ਆਦਮਪੁਰ (ਖ਼ਬਰਸਾਰ ਪੰਜਾਬ ਬਿਊਰੌ)- ਆਦਮਪੁਰ ਦਾਣਾ ਮੰਡੀ ਤੇ ਸਬਜ਼ੀ ਮੰਡੀ ਨੂੰ ਜਾਣ ਵਾਲੇ ਰਸਤੇ ਤੋਂ ਲੋਕਾਂ ਨੂੰ ਬਹੁਤੀ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ। ਕਿਉਕਿ ਦੋਨਾਂ ਮੰਡੀਆਂ ਨੂੰ ਜਾਣ ਲਈ ਤਿੰਨ ਰਸਤੇ ਲੱਗਦੇ ਹਨ। ਪਰ ਆਦਮਪੁਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤਹਿਤ ਸੀਵਰੇਜ ਪਾਉਣ ਦਾ ਕੰਮ, ਨਗਰ ਕੋਸਲ ਦਫਤਰ ਬਣਾਉਣ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੋਣ ਕਰਕੇ ਸੜਕ ਨੂੰ ਕਈ ਦਿਨਾਂ ਤੋਂ ਪੂਰੀ ਤਰ੍ਹਾਂ ਪੁੱਟਿਆ ਹੋਇਆ ਹੈ ਅਤੇ ਉਤੋਂ ਪਏ ਮੀਹ ਕਾਰਨ ਰਸਤੇ ਵਿਚ ਚਿਕੜ ਪੈਦਾ ਹੋ ਕੇ ਉਸਨੇ ਦਲਦਲ ਦਾ ਰੂਪ ਧਾਰਨ ਕਰ ਲਿਆ ਹੈ। ਸਬਜੀ ਮੰਡੀ ਨੂੰ ਜਾਣ ਵਾਲੇ ਕਿਸਾਨਾਂ, ਵਾਪਰੀ, ਆੜਤੀਆ ਨੂੰ ਮੰਡੀ ਵਿੱਚ ਜਾਣਾ ਕਾਫੀ ਮੁਸ਼ਕਲ ਹੋ ਗਿਆ ਹੈ। ਸਥਾਨਕ ਲੋਕਾਂ ਨੇ ਦਸਿਆ ਕਿ ਇਸ ਦਲਦਲ ਰੂਪੀ ਚਿਕੜ ਵਿੱਚ ਡਿੱਗਣ ਨਾਲ ਕਈ ਵਾਹਨ ਚਾਲਕ ਆਪਣੇ ਸੱਟਾਂ ਲਗਵਾ ਚੁੱਕੇ ਹਨ। ਜੋ ਕਿ ਤਿਲਕ ਕਿ ਡਿੱਗ ਜਾਦੇ ਹਨ। ਦਾਣਾ ਮੰਡੀ ਅਤੇ ਸਬਜੀ ਮੰਡੀ ਦੇ ਆੜਤੀਆਂ, ਵਪਾਰੀਆਂ ਅਤੇ ਹੋਰ ਰਸਤੇ ਵਿੱਚ ਆਉਣ ਜਾਣ ਵਾਲੇ ਲੋਕਾਂ ਨੇ ਜਿਲ੍ਹਾਂ ਪ੍ਰਸ਼ਾਸ਼ਨ ਦੇ ਸੀਨੀਅਰ ਅਫਸਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕਰਵਾਇਆ ਜਾਵੇ। ਤਾਂ ਜੋ ਲੋਕਾਂ ਨੂੰ ਇਸ ਮੁਸੀਬਤ ਤੋਂ ਨਿਜਾਤ ਮਿੱਲ ਸਕੇ।
Wednesday, 12 January 2022
ਆਦਮਪੁਰ ਦਾਣਾ ਮੰਡੀ ਤੇ ਸਬਜ਼ੀ ਮੰਡੀ ਨੂੰ ਜਾਂਦੇ ਰਸਤੇ ਤੋਂ ਲੋਕ ਪ੍ਰੇਸ਼ਾਨ
