ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ), 4 ਜਨਵਰੀ, 2022 : ਸ਼ਿਵਾਲਿਕ ਪਬਲਿਕ ਸਕੂਲ ਫੇਸ-6 ਮੁਹਾਲੀ ਵਿਖੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ ਸੰਸਥਾ ਦਾ 273 ਕਲਮਾਂ ਦਾ ਅੱਠਵਾਂ ਸਾਂਝਾ ਕਾਵਿ-ਸੰਗ੍ਰਹਿ, ‘ਰੰਗ ਬਰੰਗੀਆਂ ਕਲਮਾਂ’ ਰਿਲੀਜ ਕਰਨ ਉਪਰੰਤ 11 ਸਾਹਿਤਕਾਰਾਂ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਆ ਗਿਆ। ਇਨਾਂ ਵਿਚ ਸ੍ਰ. ਬਲਬੀਰ ਛਿੱਬਰ ਤੇ ਸ੍ਰ. ਸ਼ਮਸ਼ੇਰ ਸਿੰਘ ਪਾਲ ਨੂੰ, ‘ਮਾਣ ਪੰਜਾਬ ਦਾ ਐਵਾਰਡ-2021’, ਕਵਿੱਤਰੀ ਤੇ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ ਅਤੇ ਕਵਿੱਤਰੀ ਤੇ ਕਹਾਣੀਕਾਰਾ ਵਰਿੰਦਰ ਕੌਰ ਰੰਧਾਵਾ (ਪੁਸਤਕ ਰਿਲੀਜ) ਨੂੰ, ‘ਮਹਿਕ ਪੰਜਾਬ ਦੀ ਐਵਾਰਡ-2021’, ਨਵਰੂਪ ਕੌਰ ਰੂਪ ਨੂੰ ‘ਹੋਣਹਾਰ ਧੀ ਪੰਜਾਬ ਦੀ ਅਵਾਰਡ-2021’, ਸਵ: ਗੁਲਜਾਰ ਸਿੰਘ ਗੁਰੂ ਜੀ (ਤਿੰਨ ਪੁਸਤਕਾਂ ਰਿਲੀਜ) ਨੂੰ ‘ਐਮ ਐਸ ਰੰਧਾਵਾ ਐਵਾਰਡ-2021’, ਐਮ. ਐਸ. ਕਲਸੀ ਜੀ (ਦੋ ਪੁਸਤਕਾਂ ਰਿਲੀਜ) ਨੂੰ ‘ਗਿਆਨੀ ਦਿੱਤ ਸਿੰਘ ਐਵਾਰਡ-2021’, ਅਸ਼ੋਕ ਟਾਂਡੀ ਜੀ (ਪੁਸਤਕ ਰਿਲੀਜ) ਨੂੰ ‘ਬਿ੍ਰਹਾ ਦਾ ਸ਼ਾਇਰ ਐਵਾਰਡ-2021’, ਸੁਖਚਰਨ ਸਿੰਘ ਸਾਹੋਕੇ (ਪੁਸਤਕ ਰਿਲੀਜ) ਨੂੰ ‘ਪੰਜਾਬੀ ਮਾਂ-ਬੋਲੀ ਦਾ ਸਪੂਤ ਐਵਾਰਡ-2021’, ਸਵ. ਅਹੀਰ ਹੁਸ਼ਿਆਰਪੁਰੀ ਜੀ (ਪੁਸਤਕ ਰਿਲੀਜ) ਨੂੰ ‘ਦੀਪਕ ਜੈਤੋਈ ਐਵਾਰਡ-2021’ ਅਤੇ ਬਲਵੰਤ ਸਿੰਘ ਮੁਸਾਫ਼ਿਰ ਜੀ (ਦੋ ਪੁਸਤਕਾਂ ਰਿਲੀਜ) ਨੂੰ ‘ਗੁਰਮੁੱਖ ਸਿੰਘ ਮੁਸਾਫ਼ਿਰ ਐਵਾਰਡ-2021’ ਨਾਲ ਸਨਮਾਨਿਤ ਕੀਤਾ ਗਿਆ। ਇਹ ਰਸਮਾਂ ਮੈਡਮ ਓਸ਼ਾ ਆਰ ਸ਼ਰਮਾ ਆਈ ਏ ਐਸ (ਸੇਵਾ ਮੁਕਤ), ਗੁਰਪ੍ਰੀਤ ਲਹਿਰਾ ਖਾਨਾ, ਬਲਵੰਤ ਸੱਲਣ (ਈ. ਟੀ. ਓ ਰਿਟਾ.), ਲਾਲ ਸਿੰਘ ਲਾਲੀ, (ਪ੍ਰਧਾਨ), ਜਸਪਾਲ ਕੰਵਲ, ਨਸੀਬ ਸਿੰਘ ਸੇਵਕ, ਪਰਮਜੀਤ ਸਿੰਘ ਬਬਲਾ, ਬੀ. ਬੀ. ਰਾਣਾ, ਪ੍ਰਦੀਪ ਕੰਗ ਤੇ ਕੁਲਵਿੰਦਰ ਕਾਲਾ ਜੀ ਦੇ ਕਰ-ਕਮਲਾਂ ਦੁਆਰਾ ਬੜੇ ਹੀ ਸਲੀਕੇ ਨਾਲ ਨਿਭਾਈਆਂ ਗਈਆਂ। ਸਟੇਜਾਂ ਦੇ ਧਨੀ ਸ੍ਰੀ ਕਿਸ਼ਨ ਰਾਹੀ (ਨੈਸ਼ਨਲ ਅਵਾਰਡੀ) ਜੀ ਦੀ ਲਾ-ਜੁਵਾਬ ਸਟੇਜ-ਸੰਚਾਲਕੀ ਅਧੀਨ ਸੰਪਨ ਹੋਏ ਇਸ ਸਮਾਗਮ ਦੌਰਾਨ ਜਰਨੈਲ ਹਸਨਪੁਰੀ, ਹਰਮਿੰਦਰ ਕੌਰ, ਰਾਜੂ ਨਾਹਰ, ਸੁਰਿੰਦਰ ਜੱਕੋਪੁਰੀ, ਸੁਦਾਗਰ ਮੁੰਡੀ ਖੈੜ, ਬਲਵਿੰਦਰ ਕੌਰ ਲਗਾਣਾ, ਆਰ. ਡੀ. ਮੁਸਾਫਿਰ, ਰਘੁਵੀਰ ਟੋਨੀ, ਜਸ਼ਨਦੀਪ ਤੇ ਕੋਮਲਪ੍ਰੀਤ ਕੌਰ ਦੀ ਭੂਮਿਕਾ ਖੂਬ ਸਲਾਹੁਣਯੋਗ ਰਹੀ, ਜਿਸ ਸਦਕਾ ਸਮਾਗਮ ਦੇਰ ਤੱਕ ਸਰੋਤਿਆਂ /ਦਰਸ਼ਕਾਂ ਦੇ ਚੇਤਿਆਂ ਵਿਚ ਰਵੇਗਾ।
No comments:
Post a Comment