Sunday, 2 January 2022

‘ਜਵਾਨੀ’ ਗੀਤ ਨਾਲ ਗਾਇਕੀ ’ਚ ਦਸਤਕ ਦੇ ਰਹੀ ਸੁਰੀਲੀ ਮੁਟਿਆਰ ਗਾਇਕਾ : ਮਿਸ ਕੇਮ (ਕੋਮਲ)

 

         




ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਰ ਰੋਜ਼ ਨਵੇਂ ਤੋਂ ਨਵਾਂ ਚਿਹਰਾ ਅਤੇ ਮਿੱਠੀ, ਸੁਰੀਲੀ ਤੇ ਦਮਦਾਰ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਇਨਾਂ ਉਭਰਦੇ ਹੋਣਹਾਰ ਚਿਹਰਿਆਂ ਵਿਚ ਹੀ ਖ਼ੂਬਸੂਰਤ ਅਤੇ ਮਿੱਠੀ ਆਵਾਜ਼ ਦੀ ਮਾਲਕਣ ਉਭਰਕੇ ਸਾਹਮਣੇ ਆਇਆ ਇਕ ਚਿਹਰਾ ਹੈ- ਮਿਸ ਕੇਮ (ਕੋਮਲ)। ਇਕ ਮੁਲਾਕਾਤ ਦੌਰਾਨ ਕੇਮ (ਕੋਮਲ) ਨੇ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਮਿਊਜ਼ਿਕ ਦਾ ਬਹੁਤ ਸ਼ੌਂਕ ਸੀ ਪਰ ਘਰ ਦੇ ਹਾਲਾਤ ਅਤੇ ਕੁਝ ਮਜ਼ਬੂਰੀਆਂ ਕਾਰਨ ਉਹ ਆਪਣਾ ਇਹ ਸ਼ੌਂਕ ਪੂਰਾ ਨਾ ਕਰ ਸਕੀ। ਉਸ ਕਿਹਾ, ‘‘ਮੈਨੂੰ ਹੁਣ ਇਹ ਸੰਗੀਤਕ ਹੁੰਗਾਰਾ ਮੇਰੇ ਅੰਕਲ ਛਿੰਦਾ ਸਿੰਘ ਜੀ ਵੱਲੋਂ ਮਿਲਿਆ ਤਾਂ ਮੇਰੇ ਹੌਂਸਲੇ ਨੂੰ ‘ਪਰ’ ਲੱਗ ਕੇ ਹੌਂਸਲਾ ਦੁੱਗਣਾ ਹੋ ਗਿਆ। ਮੈਂ ਜਲਦੀ ਹੀ ਗੀਤਕਾਰ ਜਸਬੀਰ ਸਿੰਘ ਤੇਜਾ ਤੇ ਮੇਰੇ ਉਸਤਾਦ ਮਿਊਜਿਕ ਡਾਇਰੈਕਟਰ ਲਾਲ ਸਿੰਘ ਲਾਲੀ ਜੀ ਦੇ ਅਸ਼ੀਰਵਾਦ ਸਦਕਾ ਕੰਪਨੀ ਮੇਗਾ ਵੰਨ ਸਟਾਰ ਲਿਮਟਿਡ ਓਵਰਸੀਜ ਇੰਟਰਟੇਨਮੈਂਟ ਦੁਆਰਾ ਆਪਣਾ ਪਹਿਲਾ ਗੀਤ, ‘ਜਵਾਨੀ’ ਲੈ ਕੇ ਹਾਜ਼ਰ ਹੋ ਰਹੀ ਹਾਂ। ਨਵੇਂ ਸਾਲ ’ਤੇ ਰਿਲੀਜ ਹੋ ਰਹੇ ਇਸ ਗੀਤ ਤੋਂ ਮੈਂ ਉਮੀਦ ਕਰਦੀ ਹਾਂ ਕਿ ਸਰੋਤੇ ਮੇਰੇ ਇਸ ਗੀਤ ਨੂੰ ਬਹੁਤ ਮੋਹ-ਪਿਆਰ ਤੇ ਅਪਣੱਤ ਬਖਸ਼ਣਗੇ। ਇਸ ਗੀਤ ਦੀ ਰੀਹੈਸਲ ਤੇ ਰਿਕਾਰਡਿੰਗ ਤੋਂ ਲੈ ਕੇ ਪ੍ਰਾਜੈਕਟ ਦੇ ਹਰ ਪਹਿਲੂ ਨੂੰ ਪੂਰੀ ਟੀਮ ਵੱਲੋਂ ਜਿਸ ਮਿਹਨਤ, ਰੀਝ, ਸ਼ੌਂਕ ਅਤੇ ਲਗਨ ਨਾਲ ਤਿਆਰ ਕੀਤਾ ਗਿਆ ਹੈ ਉਸਨੂੰ ਵੇਖਦਿਆਂ ਗੀਤ ਦੇ ਦਰਸ਼ਕਾਂ ਦੀ ਕਸੌਟੀ ਤੇ ਖਰਾ ਉਤਰਨ ਦੀਆਂ ਪੂਰਨ ਸੰਭਾਵਨਾਵਾਂ ਹਨ।’’

           ਅਜਿਹੀਆਂ ਮਿਹਨਤੀ, ਤਪੱਸਵੀ ਤੇ ਹੋਣਹਾਰ ਅਵਾਜਾਂ, ਕਲਮਾਂ ਅਤੇ ਸੁਰਾਂ ਲਈ ਸਾਡੀਆਂ ਵੀ ਹਰ ਪੱਲ, ਹਰ ਕਦਮ ਸ਼ੁਭ ਇੱਛਾਵਾਂ ਤੇ ਦਿਲੀ ਦੁਆਵਾਂ ਨਾਲ ਹਨ। ਅਸੀਂ ਵੀ ਓਸ ਪ੍ਰਵਰਦਗਾਰ ਦੇ ਦਰ ’ਤੇ ਨਤਮਸਤਕ ਹੋ ਕੇ ਦੁਆ ਕਰਦੇ ਹਾਂ ਕਿ ਗਾਇਕੀ ਵਿਚ ‘ਜਵਾਨੀ’ ਗੀਤ ਨਾਲ ਦਸਤਕ ਦੇ ਰਹੀ ਇਸ ਮੁਟਿਆਰ ਗਾਇਕਾ ਦੇ ਸੁਪਨਿਆਂ ਨੂੰ ਭਰਵਾਂ ਬੂਰ ਪਵੇ, ਤਾਂ ਕਿ ਅੱਗੇ ਵੱਲ ਹੋਰ ਸਫ਼ਲ ਕਦਮ ਵਧਾਉਣ ਲਈ ਉਸਦੇ ਹੌਂਸਲੇ ਹੋਰ ਵੀ ਬੁਲੰਦ ਹੋ ਸਕਣ ਤੇ ਸੱਭਿਆਚਾਰਕ ਪਿੜ ਵਿਚ ਪੱਕੇ ਪੈਰੀਂ ਨਿਕਲਣ ਦੇ ਆਪਣੇ ਇਰਾਦਿਆਂ ਵਿਚ ਉਹ ਕਾਮਯਾਬ ਹੋ ਸਕੇ।     

          -ਪ੍ਰੀਤਮ ਲੁਧਿਆਣਵੀ  (ਚੰਡੀਗੜ), 9876428641



No comments:

Post a Comment