Sunday, 2 January 2022

ਇਲਾਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰਾਂਗਾ, ਐਡਵੋਕੇਟ ਬਲਵਿੰਦਰ ਕੁਮਾਰ

ਪਿੰਡ ਧੋਗੜੀ ਵਾਸੀਆਂ ਨੂੰ ਸੰਬੋਧਨ ਕਰਦੇ ਐਡਵੋਕੇਟ ਬਲਵਿੰਦਰ ਕੁਮਾਰ, ਪ੍ਰੱਭਜੋਤ ਸਿੰਘ ਜੋਤੀ, ਰਜਿੰਦਰ ਸਿੰਘ ਢਿਲੋ 

ਕਰਤਾਰਪੁਰ ਤੋਂ ਬਸਪਾ ਸ਼ੋਮਣੀ ਅਕਾਲੀ ਦਲ ਵਲੋਂ ਐਲਾਨੇ ਉਮੀਦਵਾਰ ਬਲਵਿੰਦਰ ਕੁਮਾਰ ਨੇ ਪਿੰਡ ਧੋਗੜੀ ਵਾਸੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਹਲਕਾ ਕਰਤਾਰਪੁਰ ਦੇ ਵਸਨੀਕਾਂ ਅਤੇ ਇਲਾਕੇ ਦੇ ਵਿਕਾਸ ਲਈ ਮੈਂ ਦਿਨ ਰਾਤ ਇੱਕ ਕਰਾਂਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਤਾਰਪੁਰ ਤੋਂ ਬਸਪਾ ਸ਼ੋਮਣੀ ਅਕਾਲੀ ਦਲ ਵਲੋਂ ਐਲਾਨੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਪਿੰਡ ਧੋਗੜੀ ਦੇ ਵਸਨੀਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਬਸਪਾ ਅਤੇ ਸ਼ੋਮਣੀ ਅਕਾਲੀ ਦਲ ਨੇ ਲੋਕ ਹਿੱਤਾਂ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਪਾਰਟੀ ਵਲੋਂ ਕਰਵਾਏ ਲੋਕ ਭਲਾਈ ਦੇ ਕੰਮਾਂ ਅਤੇ ਵਿਕਾਸ ਬਾਰੇ ਚਾਨਣਾਂ ਪਾਉਦੇ ਹੋਏ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਅਤੇ ਬਸਪਾ ਅਤੇ ਸ਼੍ਰੋਮਣੀ ਅਕਾਲੀ ਗੱਠਜੋੜ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਅਤੇ ਪ੍ਰੱਬਜੋਤ ਸਿੰਘ ਜੋਤੀ ਢਿਲੋਂ ਸਰਕਲ ਜੰਡੂ ਸਿੰਘਾ ਪ੍ਰਧਾਨ ਵਲੋਂ ਯੂਥ ਐਸ.ਸੀ ਵਿੰਗ ਸ਼ੋ.ਅ.ਲ ਦੇ ਸਰਕਲ ਜੰਡੂ ਸਿੰਘਾ ਤੋਂ ਗਗਨਦੀਪ ਅੰਸ਼ ਨੂੰ ਪ੍ਰਧਾਨ ਅਤੇ ਅਮਿਤ ਕੁਮਾਰ ਨੂੰ ਮੀਤ ਪ੍ਰਧਾਨ ਦਾ ਅਹੁੱਦਾ ਦੇ ਕੇ ਨਿਵਾਜਿਆ। ਇਸ ਮੌਕੇ ਸਾਬਕਾ ਸਰਪੰਚ ਰਜਿੰਦਰ ਸਿੰਘ ਢਿਲੋਂ, ਅਜੀਤ ਸਿੰਘ ਫੋਜੀ, ਬਲਵਿੰਦਰ ਸਿੰਘ ਬਾਬਾ, ਰੂਪ ਲਾਲ, ਸੁਖਦੇਵ ਸਿੰਘ, ਦਵਿੰਦਰ ਸਿਘ ਘੁੰਮਣ, ਦਵਿੰਦਰ ਸਿੰਘ ਸੰਧੂ, ਇਕਬਾਲ ਸਿੰਘ, ਦਲਜੀਤ ਸਿੰਘ, ਗੁਰਮੀਤ ਸੋਮਲ, ਪੰਚ ਬੂਟਾ ਰਾਮ ਸੈਕਟਰੀ, ਪੰਚ ਡਾ. ਵਿੱਕੀ, ਗੁਰਮੁੱਖ ਸਿੰਘ, ਤਰਸੇਮ ਲਾਲ ਸਾਬਕਾ ਸਰਪੰਚ ਅਤੇ ਹੋਰ ਹਾਜ਼ਰ ਸਨ।


 


No comments:

Post a Comment