Tuesday, 7 December 2021

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਖਰੜ ਵਿਖੇ ਮਨਾਇਆ ਜਾਵੇਗਾ- ਡਾਕਟਰ ਖੇੜਾ

ਸੰਗਰੂਰ (ਖ਼ਬਰਸਾਰ ਪੰਜਾਬ ਬਿਊਰੋ)-  ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਜਲੰਧਰ ਦੇ ਬਲਾਕ ਨੂਰਮਹਿਲ ਵਿਖੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ,ਹੁਸਨ ਲਾਲ ਸੂੰਡ ਪਰਸਨਲ ਸੈਕਟਰੀ ਅਤੇ ਪਰਮਜੀਤ ਭੱਲੋਵਾਲ ਕੌਮੀ ਚੀਫ਼ ਸਲਾਹਕਾਰ ਆਰ ਟੀ ਆਈ ਸੈਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ 2002 ਤੋ ਹੀ ਮਨੁੱਖੀ ਅਧਿਕਾਰ ਮੰਚ ਹਰ ਸਾਲ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਕਰਵਾਉਦ ਆ ਰਿਹਾ ਹੈ ਇਸ ਸਾਲ ਵੀ ਮੰਚ ਵੱਲੋਂ 09-12-2021 ਦਿਨ ਵੀਰਵਾਰ ਨੂੰ ਸਵੇਰੇ 11-00 ਵਜੇ ਸਵੇਰੇ ਕਟਾਣੀ ਢਾਬਾ ਮੋਹਾਲੀ ਰੋਡ ਖਰੜ ਵਿਖੇ ਮਨਾਇਆ ਜਾਵੇਗਾ ਜਿਸ ਵਿਚ ਸੰਸਥਾ ਵੱਲੋਂ ਨਵੇਂ ਸਾਲ 2021 ਦਾ ਕਲੰਡਰ ਅਤੇ ਡਾਇਰੀ ਰੀਲੀਜ਼ ਕੀਤੀ ਜਾਵੇਗੀ ।ਇਸ ਮੌਕੇ ਸੰਸਥਾ ਦੇ ਸਰਪ੍ਰਸਤ ਡਾ ਰਾਮ ਜੀ ਲਾਲ ਰਿਟਾਇਰ ਐਸ ਐਸ ਪੀ ਆਏ ਹੋਏ ਸਮੂਹ ਮੈਂਬਰ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਮੰਚ ਦੇ ਸਮੂਹ ਜ਼ਿਲ੍ਹਾ ਅਹੁਦੇਦਾਰਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਗੁਰਦੇਵ ਚੰਦ ਸਰੋਆ ਜਨਰਲ ਸਕੱਤਰ, ਬਹਾਦਰ ਸਿੰਘ ਸ਼ਾਦੀਪੁਰ, ਜਸਵੀਰ ਸਿੰਘ ਚੇਅਰਮੈਨ, ਬਹਾਦਰ ਸਿੰਘ ਪ੍ਰਧਾਨ ਯੂਥ ਵਿੰਗ, ਵਰਿੰਦਰ ਕੁਮਾਰ ਸ਼ਰਮਾ ਅਤੇ ਹਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

No comments:

Post a Comment