ਵੇਰਕਾ ਮਿਲਕ ਪਲਾਟ ਦੇ ਚੇਅਰਮੈਨ ਰਾਮੇਸ਼ਵਰ ਸਿੰਘ ਸਰਾਏ ਨੇ ਮੁੱਖ ਮਹਿਮਾਨ ਵਜੋਂ ਅਤੇ ਸਾਥੀਆਂ ਨੇ ਸਮਾਗਮ ਵਿੱਚ ਕੀਤੀ ਸ਼ਿਰਕਤ
133 ਲਾਭਪਾਤਰੀਆਂ ਨੂੰ ਸੁਸਾਇਟੀ ਦੇ ਮੈਂਬਰਾਂ ਨੇ ਵੰਡਿਆ ਮੁਨਾਫਾ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਨਗਰ ਵਿੱਚ ਕਰਵਾਇਆ 23ਵਾਂ ਮੁਨਾਫਾਂ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵੇਰਕਾ ਮਿਲਕ ਪਲਾਟ ਜਲੰਧਰ ਦੇ ਚੇਅਰਮੈਨ ਰਾਮੇਸ਼ਵਰ ਸਿੰਘ ਸਰਾਏ ਅਤੇ ਵਿਸ਼ੇਸ਼ ਤੋਰ ਤੇ ਜ਼ੀ.ਐਮ ਆਤਿਸ਼ ਸ਼ਰਮਾਂ, ਡਾਇਰੈਕਟਰ ਪ੍ਰਦੀਪ ਜ਼ੋਸ਼ੀ, ਐਮ.ਪੀ.ਏ ਰਵਿੰਦਰ ਸਿੰਘ, ਵੈਟਨਰੀ ਅਫਸਰ ਡਾ. ਕੁਲਵਿੰਦਰ ਸਿੰਘ, ਕੋਆਪਰੇਟਿਵ ਬੈਂਕ ਦੇ ਮੈਨੇਜਰ ਮੈਡਮ ਸੁਮਨ ਸ਼ਰਮਾਂ, ਡਾ. ਭਾਰਤੀ ਰਾਏ, ਐਮ.ਐਮ.ਪੀ ਏਕੇ ਮਿਸ਼ਰਾ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਪੁੱਜੇ ਚੇਅਰਮੈਨ ਵੇਰਕਾ ਰਾਮੇਸ਼ਵਰ ਸਿੰਘ ਨੂੰ ਪ੍ਰਧਾਨ ਮਨਵੀਰ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਹਨੀ ਜ਼ੋਸ਼ੀ ਜਿਲ੍ਹਾ ਦਿਹਾਤੀ ਯੂਥ ਕਾਂਗਰਸ ਪ੍ਰਧਾਨ, ਐਗਰੀਕਲਚਰ ਸੁਸਾਇਟੀ ਪ੍ਰਧਾਨ ਮਨਜੋਤ ਸਿੰਘ ਸੰਘਾ, ਸਰਪੰਚ ਰਣਜੀਤ ਸਿੰਘ ਮੱਲੀ ਨੇ ਫੁੱਲਾਂ ਦੇ ਬੁੱਕੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੁਨਾਫਾ ਵੰਡ ਸਮਾਗਮ ਦੋਰਾਨ ਜਿਥੇ ਪਹਿਲੇ ਮੁਨਾਫਾ ਲਾਭਪਾਤਰੀ ਹਰਵਿੰਦਰ ਸਿੰਘ ਨੂੰ 56,048 ਰੁਪਏ ਦਾ ਚੈਕ ਟਰਾਫੀ, ਦੂਜੇ ਲਾਭਪਾਤਰੀ ਜੋਗਿੰਦਰ ਸਿੰਘ ਨੂੰ 45,130 ਰੁਪਏ ਦਾ ਚੈਕ ਟਰਾਫੀ, ਤੀਜੇ ਲਾਭਪਾਤਰੀ ਮਨਜੋਤ ਸਿੰਘ ਨੂੰ 35,378 ਰੁਪਏ ਦਾ ਚੈਕ ਟਰਾਫੀ ਦੇ ਕੇ ਸਨਮਾਨਿੱਤ ਕੀਤਾ ਉਥੇ 130 ਹੋਰ ਮੁਨਾਫਾ ਲਾਭਪਾਤਰੀਆਂ ਨੂੰ ਚੈਕ ਅਤੇ ਸਨਮਾਨ ਚਿੰਨ ਦੇ ਕੇ ਨਿਵਾਜਿਆਂ ਗਿਆ। ਸਭਾ ਦੇ ਪ੍ਰਧਾਨ ਮਨਵੀਰ ਸਿੰਘ ਸੰਘਾ ਅਤੇ ਮੈਂਬਰ ਰਾਮੇਸ਼ ਕੁਮਾਰ, ਸੁਖਵਿੰਦਰ ਸਿੰਘ ਸੰਘਾ, ਕੁਲਵੀਰ ਸਿੰਘ ਸੰਘਾ, ਜਸਵੀਰ ਕੌਰ ਸੰਘਾ, ਗੁਰਵਿੰਦਰ ਸਿੰਘ, ਜਸਵੀਰ ਕੌਰ ਨੇ ਦਸਿਆ ਦੁੱਧ ਉਤਪਾਦਕ ਡੇਅਰੀ ਦਾ ਇਸ ਸਾਲ ਕੁੱਲ ਮੁਨਾਫਾ 21 ਲੱਖ 87 ਹਜ਼ਾਰ 255 ਰੁਪਏ ਰਿਹਾ। ਜਿਸ ਵਿਚੋਂ 10 ਲੱਖ 59 ਹਜ਼ਾਰ 983 ਰੁਪਏ ਅੱਜ ਮੁਨਾਫਾ ਲਾਭਪਾਤਰੀਆਂ ਨੂੰ ਵੰਡੇ ਗਏ ਹਨ। ਇਸ ਮੌਕੇ ਵੇਰਕਾ ਚੇਅਰਮੈਨ ਰਾਮੇਸ਼ਵਰ ਸਿੰਘ ਸਰਾਏ ਨੇ ਕਿਸਾਨ ਵੀਰਾਂ ਨੂੰ ਸੰਬੋਧਨ ਕਰਦੇ ਕਿਹਾ ਜੰਡੂ ਸਿੰਘਾ ਦੁੱਧ ਉਤਪਾਦਕ ਡੇਅਰੀ ਨੇ ਪੂਰੇ ਪੰਜਾਬ ਪੱਧਰ ਤੇ ਆਪਣਾ ਨਾਂਅ ਰੋਸ਼ਨ ਕੀਤਾ ਅਤੇ ਸਭ ਤੋਂ ਵੱਧ ਦੁੱਧ ਦੀ ਪੈਦਾਵਾਰ ਵਧਾਉਣ ਵਿੱਚ ਪਹਿਲੇ ਸਥਾਨ ਤੇ ਆਪਣਾ ਯੋਗਦਾਨ ਪਾਇਆ ਹੈ ਇਸ ਕਾਰਜ ਲਈ ਸਭਾ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ। ਸਮਾਗਮ ਅਖੀਰ ਵਿੱਚ ਪੁੱਜੇ ਸਮੂਹ ਮਹਿਮਾਨਾਂ, ਕਿਸਾਨ ਭਰਾਵਾਂ ਦਾ ਪ੍ਰਧਾਨ ਮਨਵੀਰ ਸਿੰਘ ਸੰਘਾ ਵਲੋਂ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ।
No comments:
Post a Comment