਰਥਲਾ, ਅਰਸ਼ਦੀਪ ਸਿੰਘ ਖਿੰਡਾ ਜਰਮਨ, ਗੁਰਪ੍ਰੀਤ ਗੋਪੀ, ਟੋਨੀ ਠੇਕੇਦਾਰ, ਕਰਨਾਂ, ਰੁਪਿੰਦਰ ਕੌਰ ਆਦਮਪੁਰ, ਜਤਿੰਦਰ ਬੈਂਸ ਆਦਮਪੁਰ, ਗੋਪੀ, ਗੁਰਬਖਸ਼ ਸਿੰਘ ਸੂਬਾ ਉਦੇਸੀਆਂ, ਕਰਮਵੀਰ ਸਿੰਘ, ਰਿੱਕੀ ਮਧੂ, ਲੱਕੀ, ਤੀਰਥ, ਸੰਦੀਪ, ਟਿੰਕੂ, ਮਨੀ, ਬੋਬੀ, ਭੱਟੀ, ਰਾਮਪਾਲ, ਗਿਆਨੀ ਰੂਪ ਲਾਲ ਅਤੇ ਹੋਰ ਸੇਵਾਦਾਰ ਹਾਜ਼ਰ ਸਨ।    


No comments:

Post a Comment