Wednesday, 12 January 2022

ਥਾਣਾ ਪਤਾਰਾ ਦਿਹਾਤੀ ਦਾ ਨਰਿੰਦਰ ਸਿੰਘ ਐਸ.ਆਈ ਨੇ ਚਾਰਜ਼ ਸੰਭਾਲਿਆ


ਆਦਮਪੁਰ (ਖ਼ਬਰਸਾਰ ਪੰਜਾਬ ਬਿਊਰੌ)- ਲੁਧਿਆਣਾ ਸ਼ਹਿਰ ਦੇ ਟਰੈਫਿਕ ਇੰਚਾਰਜ਼ ਰਹੇ, ਨਰਿੰਦਰ ਸਿੰਘ ਐਸ.ਆਈ ਨੇ ਥਾਣਾ ਪਤਾਰਾ ਦਿਹਾਤੀ ਦਾ ਬੀਤੇ ਦਿਨੀਂ ਐਸ.ਐਚ.ਉ ਵਜੋਂ ਚਾਰਜ਼ ਸੰਭਾਲ ਲਿਆ ਹੈ ਅਤੇ ਆਪਣੀਆਂ ਸੇਵਾਵਾਂ ਇਲਾਕਾ ਵਾਸੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਕਰਯੋਗ ਹੈ ਕਿ ਥਾਣਾ ਪਤਾਰਾ ਦੇ ਪਹਿਲੇ ਥਾਣਾ ਮੁੱਖੀ ਰਛਪਾਲ ਸਿੰਘ ਸਿੱਧੂ ਨੂੰ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਥਾਣਾ ਭੋਗਪੁਰ ਵਿਖੇ ਬਤੋਰ ਐਸ.ਐਚ.ਉ ਵਜੋਂ ਤੈਨਾਤ ਕਰ ਦਿਤਾ ਗਿਆ ਹੈ। ਐਸ.ਆਈ ਨਰਿੰਦਰ ਸਿੰਘ ਨੇ ਕਿਹਾ ਥਾਣਾ ਪਤਾਰਾ ਵਿਖੇ ਹਰ ਇੱਕ ਆਉਣ ਵਾਲੇ ਫਰਿਆਦੀ ਨੂੰ ਇਨਸਾਫ ਮਿਲੇਗਾ।

No comments:

Post a Comment