ਆਦਮਪੁਰ (ਖ਼ਬਰਸਾਰ ਪੰਜਾਬ ਬਿਊਰੌ)- ਆਦਮਪੁਰ ਦਾਣਾ ਮੰਡੀ ਤੇ ਸਬਜ਼ੀ ਮੰਡੀ ਨੂੰ ਜਾਣ ਵਾਲੇ ਰਸਤੇ ਤੋਂ ਲੋਕਾਂ ਨੂੰ ਬਹੁਤੀ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ। ਕਿਉਕਿ ਦੋਨਾਂ ਮੰਡੀਆਂ ਨੂੰ ਜਾਣ ਲਈ ਤਿੰਨ ਰਸਤੇ ਲੱਗਦੇ ਹਨ। ਪਰ ਆਦਮਪੁਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤਹਿਤ ਸੀਵਰੇਜ ਪਾਉਣ ਦਾ ਕੰਮ, ਨਗਰ ਕੋਸਲ ਦਫਤਰ ਬਣਾਉਣ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੋਣ ਕਰਕੇ ਸੜਕ ਨੂੰ ਕਈ ਦਿਨਾਂ ਤੋਂ ਪੂਰੀ ਤਰ੍ਹਾਂ ਪੁੱਟਿਆ ਹੋਇਆ ਹੈ ਅਤੇ ਉਤੋਂ ਪਏ ਮੀਹ ਕਾਰਨ ਰਸਤੇ ਵਿਚ ਚਿਕੜ ਪੈਦਾ ਹੋ ਕੇ ਉਸਨੇ ਦਲਦਲ ਦਾ ਰੂਪ ਧਾਰਨ ਕਰ ਲਿਆ ਹੈ। ਸਬਜੀ ਮੰਡੀ ਨੂੰ ਜਾਣ ਵਾਲੇ ਕਿਸਾਨਾਂ, ਵਾਪਰੀ, ਆੜਤੀਆ ਨੂੰ ਮੰਡੀ ਵਿੱਚ ਜਾਣਾ ਕਾਫੀ ਮੁਸ਼ਕਲ ਹੋ ਗਿਆ ਹੈ। ਸਥਾਨਕ ਲੋਕਾਂ ਨੇ ਦਸਿਆ ਕਿ ਇਸ ਦਲਦਲ ਰੂਪੀ ਚਿਕੜ ਵਿੱਚ ਡਿੱਗਣ ਨਾਲ ਕਈ ਵਾਹਨ ਚਾਲਕ ਆਪਣੇ ਸੱਟਾਂ ਲਗਵਾ ਚੁੱਕੇ ਹਨ। ਜੋ ਕਿ ਤਿਲਕ ਕਿ ਡਿੱਗ ਜਾਦੇ ਹਨ। ਦਾਣਾ ਮੰਡੀ ਅਤੇ ਸਬਜੀ ਮੰਡੀ ਦੇ ਆੜਤੀਆਂ, ਵਪਾਰੀਆਂ ਅਤੇ ਹੋਰ ਰਸਤੇ ਵਿੱਚ ਆਉਣ ਜਾਣ ਵਾਲੇ ਲੋਕਾਂ ਨੇ ਜਿਲ੍ਹਾਂ ਪ੍ਰਸ਼ਾਸ਼ਨ ਦੇ ਸੀਨੀਅਰ ਅਫਸਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕਰਵਾਇਆ ਜਾਵੇ। ਤਾਂ ਜੋ ਲੋਕਾਂ ਨੂੰ ਇਸ ਮੁਸੀਬਤ ਤੋਂ ਨਿਜਾਤ ਮਿੱਲ ਸਕੇ।
Subscribe to:
Post Comments (Atom)
No comments:
Post a Comment