Friday, 3 December 2021
ਮਨੁੱਖੀ ਅਧਿਕਾਰ ਮੰਚ ਵੱਲੋਂ ਕੱਪੜੇ ਅਤੇ ਮਾਇਕ ਮਦਦ ਕੀਤੀ ਗਈ - ਚੇਅਰਮੈਨ
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਰਾਹੋਂ ਜਾਡਲਾ ਰੋਡ ਵਿਖੇ ਜ਼ਿਨ੍ਹਾ ਗਰੀਬ ਲੋਕਾਂ ਦੀਆਂ ਝੂਗੀਆਂ ਚੌਪੜੀਆ ਸੜ ਕੇ ਸੁਆਹ ਹੋ ਗਈਆਂ ਸਨ ਅੱਜ ਉਥੇ ਮਨੁੱਖੀ ਅਧਿਕਾਰ ਮੰਚ ਦੀ ਟੀਮ ਜਿਨ੍ਹਾਂ ਵਿੱਚ ਅਵਤਾਰ ਸਿੰਘ ਚੇਅਰਮੈਨ ਐਂਟੀ ਕਰਾਇਮ ਸੈਲ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸਨ ਲਾਲ ਸੂੰਡ ਪਰਸਨਲ ਸੈਕਟਰੀ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਲੋੜਵੰਦ ਲੋਕਾਂ ਨੂੰ ਸਰਦੀਆਂ ਵਿੱਚ ਪਾਉਣ ਵਾਲੇ ਗਰਮ ਕੱਪੜੇ ਅਤੇ ਮਾਇਕ ਮਦਦ ਵੀ ਕੀਤੀ ਗਈ।ਇਸ ਮੌਕੇ ਚੇਅਰਮੈਨ ਐਂਟੀ ਕਰਾਇਮ ਸੈਲ ਦੇ ਕਿਹਾ ਕਿ ਪਰਮਾਤਮਾ ਕਿਸੇ ਵੀ ਵਿਅਕਤੀ ਉਪਰ ਅਜਿਹਾ ਵਕ਼ਤ ਨਾ ਪਾਵੋ ਜਿਸ ਵਿਅਕਤੀ ਦਾ ਘਰ ਅਤੇ ਘਰੇਲੂ ਸਮਾਨ ਹੀ ਸੜ ਕੇ ਸੁਆਹ ਹੋ ਜਾਵੇ ਫਿਰ ਉਹ ਇੰਨਸਾਨ ਦੁਬਾਰਾ ਪੈਰਾਂ ਤੇ ਖੜ੍ਹਾ ਕਿਵੇਂ ਹੋ ਸਕਦਾ ਹੈ ਇਸ ਲਈ ਮਨੁੱਖੀ ਅਧਿਕਾਰ ਮੰਚ ਲੋੜਵੰਦਾਂ ਦੀ ਮਦਦ ਕਰਨ ਲਈ ਸਦਾ ਤਤਪਰ ਰਹਿੰਦਾ ਹੈ। ਉਨ੍ਹਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਜਿੰਨੀ ਵੀ ਹੋ ਸਕਦੀ ਹੋਵੇ ਇਨ੍ਹਾਂ ਲੋੜਵੰਦਾਂ ਦੀ ਮਦਦ ਕੀਤੀ ਜਾਵੇ। ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ, ਜਸਵੀਰ ਸਿੰਘ, ਪਰਮਜੀਤ ਕੌਰ, ਗੁਲਸ਼ਨ ਰਾਣੀ, ਅਨੀਤਾ ਕੁਮਾਰੀ ਅਤੇ ਜਗਨ ਲਾਲ ਆਦਿਕ ਮੌਕੇ ਤੇ ਮੌਜੂਦ ਸਨ।
Subscribe to:
Post Comments (Atom)
No comments:
Post a Comment