Wednesday, 1 June 2022

ਭਾਰਤੀਆ ਵਿਕਲਾਂਗ ਕਲੱਬ ਪੰਜਾਬ (ਰਜਿ) ਵਫਦ ਐਸ.ਐਮ.ਉ ਨੂੰ ਮਿਲਿਆ


ਹੁਸ਼ਿਆਰਪੁਰ 1 ਜੂਨ (ਤਰਸੇਮ ਦੀਵਾਨਾ)- ਭਾਰਤੀਆ ਵਿਕਲਾਂਗ ਕਲੱਬ ਪੰਜਾਬ (ਰਜਿ) ਦੀ ਜ਼ਿਲਾ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਲੱਕੀ ਨੇ ਦੱਸਿਆ ਕਿ ਕਲੱਬ ਵੱਲੋਂ ਜਰਨੈਲ ਸਿੰਘ ਧੀਰ ਮੈਂਬਰ ਜ਼ਿਲ੍ਹਾ ਪੱਧਰੀ ਕਮੇਟੀ ਹੁਸ਼ਿਆਰਪੁਰ, ਦੀ ਨੈਸ਼ਨਲ ਟਰੱਸਟ” (ਭਾਰਤ ਸਰਕਾਰ), ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ (ਅੰਗਹੀਣਤਾ ਮਾਮਲੇ ਵਿਭਾਗ) ਦੀ ਅਗਵਾਈ ਹੇਠ ਕਲੱਬ ਦਾ ਇੱਕ ਵਫ਼ਦ ਡਾ. ਸਵਾਤੀ ਐਸ.ਐਮ.ਓ,ਸਿਵਲ ਹਸਪਤਾਲ ਹੁਸ਼ਿਆਰਪੁਰ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਬਣਨ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸਵਾਤੀ ਨੇ ਕਲੱਬ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਅੰਗਹੀਣ ਸਰਟੀਫਿਕੇਟ ਅਤੇ ਸਿਹਤ ਸੇਵਾਵਾਂ ਦੇਣ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਤੇ ਉੱਘੇ ਸਮਾਜ ਸੇਵਕ ਕੁਲਦੀਪ ਸਿੰਘ ਪੱਤੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਜਸਵੰਤ ਸਿੰਘ ਜੰਡੀ, ਸਾਬਕਾ ਪ੍ਰਿੰਸੀਪਲ ਜਮਨਾ ਦਾਸ, ਮੈਨੇਜਰ ਜਸਵੀਰ ਸਿੰਘ ਭੱਟੀ, ਹਰੀ ਦੇਵ ਮਾਨਾ, ਨੰਬਰਦਾਰ ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਬੇਦੀ, ਸੁਰਿੰਦਰ ਕੁਮਾਰ ਰਹੀਮਪੁਰ ਆਦਿ ਹਾਜ਼ਰ ਸਨ।  

No comments:

Post a Comment