ਹੁਸ਼ਿਆਰਪੁਰ 03 ਫ਼ਰਵਰੀ (ਤਰਸੇਮ ਦੀਵਾਨਾ)- ਬੈਕੁੰਠ ਧਾਮ ਮੈਮੋਰੀਅਲ ਟਰੱਸਟ ਵਲੋਂ ਧੰਨ ਧੰਨ ਬਾਬਾ ਦੋ ਗੁੱਤਾਂ ਵਾਲਿਆਂ ਦੇ ਮਨਾਏ ਜਨਮ ਦਿਹਾੜੇ ਅਤੇ 14ਵੀਂ ਬਰਸੀ ਮੌਕੇ ਜੇ.ਡੀ. ਚੈਰੀਟੇਬਲ ਹਸਪਤਾਲ ਅਤੇ ਬਿਰਧ ਆਸ਼ਰਮ ਵਲੋਂ ਡੇਰਾ ਸੰਚਾਲਕ ਅਤੇ ਮੁੱਖ਼ ਸੇਵਾਦਾਰ ਬਾਲ ਕਿਸ਼ਨ ਦੀ ਅਗਵਾਈ ਹੇਠ ਸੱਤਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਡਾ.ਵਰਿੰਦਰ ਗਰਗ, ਡਾ.ਸਨੇਹ ਗਰਗ, ਡਾ.ਪ੍ਰਿਯੰਕਾ ਗਰਗ ਦੀ ਟੀਮ ਵਲੋਂ 2000 ਤੋਂ ਵੀ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਲੋਕਾਂ ਨੂੰ ਮੁਫ਼ਤ ਮਾਸਕ, ਵਿਟਾਮਿਨ ਸੀ ਅਤੇ ਡੀ ਦੀਆਂ ਗੋਲੀਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਡਾ.ਵਰਿੰਦਰ ਗਰਗ ਨੇ ਦੱਸਿਆ ਕਿ ਇਸ ਕੈਂਪ ਵਿਚ ਮੌਸਮੀ ਤਬਦੀਲੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਸਾਦਾ ਭੋਜਨ ਖ਼ਾਣ, ਤਲੀਆਂ ਅਤੇ ਬਾਜਾਰੂ ਚੀਜ਼ਾਂ ਤੋਂ ਪਰਹੇਜ ਸਬੰਧੀ ਸਲਾਹ ਦਿੱਤੀ ਗਈ। ਸਰਦੀਆਂ ਵਿਚ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨਾਂ, ਲੱਛਣਾ ਅਤੇ ਇਲਾਜ ਸਬੰਧੀ ਵੀ ਜਾਗਰੂਕ ਕੀਤਾ। ਜਿਲਾ ਡਿਪਟੀ ਕਮਿਸ਼ਨਰ ਅਤੇ ਸਿਹਤ
ਵਿਭਾਗ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ। ਕੈਂਪ ਦੌਰਾਨ ਵੱਖ਼ ਵੱਖ਼ ਬਿਮਾਰੀਆਂ ਨੂੰ ਰੋਕਣ ਲਈ ਦਵਾਈਆਂ ਦਿੱਤੀਆਂ ਗਈਆਂ ਅਤੇ ਕੁੱਝ ਗੰਭੀਰ ਲੱਛਣਾ ਵਾਲੇ ਮਰੀਜ਼ਾਂ ਨੂੰ ਜਾਂਚ ਲਈ ਹਸਪਤਾਲ ਬੁਲਾਇਆ ਗਿਆ। ਇਸ ਮੌਕੇ ਪ੍ਰਵਾਸੀ ਭਾਰਤੀ ਦਵਿੰਦਰ ਸਿੰਘ ਵਾਲੀਆ ਕਨੇਡਾ, ਮਨਜੀਤ ਸਿੰਘ ਵਾਲੀਆ ਕਨੇਡਾ, ਰਾਜਵੀਰ ਕੌਰ, ਜਸਪ੍ਰੀਤ ਕੌਰ, ਤਰਸੇਮ ਸਿੰਘ, ਬਲਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਡੇਰਾ ਪ੍ਰਬੰਧਕ ਵੀ ਹਾਜ਼ਰ ਸਨ।
No comments:
Post a Comment