ਜਿਲ੍ਹਾ ਖਜ਼ਾਨਾ ਅਫਸਰ ਸ਼੍ਰੀਮਤੀ ਨਿੱਧੀ ਵਲੋਂ ਸੇਵਾ ਮੁਕਤੀ ਤੇ ਕੀਤਾ ਗਿਆ ਵਿਸ਼ੇਸ਼ ਸਨਮਾਨ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜਿਲ੍ਹਾ ਖਜ਼ਾਨਾ ਦਫਤਰ ਵਿੱਚ ਪੀ.ਪੀ.ਆਈ ਬਾਂ੍ਰਚ ਵਿਖੇ ਬਤੋਰ ਮੁਲਾਜ਼ਮ 35 ਸਾਲ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸ. ਇੰਦਰਜੀਤ ਸਿੰਘ ਸਪੁੱਤਰ ਸ. ਮਹਿੰਦਰ ਸਿੰਘ ਵਾਸੀ ਜੰਡੂ ਸਿੰਘਾ ਸੇਵਾ ਮੁਕਤ ਹੋਏ। ਇਸ ਮੌਕੇ ਵਿਭਾਗ ਵਲੋਂ ਕਰਵਾਏ ਵਿਸ਼ੇਸ਼ ਸਮਾਗਮ ਦੋਰਾਨ ਜਿਲ੍ਹਾ ਖਜ਼ਾਨਾ ਅਫਸਰ ਸ਼੍ਰੀਮਤੀ ਨਿੱਧੀ ਅਤੇ ਸਮੂਹ ਸਟਾਫ ਵਲੋਂ ਇੰਦਰਜੀਤ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਉਪਰੰਤ ਇੰਦਰਜੀਤ ਸਿੰਘ ਵਲੋਂ ਸਮੂਹ ਸਟਾਫ ਦਾ ਨਿੱਘੀ ਵਿਦਾਇਗੀ ਦੇਣ ਤੇ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਸੁਪਰਡੈਂਟ ਸੁਨੀਲ ਕੁਮਾਰ, ਪਰਮਜੀਤ, ਪਿੰਕੀ, ਰੀਟਾ, ਹਰਸ਼ ਬਾਲਾ, ਦੀਪਤੀ, ਗਗਨਦੀਪ ਕੌਰ, ਬਾਵਾ ਜੀ, ਕੋਸ਼ਿਕ, ਮਨਿੰਦਰ ਸਿੰਘ, ਮਨਪ੍ਰੀਤ, ਜਗਜੀਵਨ, ਅਮਿਤ, ਕਸ਼ਮੀਰਾ ਸਿੰਘ, ਜਤਿੰਦਰ ਸਿੰਘ, ਸੰਜੀਵ ਕੁਮਾਰ, ਭਰਭੂਰ ਸਿੰਘ, ਜੰਡੂ ਸਿੰਘਾ ਤੋਂ ਜਥੇਦਾਰ ਸਵਰਨ ਸਿੰਘ, ਮਹਿੰਦਰ ਸਿੰਘ, ਬਲਵਿੰਦਰ ਸਿੰਘ ਫੀਰੀ ਸਾਬਕਾ ਸਰਪੰਚ, ਰਾਮ ਸਰੂਪ ਸਾਬਕਾ ਸੰਮਤੀ ਮੈਂਬਰ, ਕਸ਼ਮੀਰੀ ਲਾਲ, ਦਵਿੰਦਰ ਸਿੰਘ, ਜਸਵੀਰ ਸਿੰਘ, ਕਮਲਜੀਤ ਸਿੰਘ, ਦਲਵੀਰ ਸਿੰਘ, ਸੁਰਿੰਦਰ ਸਿੰਘ ਛਿੰਦਾ, ਹਰਦੇਵ ਸਿੰਘ, ਰਵਿੰਦਰ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
No comments:
Post a Comment