Sunday, 1 May 2022

ਮੇਰੇ ਮਾਂ ਬਾਪ ਦੀ ਇੱਛਾ ਸੀ ਕਿ ਮੈਂ ਡਾਕਟਰ ਬਣਾਂ, ਮਿਹਨਤ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਮੈਂ ਉਨ੍ਹਾਂ ਦੀ ਇੱਛਾ ਨੂੰ ਪੂਰਾ ਕੀਤਾ : ਡਾ. ਸੂਚ



ਡਾ. ਉਪਕਾਰ ਸਿੰਘ ਸੂਚ ਹੁਣ ਸੂਚ ਹਸਪਤਾਲ ਵਿੱਚ ਦੇਖਿਆ ਕਰਨਗੇ ਮਰੀਜ਼
ਹੁਸ਼ਿਆਰਪੁਰ 2 ਮਈ (ਤਰਸੇਮ ਦੀਵਾਨਾ)-
ਸੰਤ ਬਾਬਾ ਜਵਾਹਰ ਦਾਸ ਜੀ ਦੇ ਨਾਮ ਤੇ ਪੂਰੀ ਦੁਨੀਆਂ ਵਿੱਚ ਜਾਣਿਆ ਜਾਣ ਵਾਲਾ ਪਿੰਡ ਸੂਸ (ਸੂਸਾਂ) ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿਤਾ  ਪ੍ਰੀਤਮ ਸਿੰਘ ਨੰਬਰਦਾਰ ਮਾਤਾ ਅਚਿੰਤ ਕੌਰ ਦੇ ਕੁੱਖੋਂ ਡਾ. ਉਪਕਾਰ ਸਿੰਘ ਸੂਚ ਨੇ 27 ਅਪ੍ਰੈਲ 1964 ਨੂੰ ਜਨਮ ਲਿਆ। ਮਾਤਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਸਨ। ਜਦੋਂ ਉਪਕਾਰ ਸਿੰਘ ਦਾ ਜਨਮ ਹੋਇਆ ਤਾਂ ਉਨ੍ਹਾਂ ਦੇ ਮਾਤਾ ਪਿਤਾ ਦੀ ਦਿਲੀ ਤਮੰਨਾ ਸੀ ਕਿ ਅਸੀ ਆਪਣੇ ਪੁੱਤਰ ਉਪਕਾਰ ਸਿੰਘ ਨੂੰ ਪੜ੍ਹਾ ਲਿਖਾ ਕੇ ਡਾਕਟਰ ਬਣਾਉਣਾ ਹੈ ਤਾਂ ਜੋ ਇਹ ਡਾਕਟਰ ਬਣ ਕੇ ਲੋਕਾਂ ਦੀ ਨਿਸ਼ਕਾਮ ਸੇਵਾ ਕਰੇ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਬਾਅਦ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਉੱਚ ਵਿੱਦਿਆ ਪ੍ਰਾਪਤ ਕੀਤੀ। ਐਮ.ਬੀ.ਬੀ.ਐਸ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਐਮ.ਐਸ (ਆਰਥੋ) ਮੈਡੀਕਲ ਕਾਲਜ ਪਟਿਆਲਾ ਤੋਂ ਪ੍ਰਾਪਤ ਕੀਤੀ। ਡਾ. ਉਪਕਾਰ ਸਿੰਘ ਸੂਚ ਦਾ ਵਿਆਹ ਡਾ. ਹਰਪ੍ਰੀਤ ਕੌਰ ਨਾਲ ਹੋਇਆ। ਉਨ੍ਹਾਂ ਦੀ ਪਤਨੀ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਸ਼ਾਮ ਚੁਰਾਸੀ 2016 ਦੇ ਚ ਸਵੈਇੱਸ਼ਕ ਰਿਟਾਇਰਮੈਂਟ ਲੈ ਲਈ ਸੀ। ਡਾ. ਉਪਕਾਰ ਸਿੰਘ ਸੂਚ ਨੇ ਪੱਤਰਕਾਰਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਸਿਹਤ ਵਿਭਾਗ ਵਿੱਚ ਆਪਣੇ ਜੀਵਨ ਦੇ 29 ਸਾਲ ਤਿੰਨ ਮਹੀਨੇ ਸੇਵਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇੱਕ ਕਿਸਾਨ ਪਰਿਵਾਰ ਦੇ ਘਰ ਜਨਮ ਲੈ ਕੇ ਆਪਣੇ ਮਾਤਾ ਪਿਤਾ ਦੀ ਇੱਛਾ ਪੂਰੀ ਕਰਨ ਲਈ ਡਾਕਟਰ ਬਣਿਆ ਹਾ। ਡਾਕਟਰ ਬਣਨ ਲਈ ਮੰਜ਼ਿਲ ਬਹੁਤ ਦੂਰ ਸੀ ਫਿਰ ਵੀ ਆਪਣੀ ਮਿਹਨਤ ਅਤੇ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਆਪਣੇ ਮਾਤਾ ਪਿਤਾ ਦੀ ਇੱਛਾ ਪੂਰੀ ਕਰਨ ਲਈ ਮੈਂ ਡਾ. ਬਣਿਆ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚੇ ਜਦੋਂ ਆਪਣੇ ਮਾਂ ਬਾਪ ਦਾ ਸੁਪਨਾ ਪੂਰਾ ਕਰਦੇ ਹਨ ਤਾਂ ਮਾਂ ਬਾਪ ਲਈ ਇਸ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੁੰਦੀ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਆਪਣੇ ਮਾਂ ਬਾਪ ਦਾ ਸੁਪਨਾ ਪੂਰਾ ਕਰ ਸਕਿਆ। ਉਨ੍ਹਾਂ ਨੇ ਆਪਣੇ ਪ੍ਰੀਵਾਰ ਬਾਰੇ ਦੱਸਦੇ ਹੋਏ ਕਿਹਾ ਕਿ ਮੇਰੀ ਬੇਟੀ ਡਾ. ਨਵਨੀਤ ਕੌਰ ਸੂਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋ ਐੱਮ.ਬੀ.ਬੀ.ਐੱਸ ਕਰ ਕੇ ਉੱਥੇ ਹੀ ਇੰਟਰਨਸ਼ਿਪ ਕਰ ਰਹੀ ਹੈ। ਬੇਟਾ ਸ਼ਕਤੀ ਸਿੰਘ ਸੂਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐੱਮ.ਬੀ.ਬੀ.ਐਸ ਕਰ ਰਿਹਾ ਹੈ। ਡਾ. ਉਪਕਾਰ ਸਿੰਘ ਸੂਚ ਨੇ  ਸਿਹਤ ਵਿਭਾਗ ਵਿੱਚ 29 ਸਾਲ ਤਿੰਨ ਮਹੀਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕੰਮ ਦੇ ਪ੍ਰਤੀ ਈਮਾਨਦਾਰੀ ਦੀ ਮਿਸਾਲ ਦੇਣ ਵਾਲੇ ਡਾ. ਸੂਚ ਮਰੀਜ਼ਾਂ ਦਾ ਬਹੁਤ ਹੀ ਵਧੀਆ ਢੰਗ ਦੇ ਨਾਲ ਇਲਾਜ ਕਰਦੇ ਸਨ ਇੱਥੋਂ ਤੱਕ ਕਿ ਜਿਹਡ਼ੇ ਮਰੀਜ਼ ਪ੍ਰਾਈਵੇਟ ਹਸਪਤਾਲਾਂ ਤੋਂ ਰੈਫਰ ਹੋ ਕੇ ਆਉਂਦੇ ਸਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰ ਕੇ ਉਨ੍ਹਾਂ ਦਾ ਇਲਾਜ ਬਹੁਤ ਹੀ ਵਧੀਆ ਢੰਗ ਨਾਲ ਅਤੇ ਨਾ ਮਾਤਰ ਪੈਸਿਆਂ ਵਿੱਚ ਕਰਦੇ ਸਨ। ਬਹੁਤੇ ਮਰੀਜ਼ ਦਾ ਉਨ੍ਹਾਂ ਦੀ ਵਧੀਆ ਕੌਂਸਲਿੰਗ ਤੋਂ ਹੀ ਪ੍ਰਭਾਵਿਤ ਹੋ ਕੇ ਠੀਕ ਹੋ ਜਾਂਦੇ ਹਨ। ਲੰਬੀ ਸੇਵਾ ਤੋਂ ਬਾਅਦ ਡਾ. ਉਪਕਾਰ  ਸਿੰਘ ਸੂਚ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਤੋਂ ਹੱਡੀਆਂ ਦੇ ਰੋਗਾਂ ਦੇ ਮਾਹਰ ਡਾਕਟਰ ਵਜੋਂ ਅੱਜ ਸੇਵਾਮੁਕਤ ਹੋ ਗਏ ਹਨ। ਲੋਕ ਉਨ੍ਹਾਂ ਦੀਆਂ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਣਗੇ।


