Tuesday, 7 December 2021

ਹਰਪ੍ਰੀਤ ਸੁਮਨ ਯੂ.ਕੇ ਨੇ ਆਪਣੇ ਬੇਟੇ ਅਰਮਾਨ ਸੁਮਨ ਦੇ ਤੀਜੇ ਜਨਮ ਦਿਨ ਨੂੰ ਵਿਸ਼ਾਲ ਜਾਗਰੁਕਤਾ ਸਮਾਗਮ ਵਜੋਂ ਮਨਾਇਆ


ਜਲੰਧਰ (ਖ਼ਬਰਸਾਰ ਪੰਜਾਬ ਬਿਊਰੋ)-  ਅਮਰੀਕਾ ਵਿੱਚ ਵਸਦੇ ਸਮਾਜ ਸੇਵੀ ਹਰਪ੍ਰੀਤ ਸੁਮਨ ਵਲੋਂ ਆਪਣੇ ਬੇਟੇ ਅਰਮਾਨ ਸੁਮਨ ਦੇ ਤੀਜੇ ਜਨਮ ਦਿਨ
ਨੂੰ ਵਿਸ਼ਾਲ ਸਿੱਖਿਆ ਜਾਗਰੁਕਤਾ ਪ੍ਰੋਗਰਾਮ ਦੇ ਰੂਪ ਵਿੱਚ ਮਨਾ ਕੇ ਸਾਮਾਜ ਵਿੱਚ ਵਧੀਆ ਸੰਦੇਸ਼ ਦੇਣ ਦਾ ਉਪਰਾਲਾ ਕੀਤਾ ਗਿਆ। ਹਰਪ੍ਰੀਤ ਸੁਮਨ ਪਿੱਛਲੇ ਲੰਮੇ ਸਮੇਂ ਤੋ ਸਮਾਜ ਦੀ ਬਿਹਤਰੀ ਅਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਗੱਲ ਚਾਹੇ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਦੀ ਹੋਵੇ ਜਾਂ ਕਰੋਨਾ ਕਾਲ ਵਿੱਚ ਜਰੂਰਤਮੰਦਾ ਨੂੰ ਮਦਦ ਦੀ ਹੋਵੇ, ਹਰਪ੍ਰੀਤ ਸੁਮਨ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ । ਉਨਾਂ ਵਲੋਂ ਅਮਰੀਕਾ ਵਿੱਚ ਰਹਿੰਦੇ ਹੋਏ ਵੀ ਪੰਜਾਬ ਦੇ ਲੋਕਾਂ ਪ੍ਰਤੀ ਚੰਗੀ ਸੋਚ ਦੀ ਕਾਫੀ ਸ਼ਲਾਗਾ ਹੁੰਦੀ ਹੈ। ਆਪਣੇ ਬੇਟੇ ਅਰਮਾਨ ਸੁਮਨ ਦੇ ਜਨਮ ਦਿਨ ਨੂੰ ਡੀ.ਜੇ ਜਾਂ ਸ਼ਰਾਬ ਨਾਲ ਨਹੀ ਸਗੋਂ ਬੱਚਿਆ ਨੂੰ ਸਕੂਲ ਬੈਗ, ਸ਼ਟੇਸ਼ਨਰੀ ਅਤੇ ਸਮਾਜਿਕ ਸੰਸਥਾਵਾ ਨੂੰ ਸਨਮਾਨਿਤ ਕਰਕੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮਿਸ਼ਨਰੀ ਕਲਾਕਾਰ ਬਲਵਿੰਦਰ ਬਿੱਟੂ, ਵਿੱਕੀ ਬਹਾਦੁਰਕੇ, ਪ੍ਰਿਆ ਬੰਗਾ ਅਤੇ ਮਾਨਵ ਬੰਗੜ ਜੀ ਨੇ ਹਾਜਰੀ ਲਵਾਈ। ਇਸ ਤੋ ਬਾਅਦ ਸਿਮਰਨ ਕ੍ਰਾਂਤੀ ਜੀ ਨੇ ਸਵਿਤਰੀ ਬਾਈ ਫੂਲੇ ਜੀ ਦੇ ਜੀਵਨ ਦੇ ਨਾਟਕ ਪੇਸ਼ ਕੀਤਾ। ਇਸ ਤੋ ਇਲਾਵਾ ਪ੍ਰਗਤੀ ਕਲਾ ਕੇਂਦਰ (ਤਾਜਪੁਰ ਯੂਨਿਟ) ਨੇ ਵੀ ਆਪਣਾ ਪ੍ਰੋਗਰਾਮ ਪੇਸ਼ ਕਰਕੇ ਵਧੀਆ ਸੁਨੇਹਾ ਦਿੱਤਾ। ਵਿਸ਼ੇਸ ਗੱਲ ਰਹੀ ਜਦੋਂ ਪ੍ਰੋਗਰਾਮ ਦੇ ਅੰਤ ਵਿੱਚ ਕੁੜੀਆਂ ਨੂੰ ਅੱਗੇ ਕਰਕੇ ਉਨਾਂ ਕੋਲੋ ਕੇਕ ਕੱਟਾਇਆ ਗਿਆ। ਇਸ ਮੌਕੇ ਹਰਪ੍ਰੀਤ ਸੁਮਨ ਜੀ ਦੇ ਮਾਤਾ ਕਮਲਾ ਦੇਵੀ ਜੀ ਨੇ ਸੰਦੇਸ਼ ਦਿੱਤਾ ਕਿ ਸਾਨੂੰ ਖੁਸ਼ੀ ਦੇ ਮੌਕਿਆ ਉੱਪਰ ਆਪਣੀਆ ਧੀਆਂ ਨੂੰ ਅੱਗੇ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਪ੍ਰੋਗਰਾਮ ਵਿੱਚ ਹਰਪ੍ਰੀਤ ਸੁਮਨ ਵਲੋਂ ਬਾਕਿ ਸਾਥੀਆ ਨਾਲ ਮਿਲਕੇ ਚਲਾਈ ਜਾ ਰਹੀ ਪਾਵਰ ਇਨ ਐਜੁਕੈਸ਼ਨ ਅੰਤਰਰਾਸ਼ਟਰੀ ਸੰਸਥਾਂ ਦੇ ਵੁਮੈਨ ਵਿੰਗ ਦੇ ਮੈਂਬਰਾ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੋਕਾਂ ਨੂੰ ਸੰਸਥਾਂ ਨਾਲ ਜੁੜਨ ਦੀ ਅਪੀਲ ਵੀ ਕੀਤੀ । ਸਮਾਜ ਸੇਵੀ ਸੰਸਥਾਵਾਂ ਦਾ ਰੋਲ ਲੋਕ ਭਲਾਈ ਦੇ ਲਈ ਬਹੁਤ ਸ਼ਾਲਗਯੋਗ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਆਪਸੀ ਏਕਤਾ ਨੂੰ ਮਜਬੂਤ ਕਰਨ ਅਤੇ ਭਾਈਚਾਰਕ ਸਾਂਝ ਨੂੰ ਹੋਰ ਪ੍ਰਪੱਕ ਕਰਨ ਲਈ ਵਿਸ਼ੇਸ਼ ਯਤਨ ਕਰਦੀਆ 30 ਤੋ ਵੱਧ ਸਾਮਾਜ ਸੇਵੀ ਅਤੇ ਸੰਸਥਾਵਾਂ ਨੂੰ ਸਨਮਾਨਿਤ ਕਰਨ ਦੀ ਪਹਿਲ ਕੀਤੀ ਗਈ। ਇਸ ਕਦਮ ਲਈ ਸਾਰਿਆ ਨੇ ਹਰਪ੍ਰੀਤ ਸੁਮਨ ਅਤੇ ਪਾਵਰ ਇਨ ਐਜੁਕੇਸ਼ਨ ਅੰਤਰਰਾਸ਼ਟਰੀ ਸੰਸਥਾਂ ਦੀ ਟੀਮ ਦਾ ਧੰਨਵਾਦ ਕੀਤਾ । ਇਨਾਂ ਵਿੱਚ ਮੁੱਖ ਸੋਹਣ ਸੇਹਜਲ, ਡਾ. ਇੰਦਰਜੀਤ ਕਜਲਾ, ਗੁਰੂ ਰਵਿਦਾਸ ਟਾਇਗਰ ਫੋਰਸ, ਰਮਨ ਮਾਹੀ (ਅੰਬੇਡਕਰ ਫੋਰਸ), ਬਲਵਿੰਦਰ ਕੁਮਾਰ, ਪਰਮਿੰਦਰ ਬੋਧ( ਬਲੱਡ ਸੰਸਥਾਂ), ਸੁਨੀਲ ਜੱਸਲ, ਪੰਰਮਿਦਰਾ ਆਰਟ, ਰਿੱਕੀ ਮਾਨ (ਅਸ਼ੋਕਾ ਅੰਟਰਟੇਨਰਜ਼), ਕੁਲਵਿੰਦਰ ਬਾਗਾ (ਸਰਪੰਚ), ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਗ੍ਰੇਟ ਚਮਾਰ ਇੰਟਰਨੈਸ਼ਲ ਸੰਸਥਾਂ, ਬੱਬਲੀ ਵਿਰਦੀ, ਦਿਲਬਾਗ ਸੱਲਣ (ਬੀ.ਬੀ.ਸੀ. ਚੈਨਲ) ਮੋਨੂੰ ਤੱਲਵਣ (ਬੱਲਡ ਸੰਸਥਾਂ), ਜਗਵੀਰ ਧਿਆਣਾ, ਲਾਡੀ ਡੁਮੇਲੀ, ਵਿਸ਼ਾਲ, ਗੁਰੂਕਿਰਪਾ ਕਨਿੰਆਦਾਨ ਸੰਸਥਾਂ, ਐਂਕਰ ਮਨਪ੍ਰੀਤ ਮਨੀ, ਕਮਲਜੀਤ ਬਸਰਾ ਅਤੇ ਜਸਵੀਰ ਕੌਰ ਆਦਿ ਸਨਮਾਨਿਤ ਕੀਤੇ ਗਏ । ਇਨਾਂ ਸਾਰੇ ਸਾਥੀਆ ਵਲੋਂ ਪਾਵਰ ਇਨ ਐਜੁਕੇਸ਼ਨ ਦਾ ਖਾਸ ਧੰਨਵਾਦ ਅਤੇ ਅਰਮਾਨ ਸੁਮਨ ਨੂੰ ਜਨਮ ਦਿਨ ਤੇ ਸ਼ੁੱਭ ਕਾਮਨਾਵਾਂ ਦਿੱਤੀਆ ਗਈਆ ।
ਹਰਪ੍ਰੀਤ ਸੁਮਨ ਨੇ ਅਮਰਿਕਾ ਵਿੱਚ ਬੈਠੇ ਖਾਸ ਸੁਨੇਹਾ ਦਿੱਤਾ ਕਿ ਸਾਨੂੰ ਆਪਣੇ ਅੰਦਰ ਦੀ ਇਰਖਾ ਨੂੰ ਮਾਰ ਕੇ ਆਪਸ ਵਿੱਚ ਪਿਆਰ ਨਾਲ ਚੰਗੇ ਰਾਸਤੇ ਤੇ ਚਲਣ ਦੀ ਲੋੜ ਹੈ । ਸਿੱਖਿਆ ਨੂੰ ਘਰ-ਘਰ ਪਹੁੰਚਾ ਕੇ ਅਸੀ ਸਾਮਾਜ ਨੂੰ ਜਾਗਰੁਕ ਕਰ ਸਕਦੇ ਹਾਂ। ਬੇਟੇ ਦੇ ਜਨਮ ਦਿਨ ਨੂੰ ਜਾਗਰੁਕਤਾ ਪ੍ਰੋਗਰਾਮ ਦਾ ਰੂਪ ਦੇਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।

No comments:

Post a Comment