ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ), 31 ਦਸੰਬਰ, 2021 : ਸ਼ਿਲਪਕਾਰੀ ਤੇ ਕਲਮ ਦੇ ਬਾਬਾ ਬੋਹੜ ਸ੍ਰ. ਬਲਵੰਤ ਸਿੰਘ ਮੁਸਾਫ਼ਿਰ ਨੂੰ ਉਨਾਂ ਦੀਆਂ ਦੋ ਪੁਸਤਕਾਂ ਰਿਲੀਜ ਕਰਦਿਆਂ ਇਕ ਵਿਸ਼ਾਲ ਸਮਾਗਮ ਦੌਰਾਨ ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਵਿਖੇ ‘ਗੁਰਮੁੱਖ ਸਿੰਘ ਮੁਸਾਫ਼ਿਰ ਅਵਾਰਡ-2021’ ਨਾਲ ਕੀਤਾ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ ਅਯੋਜਿਤ ਕੀਤੇ ਇਸ ਸਮਾਗਮ ਦੌਰਾਨ ਗੀਤਕਾਰ ਸ੍ਰ. ਸ਼ਮਸ਼ੇਰ ਸਿੰਘ ਪਾਲ, ਸ੍ਰ. ਬਲਬੀਰ ਛਿੱਬਰ ਜੀ ਨੂੰ, ‘ਮਾਣ ਪੰਜਾਬ ਦਾ ਅਵਾਰਡ-2021’, ਕਵਿੱਤਰੀ ਤੇ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ ਅਤੇ ਕਵਿੱਤਰੀ ਤੇ ਕਹਾਣੀਕਾਰਾ ਵਰਿੰਦਰ ਕੌਰ ਰੰਧਾਵਾ (ਪੁਸਤਕ ਰਿਲੀਜ) ਨੂੰ, ‘ਮਹਿਕ ਪੰਜਾਬ ਦੀ ਅਵਾਰਡ-2021’, ਨਵਰੂਪ ਕੌਰ ਰੂਪ ਨੂੰ ‘ਹੋਣਹਾਰ ਧੀ ਪੰਜਾਬ ਦੀ ਅਵਾਰਡ-2021’, ਸਵ: ਗੁਲਜਾਰ ਸਿੰਘ ਗੁਰੂ ਜੀ (ਤਿੰਨ ਪੁਸਤਕਾਂ ਰਿਲੀਜ) ਨੂੰ ‘ਐਮ ਐਸ ਰੰਧਾਵਾ ਐਵਾਰਡ-2021’ (ਜੋ ਉਨਾਂ ਦੀ ਬੇਟੀ ਗੁਰਪ੍ਰੀਤ ਲਹਿਰਾ ਖਾਨਾ ਨੂੰ ਸੌਂਪਿਆ ਗਿਆ), ਐਮ. ਐਸ. ਕਲਸੀ ਜੀ (ਦੋ ਪੁਸਤਕਾਂ ਰਿਲੀਜ) ਨੂੰ ‘ਗਿਆਨੀ ਦਿੱਤ ਸਿੰਘ ਅਵਾਰਡ-2021’, ਅਸ਼ੋਕ ਟਾਂਡੀ ਜੀ (ਪੁਸਤਕ ਰਿਲੀਜ) ਨੂੰ ‘ਬਿ੍ਰਹਾ ਦਾ ਸ਼ਾਇਰ ਐਵਾਰਡ-2021’, ਸੁਖਚਰਨ ਸਿੰਘ ਸਾਹੋਕੇ (ਪੁਸਤਕ ਰਿਲੀਜ) ਨੂੰ ‘ਪੰਜਾਬੀ ਮਾਂ-ਬੋਲੀ ਦਾ ਸਪੂਤ ਅਵਾਰਡ-2021’, ਸਵ. ਅਹੀਰ ਹੁਸ਼ਿਆਰਪੁਰੀ ਜੀ (ਪੁਸਤਕ ਰਿਲੀਜ) ਨੂੰ ‘ਦੀਪਕ ਜੈਤੋਈ ਐਵਾਰਡ-2021’ (ਜੋ ਮਿਸਜ ਕਮਲੇਸ਼ ਹੁਸ਼ਿਆਰਪੁਰੀ ਜੀ ਨੂੰ ਸੌਂਪਿਆ ਗਿਆ), ਦੇਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀਆਂ ਰਸਮਾਂ ਮੈਡਮ ਓਸ਼ਾ ਆਰ ਸ਼ਰਮਾ ਆਈ ਏ ਐਸ (ਸੇਵਾ ਮੁਕਤ), ਗੁਰਪ੍ਰੀਤ ਲਹਿਰਾ ਖਾਨਾ, ਬਲਵੰਤ ਸੱਲਣ (ਈ. ਟੀ. ਓ ਰਿਟਾ.), ਲਾਲ ਸਿੰਘ ਲਾਲੀ, (ਪ੍ਰਧਾਨ), ਜਸਪਾਲ ਕੰਵਲ, ਨਸੀਬ ਸਿੰਘ ਸੇਵਕ, ਪਰਮਜੀਤ ਸਿੰਘ ਬਬਲਾ, ਬੀ. ਬੀ. ਰਾਣਾ, ਪ੍ਰਦੀਪ ਕੰਗ ਤੇ ਕੁਲਵਿੰਦਰ ਕਾਲਾ ਪ੍ਰਧਾਨਗੀ ਮੰਡਲ ਵੱਲੋਂ ਬੜੀ ਰੀਝ ਨਾਲ ਨਿਭਾਈਆਂ ਗਈਆਂ। ਇਸੇ ਹੀ ਸਮਾਗਮ ਦੌਰਾਨ ਇਸ ਸੰਸਥਾ ਦਾ 273 ਕਲਮਾਂ ਦਾ ਸਾਂਝਾ ਕਾਵਿ-ਸੰਗ੍ਰਹਿ, ‘ਰੰਗ ਬਰੰਗੀਆਂ ਕਲਮਾਂ’ ਵੀ ਰਿਲੀਜ ਕੀਤਾ ਗਿਆ। ਸਮਾਗਮ ਨੂੰ ਨੇਪਰੇ ਚਾੜਨ ਵਿਚ ਪ੍ਰਧਾਨਗੀ ਮੰਡਲ ਤੇ ਸਨਮਾਨਿਤ ਸ਼ਖ਼ਸੀਅਤਾਂ ਦੇ ਨਾਲ-ਨਾਲ ਸੁਰਿੰਦਰ ਜੱਕੋਪੁਰੀ, ਰਾਜੂ ਨਾਹਰ, ਸੁਦਾਗਰ ਮੁੰਡੀ ਖੈੜ, ਬਲਵਿੰਦਰ ਕੌਰ ਲਗਾਣਾ, ਆਰ. ਡੀ. ਮੁਸਾਫਿਰ ਤੇ ਕੋਮਲਪ੍ਰੀਤ ਕੌਰ ਆਦਿ ਸਰਗਰਮ ਵਰਕਰਾਂ ਦੀ ਭੂਮਿਕਾ ਸਲਾਹੁਣਯੋਗ ਰਹੀ। ਸਟੇਜ-ਸਕੱਤਰ ਦੀ ਭੂਮਿਕਾ ਸਟੇਜਾਂ ਦੇ ਧਨੀ ਸ੍ਰੀ ਕਿਸ਼ਨ ਰਾਹੀ (ਨੈਸ਼ਨਲ ਅਵਾਰਡੀ) ਜੀ ਵੱਲੋਂ ਬਾ-ਖੂਬੀ ਨਿਭਾਕੇ ਸਮਾਗਮ ਸ਼ਿਖਰਾਂ ’ਤੇ ਪਹੁੰਚਾ ਦਿੱਤਾ।
No comments:
Post a Comment