           ਹੁਣ ਸੂਚ ਹਸਪਤਾਲ ਵਿਚ ਜਾਰੀ ਹੋਵੇਗਾ ਮਿਸ਼ਨ : ਡਾ. ਸੂਚ ਨੇ ਕਿਹਾ ਕਿ ਬੇਸ਼ੱਕ ਮੈਂ ਸਿਹਤ ਵਿਭਾਗ ਤੋਂ ਸੇਵਾ ਮੁਕਤ ਹੋ ਗਿਆ ਹਾਂ ਪਰ ਮਰੀਜ਼ਾਂ ਦੀ ਸੇਵਾ ਕਰਨ ਦਾ ਮਿਸ਼ਨ ਮੇਰਾ ਹਮੇਸ਼ਾ ਜਾਰੀ ਰਹੇਗਾ। ਡਾ. ਉਂਕਾਰ ਸਿੰਘ ਸੂਸ ਹੁਣ ਟਾਂਡਾ ਰੋਡ ਤੇ ਬਣੇ ਲਾਜਵੰਤੀ ਪੁਲ ਦੇ ਕੋਲ ਬਣੇ ਸੂਚ ਹਸਪਤਾਲ ਵਿੱਚ ਬੈਠ ਕੇ ਮਰੀਜ਼ਾਂ ਨੂੰ ਹੁਣ ਰੋਜ਼ਾਨਾ ਦੇਖਿਆ ਕਰਨਗੇ। ਡਾ. ਉਪਕਾਰ ਸਿੰਘ ਸੂਚ ਨੇ ਦੱਸਿਆ ਕਿ ਮਰੀਜ਼ਾਂ ਨੂੰ ਠੀਕ ਕਰਨਾ ਹੀ ਮੇਰੀ ਦੀ ਪਹਿਲ ਕਦਮੀ ਹੋਵੇਗੀ।

No comments:

Post a Comment